Alert : ਸਰਦੀਆਂ 'ਚ ਰਾਤ ਨੂੰ ਸਵੈਟਰ ਪਾ ਕੇ ਸੌਣ ਨਾਲ ਹੋ ਸਕਦੀ ਦਿੱਕਤ, ਰਹੋ ਸਾਵਧਾਨ

ਠੰਢੇ ਮੌਸਮ ਚ ਸਰੀਰ ਤੇ ਕੱਪੜਿਆਂ ਦੀਆਂ ਇਕ, ਦੋ ਨਹੀਂ ਸਗੋਂ 4-4 ਪਰਤਾਂ ਪੈਂਦੀਆਂ ਹਨ। ਹੁਣ ਬਹੁਤ ਠੰਢ ਹੈ, ਇਸ ਲਈ ਸਰੀਰ ਦੇ ਨਿੱਘ ਲਈ ਸਵੈਟਰ ਪਾਉਣਾ ਪੈਂਦਾ ਹੈ, ਨਹੀਂ ਤਾਂ ਠੰਢ ਕਾਰਨ ਕੰਬਣ ਵਾਲਾ ਵਿਅਕਤੀ ਬਰਫ਼ ਬਣਨ ਦੀ ਕਗਾਰ ਤੇ ਆ ਸਕਦਾ

Winter Weather

1/12
ਠੰਢੇ ਮੌਸਮ 'ਚ ਸਰੀਰ 'ਤੇ ਕੱਪੜਿਆਂ ਦੀਆਂ ਇਕ, ਦੋ ਨਹੀਂ ਸਗੋਂ 4-4 ਪਰਤਾਂ ਪੈਂਦੀਆਂ ਹਨ।
2/12
ਹੁਣ ਬਹੁਤ ਠੰਢ ਹੈ, ਇਸ ਲਈ ਸਰੀਰ ਦੇ ਨਿੱਘ ਲਈ ਸਵੈਟਰ ਪਾਉਣਾ ਪੈਂਦਾ ਹੈ, ਨਹੀਂ ਤਾਂ ਠੰਢ ਕਾਰਨ ਕੰਬਣ ਵਾਲਾ ਵਿਅਕਤੀ ਬਰਫ਼ ਬਣਨ ਦੀ ਕਗਾਰ 'ਤੇ ਆ ਸਕਦਾ ਹੈ।
3/12
ਕਈ ਵਾਰ ਤਾਂ ਇੰਨੀ ਕੜਾਕੇ ਦੀ ਠੰਢ ਹੁੰਦੀ ਹੈ ਕਿ ਸੌਂਦੇ ਸਮੇਂ ਵੀ ਅਸੀਂ ਸਵੈਟਰ ਪਹਿਨੇ ਕੰਬਲ ਵਿੱਚ ਲੁਕ ਜਾਂਦੇ ਹਾਂ।
4/12
ਅਜਿਹੇ 'ਚ ਤੁਸੀਂ ਅਕਸਰ ਆਪਣੇ ਘਰ ਦੇ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਵੈਟਰ ਪਾ ਕੇ ਸੌਣਾ ਚੰਗੀ ਗੱਲ ਨਹੀਂ ਹੈ।
5/12
ਜੀ ਹਾਂ, ਇਹ ਇੱਕ ਬਹੁਤ ਹੀ ਸੱਚੀ ਗੱਲ ਹੈ ਕਿ ਸਾਨੂੰ ਸਵੈਟਰ ਪਹਿਨ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਸਾਡੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
6/12
ਊਨੀ ਕੱਪੜੇ ਬਣਾਉਣ ਲਈ ਜ਼ਿਆਦਾਤਰ ਨਕਲੀ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਊਨੀ ਕੱਪੜੇ ਪਹਿਨ ਕੇ ਸੌਣ ਨਾਲ ਚਮੜੀ ਦੀ ਐਲਰਜੀ ਹੋ ਸਕਦੀ ਹੈ।
7/12
ਸਰਦੀਆਂ 'ਚ ਖੁਸ਼ਕ ਚਮੜੀ ਕਾਰਨ ਖੁਜਲੀ ਇਕ ਆਮ ਸਮੱਸਿਆ ਹੈ ਪਰ ਸਵੈਟਰ ਪਹਿਨ ਕੇ ਲਗਾਤਾਰ ਸੌਣਾ ਇਸ ਸਮੱਸਿਆ ਨੂੰ ਵਧਾ ਸਕਦਾ ਹੈ।
8/12
ਗਰਮ ਕੱਪੜੇ ਆਕਸੀਜਨ ਨੂੰ ਰੋਕ ਦਿੰਦੇ ਹਨ, ਜਿਸ ਕਾਰਨ ਕਈ ਵਾਰ ਭਾਰੀ ਕੱਪੜੇ ਪਹਿਨਣ ਨਾਲ ਘਬਰਾਹਟ ਮਹਿਸੂਸ ਹੁੰਦੀ ਹੈ। ਇਸ ਕਾਰਨ ਸਾਹ ਘੁੱਟਣ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
9/12
ਅਜਿਹੇ 'ਚ ਜੇਕਰ ਤੁਹਾਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ ਤਾਂ ਤੁਹਾਨੂੰ ਉਹ ਕੱਪੜੇ ਪਾ ਕੇ ਨਹੀਂ ਸੌਣਾ ਚਾਹੀਦਾ।
10/12
ਮੋਟੇ ਅਤੇ ਊਨੀ ਕੱਪੜੇ ਜ਼ਿਆਦਾ ਦੇਰ ਤੱਕ ਪਹਿਨਣ ਨਾਲ ਸਰੀਰ ਦੀ ਠੰਡ ਬਰਦਾਸ਼ਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਥੋੜ੍ਹੇ ਘੱਟ ਗਰਮ ਕੱਪੜੇ ਪਾ ਕੇ ਬਾਹਰ ਜਾਂਦੇ ਹੋ, ਤਾਂ ਤੁਸੀਂ ਆਸਾਨੀ ਨਾਲ ਠੰਡ ਮਹਿਸੂਸ ਕਰ ਸਕਦੇ ਹੋ।
11/12
ਮਾਹਿਰਾਂ ਅਨੁਸਾਰ ਰਾਤ ਨੂੰ ਊਨੀ ਕੱਪੜੇ ਪਾ ਕੇ ਸੌਣ ਨਾਲ ਵੀ ਬੀਪੀ ਘੱਟ ਹੋ ਸਕਦਾ ਹੈ, ਜਿਸ ਕਾਰਨ ਬਹੁਤ ਜ਼ਿਆਦਾ ਪਸੀਨਾ ਵੀ ਅਚਾਨਕ ਬਾਹਰ ਆ ਸਕਦਾ ਹੈ।
12/12
ਚੰਗੀ ਨੀਂਦ ਲਈ ਆਰਾਮਦਾਇਕ ਕੱਪੜੇ ਪਾ ਕੇ ਸੌਣਾ ਚਾਹੀਦਾ ਹੈ। ਜੇਕਰ ਤੁਸੀਂ ਮੋਟੇ ਊਨੀ ਕੱਪੜੇ ਪਾ ਕੇ ਸੌਂਦੇ ਹੋ, ਤਾਂ ਤੁਸੀਂ ਪੂਰੀ ਰਾਤ ਚੰਗੀ ਤਰ੍ਹਾਂ ਨਹੀਂ ਸੌਂ ਸਕੋਗੇ ਅਤੇ ਅਗਲੀ ਸਵੇਰ ਤੁਸੀਂ ਪੂਰੀ ਤਰ੍ਹਾਂ ਸੁਸਤ, ਵੇਸਟ ਤੇ ਰੈਸਟਲੈਸ ਹੋ ਜਾਓਗੇ।
Sponsored Links by Taboola