ਕੀ ਰਣਬੀਰ ਕਪੂਰ ਦੇ ਵਿਆਹ 'ਚ ਜਾਵੇਗੀ ਕੈਟਰੀਨਾ ਕੈਫ, ਇਹ ਸੀ ਐਕਟਰਸ ਦਾ ਜਵਾਬ
Download ABP Live App and Watch All Latest Videos
View In Appਨੇਹਾ ਦੇ ਇਸ ਸਵਾਲ 'ਤੇ ਕੈਟਰੀਨਾ ਨੇ ਕਿਹਾ,' ਜੇ ਇਨ੍ਹਾਂ ਵਿੱਚੋਂ ਕਿਸੇ ਵਿਆਹ ਨੂੰ ਚੁਣਿਆ ਜਾਣਾ ਹੈ ਤਾਂ ਮੈਂ ਅਰਜੁਨ ਨੂੰ ਚੁਣਾਂਗੀ ਕਿਉਂਕਿ ਅਰਜੁਨ ਮੇਰਾ 'ਰਾਖੀ ਭਰਾ' ਹੈ। ਉਸ ਦੇ ਨਾ ਚਾਹੁਣ ਦੇ ਬਾਵਜੂਦ ਮੈਂ ਉਸ ਨੂੰ ਰੱਖੜੀ ਬੰਨ੍ਹ ਦਿੱਤੀ, ਮੈਂ ਅਰਜੁਨ ਦੇ ਵਿਆਹ 'ਚ ਜਾਵਾਂਗੀ।
ਹਾਲ ਹੀ ਵਿੱਚ, ਕੈਟਰੀਨਾ ਕੈਫ ਨੇਹਾ ਧੂਪੀਆ ਦੇ ਮਸ਼ਹੂਰ ਚੈਟ ਸ਼ੋਅ 'ਨੋ ਫਿਲਟਰ ਨੇਹਾ' 'ਚ ਪਹੁੰਚੀ ਜਿੱਥੇ ਉਸ ਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਬਾਰੇ ਪੁੱਛਿਆ ਗਿਆ ਕਿ 'ਜੇ ਰਣਬੀਰ-ਆਲੀਆ ਅਤੇ ਮਲਾਇਕਾਅਰੋੜਾ-ਅਰਜੁਨ ਕਪੂਰ ਦਾ ਵਿਆਹ ਇੱਕੋ ਦਿਨ ਹੋਇਆ ਤਾਂ ਤੁਸੀਂ ਕਿਸ ਦੇ ਵਿਆਹ 'ਤੇ ਜਾਓਗੇ?'
ਇਸ ਦੇ ਨਾਲ ਹੀ ਰਣਬੀਰ ਕਪੂਰ ਦੇ ਫੈਨਸ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਕੈਟਰੀਨਾ ਕੈਫ ਉਨ੍ਹਾਂ ਦੇ ਵਿਆਹ 'ਚ ਆਵੇਗੀ?
ਹਾਲਾਂਕਿ, ਇਸ ਸਾਲ ਰਣਬੀਰ ਦੇ ਪਿਤਾ ਅਤੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦੇ ਦੇਹਾਂਤ ਅਤੇ ਕੋਰੋਨਾ ਕਾਰਨ ਦੋਵਾਂ ਨੇ ਆਪਣਾ ਵਿਆਹ ਪੋਸਟਪੋਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਆਲੀਆ ਅਤੇ ਰਣਬੀਰ ਹੁਣ ਅਗਲੇ ਸਾਲ ਵਿਆਹ ਕਰਵਾ ਸਕਦੇ ਹਨ।
ਰਣਬੀਰ ਅਤੇ ਆਲੀਆ ਦੇ ਵਿਆਹ ਦੀਆਂ ਖਬਰਾਂ ਪਿਛਲੇ ਕਾਫ਼ੀ ਸਮੇਂ ਤੋਂ ਸੁਰਖੀਆਂ ਵਿੱਚ ਹਨ। ਸੂਤਰਾਂ ਦੇ ਅਨੁਸਾਰ, ਪਿਛਲੇ ਸਾਲ ਦੇ ਅੰਤ ਵਿੱਚ ਅਜਿਹੀਆਂ ਖਬਰਾਂ ਆਈਆਂ ਸੀ ਕਿ ਇਹ ਦੋਵੇਂ ਇਸ ਸਾਲ ਯਾਨੀ 2020 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।
- - - - - - - - - Advertisement - - - - - - - - -