Women Day 2024: ਮਹਿਲਾ ਦਿਵਸ 'ਤੇ ਵਿਸ਼ੇਸ਼, ਇਹ ਹਨ ਪੰਜਾਬੀ ਇੰਡਸਟਰੀ ਦੀਆਂ ਮਜ਼ਬੂਤ ਤੇ ਤਾਕਤਵਰ ਔਰਤਾਂ, ਆਪਣੇ ਦਮ 'ਤੇ ਬਣੀਆਂ ਸਟਾਰ
ਸੋਨਮ ਬਾਜਵਾ: ਸੋਨਮ ਬਾਜਵਾ ਇਸ ਸਮੇਂ ਪੰਜਾਬੀ ਫਿਲਮ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਸਭ ਤੋਂ ਮਹਿੰਗੀ ਅਭਿਨੇਤਰੀਆਂ 'ਚ ਵੀ ਟੌਪ 'ਤੇ ਹੈ। ਸੋਨਮ ਬਾਜਵਾ ਉੱਤਰਾਖੰਡ ਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ। ਜਿੱਥੇ ਉਸ ਨੇ ਕਦੇ ਫਾਸਟ ਫੂਡ ਤੱਕ ਖਾ ਕੇ ਨਹੀਂ ਦੇਖਿਆ ਸੀ। ਉਸ ਪਿੰਡ 'ਚੋਂ ਬਾਹਰ ਨਿਕਲ ਕੇ ਏਅਰ ਹੋਸਟਸ ਬਣਨਾ, ਫਿਰ ਆਪਣੇ ਟੈਲੇਂਟ ਦੇ ਦਮ 'ਤੇ ਪੰਜਾਬੀ ਇੰਡਸਟਰੀ 'ਚ ਦਾਖਲ ਹੋਣਾ ਅਤੇ ਸਭ ਤੋਂ ਟੌਪ ਦੀ ਹੀਰੋਈਨ ਬਣਨਾ, ਇਹ ਤਾਂ ਸੋਨਮ ਹੀ ਕਰ ਸਕਦੀ ਸੀ।
Download ABP Live App and Watch All Latest Videos
View In Appਨੀਰੂ ਬਾਜਵਾ: ਨੀਰੂ ਬਾਜਵਾ ਸਾਧਾਰਨ ਘਰ ਤੋਂ ਆਉਂਦੀ ਹੈ। ਉਨ੍ਹਾਂ ਨੇ ਬਾਲੀਵੁੱਡ ਫਿਲਮ 'ਮੈਂ 16 ਬਰਸ ਕੀ' ਤੋਂ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ। ਫਿਲਮਾਂ 'ਚ ਨੀਰੂ ਨੂੰ ਕਾਮਯਾਬੀ ਨਹੀਂ ਮਿਲੀ, ਫਿਰ ਅਦਾਕਾਰਾ ਨੇ ਟੀਵੀ ਦਾ ਰੁਖ ਕੀਤਾ, ਜਦੋਂ ਟੀਵੀ ਦੀ ਦੁਨੀਆ ਨੇ ਵੀ ਨੀਰੂ ਨੂੰ ਗਲ ਨਹੀਂ ਲਾਇਆ, ਤਾਂ ਉਨ੍ਹਾਂ ਨੂੰ ਕਿਸੇ ਫਿਲਮ ਡਾਇਰੈਕਟਰ ਨੇ ਬੋਲ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ। ਨੀਰੂ ਹਾਰ ਮੰਨ ਸਕਦੀ ਸੀ, ਪਰ ਉਨ੍ਹਾਂ ਨੇ ਲੜਨ ਦਾ ਫੈਸਲਾ ਕੀਤਾ ਅਤੇ ਅੱਜ ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਸੋਹਣੀ ਤੇ ਟੈਲੇਂਟਡ ਅਦਾਕਾਰਾ ਹੈ।
ਸਰਗੁਣ ਮਹਿਤਾ: ਸਰਗੁਣ ਮਹਿਤਾ ਨੇ ਚੰਡੀਗੜ੍ਹ ਤੋਂ ਮੁੰਬਈ ਤੱਕ ਦਾ ਸਫਰ ਤੈਅ ਕੀਤਾ। ਉਸ ਦਾ ਆਪਣੇ ਪਤੀ ਰਵੀ ਦੂਬੇ ਨਾਲ ਪਹਿਲਾ ਸੀਰੀਅਲ '12/24 ਕਰੋਲ ਬਾਗ਼' ਹਿੱਟ ਹੋਇਆ ਸੀ। ਇਸ ਤੋਂ ਬਾਅਦ ਉਸ ਦੇ ਬੈਕ ਟੂ ਬੈਕ ਸਾਰੇ ਸੀਰੀਅਲ ਫਲੌਪ ਹੋਏ। ਸਰਗੁਣ ਦੇ ਮੂੰਹ 'ਤੇ ਇਹ ਬੋਲਿਆ ਸੀ ਕਿ ਉਸ ਦਾ ਹੁਣ ਕੁੱਝ ਨਹੀਂ ਬਣਨਾ। ਪਰ ਸਰਗੁਣ ਨੇ ਹਾਰ ਨਹੀਂ ਮੰਨੀ।ਅਮਰਿੰਦਰ ਗਿੱਲ ਨੇ ਸਰਗੁਣ ਨੂੰ 'ਅੰਗਰੇਜ' ਫਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਸਰਗੁਣ ਰਾਤੋ ਰਾਤ ਸਟਾਰ ਬਣ ਗਈ। ਅੱਜ ਉਹ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ।
ਮਿਸ ਪੂਜਾ: ਮਿਸ ਪੂਜਾ 90 ਦੇ ਦਹਾਕਿਆਂ ਦੀ ਬੈਸਟ ਤੇ ਟੌਪ ਦੀ ਗਾਇਕਾ ਹੁੰਦੀ ਸੀ। ਉਸ ਦਾ ਗਾਇਆ ਹਰੇਕ ਗੀਤ ਸੁਪਰਹਿੱਟ ਹੁੰਦਾ ਸੀ। ਉਸ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਸੀ। ਇਹੀ ਨਹੀਂ ਜਿਹੜਾ ਵੀ ਗਾਇਕ ਉਸ ਦੇ ਨਾਲ ਗਾਣਾ ਗਾਉਂਦਾ ਸੀ ਉਹ ਸਟਾਰ ਬਣ ਜਾਂਦਾ ਸੀ। ਛੋਟੇ ਜਿਹੇ ਘਰ ਤੋਂ ਮਿਸ ਪੂਜਾ ਨੇ ਬਹੁਤ ਲੰਬਾ ਸਫਰ ਤੈਅ ਕੀਤਾ। ਉਸ ਦੀ ਜ਼ਿੰਦਗੀ ਦੀ ਕਹਾਣੀ ਹਰ ਔਰਤ ਲਈ ਮਿਸਾਲ ਹੈ।
ਕਮਲ ਖੰਗੂੜਾ: ਉਹ 90 ਦੇ ਦਹਾਕਿਆਂ ਦੀ ਸਭ ਤੋਂ ਖੂਬਸੂਰਤ ਪੰਜਾਬੀ ਮਾਡਲ ਰਹੀ ਹੈ। ਉਸ ਦੀ ਖੂਬਸੂਰਤੀ ਸਾਹਮਣੇ ਅੱਜ ਵੀ ਕੋਈ ਪੰਜਾਬੀ ਮਾਡਲ ਟਿਕ ਨਹੀਂ ਸਕਦੀ। ਉਸ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਪੰਜਾਬੀ ਗੀਤਾਂ 'ਚ ਕੰਮ ਕੀਤਾ। ਉਸ ਦੀ ਖੂਬਸੂਰਤੀ ਤੇ ਟੈਲੇਂਟ ਅਜਿਹਾ ਸੀ ਕਿ ਉਹ ਦਿੱਗਜ ਕਲਾਕਾਰਾਂ 'ਤੇ ਭਾਰੀ ਪੈਂਦੀ ਸੀ।
ਜੈਸਮੀਨ ਸੈਂਡਲਾਸ: ਜੈਸਮੀਨ ਸੈਂਡਲਾਸ ਨੂੰ ਉਸ ਦੀ ਬੇਬਾਕੀ ਲਈ ਜਾਣਿਆ ਜਾਂਦਾ ਹੈ। ਉਹ ਕਦੇ ਵੀ ਆਪਣੇ ਦਿਲ ਦੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਦੀ। ਉਸ ਦਾ ਇਹੀ ਅੰਦਾਜ਼ ਉਸ ਨੂੰ ਹੋਰਾਂ ਤੋਂ ਅਲੱਗ ਬਣਾਉਂਦਾ ਹੈ। ਇਸ ਲਈ ਉਸ ਨੂੰ ਇਸ ਲਿਸਟ 'ਚ ਰੱਖਣਾ ਸਹੀ ਹੈ। ਕਿਉਂਕਿ ਸਮਾਜ ਦੀਆਂ ਬੇੜੀਆਂ ਦੀ ਪਰਵਾਹ ਨਾ ਕਰਦੇ ਹੋਏ ਔਰਤ ਹੋ ਕੇ ਉਹ ਮਰਦ ਪ੍ਰਧਾਨ ਸਮਾਜ 'ਚ ਆਪਣੇ ਦਿਲ ਦੀ ਗੱਲ ਨੂੰ ਬੇਬਾਕੀ ਨਾਲ ਸਭ ਦੇ ਸਾਹਮਣੇ ਰੱਖਣਾ ਜਾਣਦੀ ਹੈ।
ਸਤਿੰਦਰ ਸੱਤੀ: ਸੱਤੀ ਨੂੰ ਮਲਟੀ ਟੈਲੇਂਟਡ ਕਹਿਣਾ ਸਹੀ ਹੈ। ਉਹ ਪੰਜਾਬੀ ਗਾਇਕਾ, ਅਭਿਨੇਤਰੀ, ਲੇਖਿਕਾ, ਕਵਿੱਤਰੀ ਤੇ ਹੁਣ ਵਕੀਲ ਵੀ ਬਣ ਗਈ ਹੈ। ਇੱਕ ਪਾਵਰਫੁੱਲ ਮਹਿਲਾ ਦੀ ਪਰਫੈਕਟ ਮਿਸਾਲ ਹੈ ਸਤਿੰਦਰ ਸੱਤੀ। ਉਨ੍ਹਾਂ ਨੇ ਇਹ ਸਾਬਤ ਕਰ ਦਿਖਾਇਆ ਹੈ ਕਿ ਇੱਕ ਔਰਤ ਨੂੰ ਅੱਗੇ ਵਧਣ ਲਈ ਬੰਦੇ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ ਹੈ, ਉਹ ਤਾਂ ਇਕੱਲੀ ਹੀ ਪਾਵਰਫੁਲ ਹੁੰਦੀ ਹੈ।