Air conditioner temperature: ਬਹੁਤੇ ਲੋਕ ਨਹੀਂ ਜਾਣਦੇ ਏਸੀ ਦਾ ਤਾਪਮਾਨ ਕਿੰਨਾ ਸੈੱਟ ਕਰੀਏ...ਸਿਹਤ 'ਤੇ ਬੁਰੇ ਆਸਰ ਨਾਲ ਹੀ ਬਿਜਲੀ ਬਿੱਲ ਵੀ ਆਉਂਦਾ ਵੱਧ

ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਲਗਾਤਾਰ ਵਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਤੇ ਕੂਲਰ ਦਾ ਸਹਾਰਾ ਲੈ ਰਹੇ ਹਨ।

( Image Source : Freepik )

1/5
Air conditioner temperature: ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਲਗਾਤਾਰ ਵਧ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਤੇ ਕੂਲਰ ਦਾ ਸਹਾਰਾ ਲੈ ਰਹੇ ਹਨ। ਕੂਲਰ ਦੇ ਮੁਕਾਬਲੇ ਏਸੀ ਕਮਰੇ ਨੂੰ ਕੁਝ ਮਿੰਟਾਂ ਵਿੱਚ ਹੀ ਠੰਢਾ ਕਰਨ ਵਿੱਚ ਮਦਦ ਕਰਦਾ ਹੈ ਪਰ ਜ਼ਿਆਦਾਤਰ ਲੋਕ ਗਰਮੀ ਕਾਰਨ AC ਦੇ ਤਾਪਮਾਨ ਨੂੰ ਬਹੁਤ ਘੱਟ ਰੱਖਦੇ ਹਨ, ਜਿਸ ਕਾਰਨ ਉਹ ਗਰਮ-ਸਰਦ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਬਿਜਲੀ ਬਿੱਲ ਵੀ ਵੱਧ ਆਉਂਦਾ ਹੈ।
2/5
ਬਿਜਲੀ ਬਿੱਲ ਆਉਂਦਾ ਜ਼ਿਆਦਾ- ਦਰਅਸਲ ਬਹੁਤ ਘੱਟ ਲੋਕ ਜਾਣਦਾ ਹਨ ਕਿ ਏਸੀ ਦਾ ਤਾਪਮਾਨ ਕਿੰਨਾ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਸਹੀ ਤਾਪਮਾਨ 'ਤੇ ਆਪਣਾ ਏਸੀ ਸੈੱਟ ਕਰਦੇ ਹੋ ਤਾਂ ਇਸ ਨਾਲ ਨਾ ਸਿਰਫ ਤੁਹਾਡੀ ਸਿਹਤ ਠੀਕ ਰਹੇਗੀ ਸਗੋਂ ਬਿਜਲੀ ਦਾ ਬਿੱਲ ਵੀ ਘੱਟ ਆਏਗਾ। ਮੰਨਿਆ ਜਾਂਦਾ ਹੈ ਕਿ 22 ਤੋਂ 25 ਵਿਚਾਲੇ ਤਾਪਮਾਨ ਸੈੱਟ ਕਰਨ ਨਾਲ ਬਿਜਲੀ ਦਾ ਬਿੱਲ 20 ਫੀਸਦੀ ਘੱਟ ਆਉਂਦਾ ਹੈ।
3/5
ਉਧਰ, ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੁਹਾਡੇ ਬੈੱਡਰੂਮ ਵਿੱਚ ਏਸੀ ਲਾਇਆ ਹੋਇਆ ਹੈ, ਤਾਂ ਤੁਹਾਨੂੰ ਆਪਣੇ ਕਮਰੇ ਦਾ ਤਾਪਮਾਨ ਸਹੀ ਰੱਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਬਿਹਤਰ ਸੌਂ ਸਕੋ, ਤੇ ਸਿਹਤ ਉੱਪਰ ਗਲਤ ਪ੍ਰਭਾਵ ਤੋਂ ਵੀ ਬਚ ਸਕੋ। ਆਓ ਅੱਜ ਤੁਹਾਨੂੰ ਦੱਸਦੇ ਹਾਂ ਚੰਗੀ ਨੀਂਦ ਲਈ ਤੁਹਾਡੇ ਕਮਰੇ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ।
4/5
ਕਮਰੇ ਦਾ ਸਹੀ ਤਾਪਮਾਨ ਕੀ ਹੋਣਾ ਚਾਹੀਦਾ-ਮਾਹਿਰਾਂ ਅਨੁਸਾਰ, ਤੁਹਾਡੇ ਬੈਡਰੂਮ ਦੇ ਏਸੀ ਦਾ ਤਾਪਮਾਨ ਰਾਤ ਨੂੰ ਲਗਪਗ 22° ਤੋਂ 25° ਸੈਲਸੀਅਸ ਹੋਣਾ ਚਾਹੀਦਾ ਹੈ। ਇਹ ਤਾਪਮਾਨ ਨਾ ਤਾਂ ਬਹੁਤ ਜ਼ਿਆਦਾ ਘੱਟ ਹੈ ਤੇ ਨਾ ਹੀ ਬਹੁਤਾ। ਭਾਵ ਨਾ ਜ਼ਿਆਦਾ ਠੰਢ ਤੇ ਨਾ ਹੀ ਗਰਮੀ। ਇਸ ਲਈ ਇਸ ਤਾਪਮਾਨ 'ਤੇ ਸੌਣਾ ਤੁਹਾਡੀ ਸਿਹਤ ਲਈ ਵੀ ਚੰਗਾ ਹੈ।
5/5
ਕਮਰੇ ਦਾ ਤਾਪਮਾਨ ਨੀਂਦ ਨੂੰ ਕਿਵੇਂ ਕਰਦਾ ਪ੍ਰਭਾਵਿਤ- ਰਾਤ ਦੇ ਸਮੇਂ ਕਮਰੇ ਦਾ ਤਾਪਮਾਨ ਸਹੀ ਨਾ ਹੋਣ ਕਰਕੇ ਜ਼ਿਆਦਾਤਰ ਸਮੇਂ ਨੀਂਦ ਖਰਾਬ ਹੋ ਸਕਦੀ ਹੈ। ਇਹ ਇਸ ਲਈ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਡਾ ਸਰੀਰ ਠੰਢਾ ਹੋਣ ਲੱਗਦਾ ਹੈ। ਠੰਢਾ ਹੋਣ ਦੀ ਪ੍ਰਕਿਰਿਆ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਇਹ ਸਵੇਰੇ 5 ਵਜੇ ਤੱਕ ਆਪਣੇ ਘੱਟ ਤਾਪਮਾਨ ‘ਤੇ ਨਹੀਂ ਪਹੁੰਚ ਜਾਂਦਾ। ਇਸ ਲਈ, ਤੁਹਾਨੂੰ ਸੌਣ ਤੋਂ ਪਹਿਲਾਂ ਆਪਣੇ ਕਮਰੇ ਦਾ ਤਾਪਮਾਨ ਨਿਰਧਾਰਤ ਕਰਨਾ ਚਾਹੀਦਾ ਹੈ।
Sponsored Links by Taboola