Hotel 'ਚ ਹਮੇਸ਼ਾ ਬੈੱਡਾਂ 'ਤੇ ਚਿੱਟੇ ਰੰਗ ਦੀਆਂ ਚਾਦਰਾਂ ਹੀ ਕਿਉਂ ਵਿਛਾਈਆਂ ਜਾਂਦੀਆਂ? ਜਾਣੋ ਵਜ੍ਹਾ
ਇਸ ਤੋਂ ਇਲਾਵਾ ਜੇਕਰ ਤੁਸੀਂ ਕਦੇ ਟਰੇਨ 'ਚ ਸਫਰ ਕੀਤਾ ਹੋਵੇਗਾ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਟਰੇਨ 'ਚ ਬੈੱਡਾਂ 'ਤੇ ਵੀ ਸਿਰਫ ਚਿੱਟੀ ਚਾਦਰ ਹੀ ਵਿਛਾਈ ਹੁੰਦੀ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ ਸਵਾਰੀਆਂ ਨੂੰ ਵੀ ਉੱਪਰ ਲੈਣ ਲਈ ਸਿਰਫ਼ ਚਿੱਟੀ ਚਾਦਰ ਹੀ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਸਿਰਫ ਚਿੱਟੀ ਚਾਦਰ ਹੀ ਕਿਉਂ ਇਸਤੇਮਾਲ ਕੀਤੀ ਜਾਂਦੀ ਹੈ? ਹੋਟਲਾਂ ਵਿੱਚ ਚਿੱਟੇ ਦੀ ਥਾਂ ਰੰਗਦਾਰ ਚਾਦਰਾਂ ਕਿਉਂ ਨਹੀਂ ਇਸਤੇਮਾਲ ਕੀਤੀਆਂ ਜਾਂਦੀਆਂ?
ਦੂਜੇ ਪਾਸੇ ਜਦੋਂਕਿ ਚਿੱਟੀਆਂ ਚਾਦਰਾਂ ਛੇਤੀ ਮੈਲੀਆਂ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਵਾਂਗੇ ਕਿ ਹੋਟਲਾਂ ਤੇ ਟਰੇਨਾਂ 'ਚ ਸਿਰਫ ਚਿੱਟੀ ਚਾਦਰ ਹੀ ਕਿਉਂ ਵਿਛਾਈ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਦੱਸਾਂਗੇ ਕਿ ਕੀ ਇਹ ਸੱਭਿਆਚਾਰ ਭਾਰਤ ਵਿੱਚ ਪੈਦਾ ਹੋਇਆ ਜਾਂ ਇਹ ਪੱਛਮੀ ਸੱਭਿਆਚਾਰ ਹੈ।
ਤੁਹਾਨੂੰ ਦੱਸ ਦਈਏ ਕਿ ਸਫੇਦ ਰੰਗ ਨੂੰ ਦੇਖ ਕੇ ਤਣਾਅ ਦੂਰ ਹੋ ਜਾਂਦਾ ਹੈ। ਇਸ ਰੰਗ ਨੂੰ ਦੇਖ ਕੇ ਮਨ ਸ਼ਾਂਤ ਹੋ ਜਾਂਦਾ ਹੈ ਤੇ ਦਿਲ ਨੂੰ ਸਕੂਨ ਮਿਲਦਾ ਹੈ। ਜਦੋਂ ਵੀ ਅਸੀਂ ਕਿਸੇ ਹੋਟਲ ਦੇ ਕਮਰੇ 'ਚ ਜਾਂਦੇ ਹਾਂ ਤਾਂ ਸਫੇਦ ਰੰਗ ਨੂੰ ਦੇਖ ਕੇ ਸਾਨੂੰ ਸਕਾਰਾਤਮਕ ਤਰੰਗਾਂ ਮਿਲਦੀਆਂ ਹਨ। ਇਸ ਕਾਰਨ ਹੋਟਲਾਂ ਤੇ ਟਰੇਨਾਂ 'ਚ ਸਫੇਦ ਰੰਗ ਦੇਖ ਕੇ ਵਿਅਕਤੀ ਆਰਾਮਦਾਇਕ ਮਹਿਸੂਸ ਕਰਦਾ ਹੈ ਤੇ ਚੰਗੀ ਨੀਂਦ ਆਉਂਦੀ ਹੈ।
ਇਸ ਤੋਂ ਇਲਾਵਾ ਚਿੱਟੀ ਚਾਦਰ 'ਤੇ ਹਰ ਦਾਗ ਤੇ ਧੱਬਾ ਸਾਫ਼ ਦਿਖਾਈ ਦਿੰਦਾ ਹੈ। ਜਦੋਂ ਵੀ ਅਸੀਂ ਕਿਸੇ ਹੋਟਲ ਵਿੱਚ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਜਾਂਚ ਕਰਦੇ ਹਾਂ ਕਿ ਉਹ ਸਾਫ਼ ਹੈ ਜਾਂ ਨਹੀਂ। ਜੇਕਰ ਉੱਥੇ ਗੰਦਗੀ ਹੈ ਤਾਂ ਅਸੀਂ ਦੁਬਾਰਾ ਉੱਥੇ ਨਹੀਂ ਜਾਂਦੇ ਤੇ ਚਿੱਟੀ ਚਾਦਰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਉੱਥੇ ਸਫ਼ਾਈ ਹੈ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਪੱਛਮੀ ਹੋਟਲਾਂ ਵਿੱਚ ਚਿੱਟੀ ਚਾਦਰ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਦਾ ਮਤਲਬ ਇਹ ਹੈ ਕਿ ਇਹ ਪੱਛਮੀ ਸੱਭਿਆਚਾਰ ਦਾ ਯੋਗਦਾਨ ਹੈ, ਜੋ ਹੌਲੀ-ਹੌਲੀ ਜ਼ਿਆਦਾਤਰ ਦੇਸ਼ਾਂ ਵਿੱਚ ਅਪਣਾਇਆ ਜਾ ਰਿਹਾ ਹੈ। ਭਾਰਤ ਵਿੱਚ ਕਈ ਸਾਲ ਅੰਗਰੇਜ਼ੀ ਰਾਜ ਰਿਹਾ। ਇਸ ਕਰਕੇ ਵੀ ਕਾਫੀ ਸਮੇਂ ਤੋਂ ਹੋਟਲਾਂ ਵਿੱਚ ਚਿੱਟੇ ਰੰਗ ਦੀਆਂ ਚਾਦਰਾਂ ਵਿਛਾਉਣ ਦਾ ਟ੍ਰੈਂਡ ਚੱਲਦਾ ਆ ਰਿਹਾ ਹੈ।