ਦੇਸ਼ 'ਚ ਕੁੱਲ੍ਹ ਕਿੰਨੇ ਜ਼ਿਲ੍ਹੇ ? ਜਾਣੋ ਕਿਵੇਂ ਬਣਾਇਆ ਜਾਂਦਾ ਹੈ ਨਵਾਂ ਜ਼ਿਲ੍ਹਾ
ਹੁਣ ਤੱਕ ਲੱਦਾਖ ਵਿੱਚ ਸਿਰਫ਼ ਦੋ ਜ਼ਿਲ੍ਹੇ ਸਨ, ਲੇਹ ਤੇ ਕਾਰਗਿਲ। ਪਰ ਹੁਣ ਪੰਜ ਨਵੇਂ ਜ਼ਿਲ੍ਹੇ ਬਣਨ ਤੋਂ ਬਾਅਦ ਲੱਦਾਖ ਵਿੱਚ ਕੁੱਲ 7 ਜ਼ਿਲ੍ਹੇ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਖੇਤਰਫਲ ਦੇ ਲਿਹਾਜ਼ ਨਾਲ ਲੱਦਾਖ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਕੇਰਲ, ਦਿੱਲੀ ਅਤੇ ਉੱਤਰ ਪੂਰਬ ਦੇ ਰਾਜਾਂ ਤੋਂ ਕਾਫੀ ਵੱਡਾ ਹੈ।
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਸਾਲ 2019 'ਚ ਕੇਂਦਰ ਸਰਕਾਰ ਨੇ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਸੀ ਪਰ ਕੇਂਦਰ ਸਰਕਾਰ ਵੱਲੋਂ ਲੱਦਾਖ ਵਿੱਚ 5 ਨਵੇਂ ਜ਼ਿਲ੍ਹੇ ਬਣਾਉਣ ਦੇ ਐਲਾਨ ਤੋਂ ਬਾਅਦ ਵਿਕਾਸ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 26 ਅਗਸਤ ਨੂੰ ਐਲਾਨ ਕੀਤਾ ਸੀ ਕਿ ਲੱਦਾਖ ਵਿੱਚ 5 ਨਵੇਂ ਜ਼ਿਲ੍ਹੇ ਬਣਾਏ ਜਾ ਰਹੇ ਹਨ। ਇਸ ਨੂੰ ਜੋੜ ਕੇ ਹੁਣ ਕੁੱਲ ਸੱਤ ਜ਼ਿਲ੍ਹੇ ਹੋ ਜਾਣਗੇ। ਲੇਹ ਅਤੇ ਕਾਰਗਿਲ ਤੋਂ ਇਲਾਵਾ, ਪੰਜ ਨਵੇਂ ਜ਼ਿਲ੍ਹਿਆਂ ਦੇ ਨਾਮ ਜ਼ਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਹਨ, ਜੋ ਇਸ ਸਮੇਂ ਇੱਥੇ ਕਸਬੇ ਹਨ।
2011 ਦੀ ਜਨਗਣਨਾ ਦੇ ਅਨੁਸਾਰ, ਭਾਰਤ ਵਿੱਚ 593 ਜ਼ਿਲ੍ਹੇ ਸਨ। 2001-2011 ਦੇ ਵਿਚਕਾਰ, ਰਾਜਾਂ ਦੁਆਰਾ 46 ਨਵੇਂ ਜ਼ਿਲ੍ਹੇ ਬਣਾਏ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ 21 ਜੂਨ 2024 ਤੱਕ ਦੇਸ਼ ਵਿੱਚ 788 ਜ਼ਿਲ੍ਹੇ ਸਨ ਪਰ ਲੱਦਾਖ ਦੇ ਪੰਜ ਨਵੇਂ ਜ਼ਿਲ੍ਹੇ ਬਣਨ ਤੋਂ ਬਾਅਦ ਕੁੱਲ ਜ਼ਿਲ੍ਹਿਆਂ ਦੀ ਗਿਣਤੀ 793 ਹੋ ਜਾਵੇਗੀ। ਸਭ ਤੋਂ ਵੱਧ ਜ਼ਿਲ੍ਹੇ ਉੱਤਰ ਪ੍ਰਦੇਸ਼ ਵਿੱਚ ਹਨ, ਉਨ੍ਹਾਂ ਦੀ ਗਿਣਤੀ 75 ਹੈ। ਦੱਸ ਦਈਏ ਕਿ ਕਿਸੇ ਵੀ ਰਾਜ ਵਿੱਚ ਜ਼ਿਲ੍ਹੇ ਉਦੋਂ ਬਣਦੇ ਹਨ ਜਦੋਂ ਵੱਡਾ ਖੇਤਰਫਲ ਹੋਣ ਕਾਰਨ ਸਥਾਨਕ ਲੋਕਾਂ ਨੂੰ ਸਹੂਲਤਾਂ ਦਾ ਲਾਭ ਨਹੀਂ ਮਿਲਦਾ। ਨਵੇਂ ਜ਼ਿਲ੍ਹੇ ਬਣਨ ਨਾਲ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਲੈਣਾ ਆਸਾਨ ਹੋ ਜਾਵੇਗਾ।