Onion Storage Tips: ਪਿਆਜ਼ ਲੰਮੇਂ ਸਮੇਂ ਤੱਕ ਰਹੇਗਾ ਫਰੈੱਸ਼... ਨਹੀਂ ਹੋਵੇਗਾ ਖ਼ਰਾਬ, ਇਦਾਂ ਕਰੋ ਸਟੋਰ
ਜੇਕਰ ਤੁਸੀਂ ਪਿਆਜ਼ ਨੂੰ ਲੰਮੇਂ ਸਮੇਂ ਤੱਕ ਫਰੈੱਸ਼ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਸੁੱਕੇ ਵਾਤਾਵਰਣ ਵਿੱਚ ਰੱਖੋ। ਅਜਿਹੀ ਥਾਂ ‘ਤੇ ਰੱਖੋ ਜਿੱਥੇ ਠੰਡੀ ਹਵਾ ਆਉਂਦੀ ਹੈ।
Download ABP Live App and Watch All Latest Videos
View In Appਭਾਰਤੀ ਰਸੋਈ ਦੀ ਜਾਨ ਹੈ, ਆਲੂ, ਪਿਆਜ ਅਤੇ ਲਸਣ। ਇਨ੍ਹਾਂ ਤਿੰਨਾਂ ਤੋਂ ਬਿਨਾਂ ਖਾਣਾ ਅਧੂਰਾ ਜਿਹਾ ਲੱਗਦਾ ਹੈ। ਹਾਲਾਂਕਿ ਜੇਕਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾ ਰੱਖਿਆ ਜਾਵੇ, ਖ਼ਾਸਕਰ ਗਰਮੀਆਂ ਵਿੱਚ ਇਹ ਸੜਨ ਲੱਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਪਿਆਜ਼ ਨੂੰ ਸਟੋਰ ਕਰਨ ਦਾ ਤਰੀਕਾ ਦੱਸਾਂਗੇ। ਹਮੇਸ਼ਾ ਸੁੱਕੇ ਪਿਆਜ਼ ਦੀ ਚੋਣ ਕਰੋ, ਪਿਆਜ਼ ਨੂੰ ਉੱਥੇ ਰੱਖੋ ਜਿੱਥੇ ਹਵਾ ਆਉਂਦੀ ਹੋਵੇ।
ਪਿਆਜ ਨੂੰ ਸੜਨ ਤੋਂ ਬਚਾਉਣਾ ਹੈ ਤਾਂ ਉਸ ਨੂੰ ਹਵਾ ਵਾਲੀ ਥਾਂ ‘ਤੇ ਰੱਖੋ। ਅਜਿਹਾ ਕਰਨ ਨਾਲ ਪਿਆਜ਼ ਲੰਬੇ ਸਮੇਂ ਤੱਕ ਨਹੀਂ ਸੜੇਗਾ। ਰਸੋਈ ਵਿੱਚ ਹਵਾ ਵਾਲੀ ਥਾਂ ‘ਤੇ ਆਲੂ-ਪਿਆਜ਼ ਰੱਖੋ। ਗਰਮੀ ਅਤੇ ਧੁੱਪ ਵਿੱਚ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ। ਜਦੋਂ ਤੱਕ ਜ਼ਰੂਰੀ ਨਾ ਹੋਵੇ, ਪਿਆਜ਼ ਨੂੰ ਨਾ ਧੋਵੋ।
ਪਿਆਜ਼ ਨੂੰ ਸੁੱਕੇ ਕੱਪੜੇ ਨਾਲ ਪੂੰਝੋ ਅਤੇ ਫਿਰ ਸਟੋਰ ਕਰੋ। ਪਿਆਜ਼ ਨੂੰ ਪਲਾਸਟਿਕ ਦੇ ਥੈਲੇ ਵਿੱਚ ਰੱਖਣ ਦੀ ਬਜਾਏ, ਇੱਕ ਟੋਕਰੀ ਵਿੱਚ ਸਟੋਰ ਕਰੋ। ਅਜਿਹੇ ਕੰਟੇਨਰ ਦੀ ਵਰਤੋਂ ਕਰੋ ਜਿਸ ਵਿੱਚ ਹਰ ਪਾਸਿਓਂ ਹਵਾ ਆਉਂਦੀ ਹੋਵੇ। ਪਿਆਜ਼ ਗੈਸ ਛੱਡਦਾ ਹੈ ਇਸ ਲਈ ਇਸ ਨੂੰ ਦੂਜੇ ਫਲਾਂ ਅਤੇ ਸਬਜ਼ੀਆਂ ਤੋਂ ਦੂਰ ਰੱਖੋ।
ਇਸ ਨੂੰ ਨਮੀ ਵਾਲੀਆਂ ਥਾਵਾਂ ਤੋਂ ਦੂਰ ਰੱਖੋ ਨਹੀਂ ਤਾਂ ਇਹ ਤੁਰੰਤ ਸੜਨ ਲੱਗ ਜਾਵੇਗਾ। ਪਿਆਜ਼ ਨੂੰ ਇੱਕ ਜਾਲੀ ਵਾਲੀ ਟੋਕਰੀ ਵਿੱਚ ਰੱਖੋ ਤਾਂ ਕਿ ਉਸ ਨੂੰ ਚਾਰੇ ਪਾਸਿਓਂ ਹਵਾ ਮਿਲੇ।