ਇਹ ਨੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਰੇਲਵੇ ਟ੍ਰੈਕ, ਖਿੜਕੀ ਤੋਂ ਬਾਹਰ ਦੇਖਦੇ ਹੀ ਕੰਬ ਜਾਵੇਗੀ ਰੂਹ !
ਚੇਨਈ ਤੋਂ ਰਾਮੇਸ਼ਵਰਮ ਰੂਟ, ਭਾਰਤ - ਚੇਨਈ ਅਤੇ ਰਾਮੇਸ਼ਵਰਮ ਨੂੰ ਜੋੜਨ ਵਾਲਾ ਚੇਨਈ-ਰਾਮੇਸ਼ਵਰਮ ਰੇਲਵੇ ਟ੍ਰੈਕ ਦੁਨੀਆ ਦਾ ਸਭ ਤੋਂ ਖਤਰਨਾਕ ਰੇਲਵੇ ਟਰੈਕ ਮੰਨਿਆ ਜਾਂਦਾ ਹੈ, ਜੋ ਕਿ ਹਿੰਦ ਮਹਾਸਾਗਰ ਦੇ ਉੱਪਰ ਬਣਿਆ ਹੈ, ਜੋ ਕਿ 2.3 ਕਿਲੋਮੀਟਰ ਲੰਬਾ ਹੈ। ਇਹ ਰੇਲਵੇ ਟ੍ਰੈਕ ਉਸ ਸਮੇਂ ਸਭ ਤੋਂ ਖ਼ਤਰਨਾਕ ਬਣ ਜਾਂਦਾ ਹੈ ਜਦੋਂ ਸਮੁੰਦਰ ਦਾ ਪੱਧਰ ਉੱਚਾ ਹੁੰਦਾ ਹੈ ਅਤੇ ਤੇਜ਼ ਲਹਿਰਾਂ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ।
Download ABP Live App and Watch All Latest Videos
View In Appਸਾਲਟਾ ਪੋਲਵੇਰੀਲੋ ਟ੍ਰੈਕ, ਅਰਜਨਟੀਨਾ - ਸਾਲਟਾ ਤੋਂ ਚਿਲੀ ਪੋਲਵੇਰੀਲੋ ਨੂੰ ਜੋੜਨ ਵਾਲਾ ਇਹ 217 ਕਿਲੋਮੀਟਰ ਲੰਬਾ ਰੇਲ ਮਾਰਗ ਅਰਜਨਟੀਨਾ ਵਿੱਚ ਬਣਾਇਆ ਗਿਆ ਹੈ। ਇਹ ਟ੍ਰੈਕ ਸਾਲ 1948 ਵਿੱਚ ਖੋਲ੍ਹਿਆ ਗਿਆ ਸੀ, ਜਿਸ ਦੀ ਉਸਾਰੀ ਦਾ ਕੰਮ 27 ਸਾਲਾਂ ਤੱਕ ਜਾਰੀ ਰਿਹਾ। ਇਹ ਰੇਲਵੇ ਟ੍ਰੈਕ 4,200 ਦੀ ਉਚਾਈ 'ਤੇ ਸਥਿਤ ਹੈ, ਯਾਤਰਾ ਦੌਰਾਨ ਰੇਲਗੱਡੀ 29 ਪੁਲਾਂ ਅਤੇ 21 ਸੁਰੰਗਾਂ ਨੂੰ ਪਾਰ ਕਰਦੀ ਹੈ, ਜਿਸ ਕਾਰਨ ਇਹ ਯਾਤਰਾ ਖਤਰਨਾਕ ਹੋ ਜਾਂਦੀ ਹੈ।
ਡੇਵਿਲਸ ਨੋਜ਼, ਇਕਵਾਡੋਰ - ਡੇਵਿਲਸ ਨੋਜ਼ ਨੂੰ ਇਕਵਾਡੋਰ ਵਿੱਚ ਨਜ਼ਾਰੇ ਡੇਲ ਡਾਇਬਲੋ ਵਜੋਂ ਜਾਣਿਆ ਜਾਂਦਾ ਹੈ। ਇਹ ਟਰੈਕ ਸਮੁੰਦਰ ਤਲ ਤੋਂ 9000 ਫੁੱਟ ਦੀ ਉਚਾਈ 'ਤੇ ਮੌਜੂਦ ਹੈ। ਇਸ ਟ੍ਰੈਕ ਨੂੰ ਦੁਨੀਆ ਦਾ ਤੀਜਾ ਸਭ ਤੋਂ ਖ਼ਤਰਨਾਕ ਟ੍ਰੈਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਟ੍ਰੈਕ 'ਤੇ ਚੱਲਣ ਵਾਲੀ ਟਰੇਨ ਖਤਰਨਾਕ ਪਹਾੜੀ ਤੋਂ ਲੰਘਦੀ ਹੈ।
ਐਸੋ ਮਿਆਮੀ ਰੂਟ, ਜਾਪਾਨ - ਜਾਪਾਨ ਵਿੱਚ ਮਿਨਾਮੀ-ਆਸੋ ਰੂਟ ਦੁਨੀਆ ਦੀ ਚੌਥੀ ਸਭ ਤੋਂ ਖਤਰਨਾਕ ਰੇਲਵੇ ਲਾਈਨਾਂ ਵਿੱਚੋਂ ਇੱਕ ਹੈ। 2016 ਵਿੱਚ ਕੁਮਾਮੋਟੋ ਵਿੱਚ ਆਏ ਭੂਚਾਲ ਵਿੱਚ ਟਰੈਕ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਸੀ। ਉਦੋਂ ਤੋਂ ਇਸ ਦੀ ਵਰਤੋਂ ਘੱਟ ਗਈ ਹੈ ਪਰ ਜਦੋਂ ਵੀ ਕੋਈ ਰੇਲਗੱਡੀ ਇੱਥੋਂ ਲੰਘਦੀ ਹੈ ਤਾਂ ਉਸ ਵਿੱਚ ਬੈਠੇ ਮੁਸਾਫ਼ਰਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਕਿਉਂਕਿ ਇਸ ਦੇ ਆਲੇ-ਦੁਆਲੇ ਜਵਾਲਾਮੁਖੀ ਸਰਗਰਮੀ ਹੁੰਦੀ ਹੈ ਅਤੇ ਇਹ ਮਾਊਂਟ ਐਸੋ ਤੋਂ ਲੰਘਦੀ ਹੈ।
ਵ੍ਹਾਈਟ ਪਾਸ ਅਤੇ ਯੂਕੋਨ ਰੂਟ, ਅਲਾਸਕਾ - ਵ੍ਹਾਈਟ ਪਾਸ ਅਤੇ ਯੂਕੋਨ ਰੂਟ ਅਲਾਸਕਾ ਨੂੰ ਵ੍ਹਾਈਟਹੋਰਸ, ਯੂਕੋਨ ਦੀ ਬੰਦਰਗਾਹ ਨਾਲ ਜੋੜਦਾ ਹੈ, ਯਾਤਰਾ ਦੌਰਾਨ ਰੇਲਗੱਡੀ 3000 ਫੁੱਟ ਉੱਤੇ ਚੜ੍ਹਦੀ ਹੈ। ਅਜਿਹੇ 'ਚ ਇਸ ਨੂੰ ਖਤਰਨਾਕ ਮੰਨਿਆ ਜਾਂਦਾ ਹੈ।