Voter card: ਹੁਣ ਲੰਬੀਆਂ ਕਤਾਰਾਂ ਦਾ ਰੌਲਾ ਖ਼ਤਮ, ਘਰ ਬੈਠਿਆਂ ਇੰਝ ਅਪਲਾਈ ਕਰੋ ਵੋਟਰ ਕਾਰਡ
ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਅਪ੍ਰੈਲ ਅਤੇ ਮਈ ਦੇ ਮਹੀਨਿਆਂ 'ਚ ਹੋ ਸਕਦੀਆਂ ਹਨ। 18 ਸਾਲ ਤੋਂ ਵੱਧ ਉਮਰ ਦਾ ਹਰ ਵਿਅਕਤੀ ਲੋਕ ਸਭਾ ਚੋਣਾਂ ਲਈ ਵੋਟ ਪਾ ਸਕਦਾ ਹੈ।
Download ABP Live App and Watch All Latest Videos
View In Appਇਸ ਲਈ ਜੇਕਰ ਤੁਹਾਡੀ ਉਮਰ 18 ਸਾਲ ਤੋਂ ਵੱਧ ਹੈ ਅਤੇ ਤੁਹਾਡਾ ਵੋਟਰ ਕਾਰਡ ਅਜੇ ਤੱਕ ਨਹੀਂ ਬਣਿਆ ਹੈ। ਤਾਂ ਤੁਸੀਂ ਇਸ ਨੂੰ ਛੇਤੀ ਬਣਵਾ ਲਓ। ਨਹੀਂ ਤਾਂ ਤੁਸੀਂ ਲੋਕ ਸਭਾ ਚੋਣਾਂ ਵਿੱਚ ਵੋਟ ਨਹੀਂ ਪਾ ਸਕੋਗੇ।
ਵੋਟਰ ਕਾਰਡ ਲੈਣ ਲਈ ਤੁਹਾਨੂੰ ਬੂਥ ਲੈਵਲ ਅਫ਼ਸਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਹੁਣ ਤੁਸੀਂ ਘਰ ਬੈਠਿਆਂ ਹੀ ਅਪਲਾਈ ਕਰ ਸਕਦੇ ਹੋ।
ਚੋਣ ਕਮਿਸ਼ਨ ਨੇ ਵੋਟਰ ਕਾਰਡ ਬਣਾਉਣ ਲਈ ਐਪ ਬਣਾਈ ਹੈ। ਜਿਸ ਦਾ ਨਾਮ ਵੋਟਰ ਹੈਲਪਲਾਈਨ ਐਪ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ਇਸ ਐਪ ਰਾਹੀਂ ਤੁਸੀਂ ਘਰ ਬੈਠਿਆਂ ਹੀ ਵੋਟਰ ਕਾਰਡ ਲਈ ਅਪਲਾਈ ਕਰ ਸਕਦੇ ਹੋ।
ਤੁਸੀਂ ਇਸ ਐਪ ਨੂੰ ਆਪਣੇ ਫੋਨ 'ਤੇ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਐਪ ਖੋਲ੍ਹੋਗੇ ਤਾਂ ਤੁਹਾਨੂੰ ਬਹੁਤ ਸਾਰੇ ਵਿਕਲਪ ਨਜ਼ਰ ਆਉਣਗੇ।
ਵੋਟਰ ਕਾਰਡ ਬਣਾਉਣ ਲਈ ਤੁਹਾਨੂੰ ਵੋਟਰ ਰਜਿਸਟ੍ਰੇਸ਼ਨ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ, ਉਸ ਤੋਂ ਬਾਅਦ ਨਵੀਂ ਵੋਟਰ ਰਜਿਸਟ੍ਰੇਸ਼ਨ ਦਾ ਫਾਰਮ 6 ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ। ਜਿਸ ਨੂੰ ਫਾਈਲ ਕਰਨ ਤੋਂ ਬਾਅਦ ਤੁਸੀਂ ਵੋਟਰ ਕਾਰਡ ਲਈ ਸਫਲਤਾਪੂਰਵਕ ਅਪਲਾਈ ਕਰ ਸਕਦੇ ਹੋ।