Cancer: ਬੁੱਢੀ ਮਾਈ ਦੇ ਵਾਲ ਖਾਣ ਨਾਲ ਹੋ ਸਕਦਾ ਕੈਂਸਰ, ਖੋਜ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ
ਸਾਡੇ ਵਿੱਚੋਂ ਲਗਭਗ ਹਰ ਇੱਕ ਨੇ ਬਚਪਨ ਵਿੱਚ ਬੁੱਢੀ ਮਾਈ ਦੇ ਵਾਲ ਮਤਲਬ ਕਾਟਨ ਕੈਂਡੀ ਦਾ ਜ਼ਰੂਰ ਲੁਤਫ ਲਿਆ ਹੋਣਾ। ਬੁੱਢੀ ਮਾਈ ਦੇ ਵਾਲ ਖਾਣੇ ਸਭ ਨੂੰ ਖੂਬ ਪਸੰਦ ਹੁੰਦੇ ਹਨ। ਜਿਸ ਕਰਕੇ ਬੱਚਿਆਂ ਦੇ ਨਾਲ ਵੱਡੇ ਵੀ ਇਸ ਨੂੰ ਖਾ ਲੈਂਦੇ ਹਨ। ਕਿਉਂਕਿ ਇਸ ਦੇ ਨਾਲ ਹਰ ਕਿਸੇ ਦੀ ਬਚਪਨ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ।
Download ABP Live App and Watch All Latest Videos
View In Appਕਾਟਨ ਕੈਂਡੀ ਖਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਹਾਲ ਵਿੱਚ ਇੱਕ ਰਿਸਰਚ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਟਨ ਕੈਂਡੀ ਖਾਣ ਕਰਕੇ ਕੈਂਸਰ ਹੋ ਸਕਦਾ ਹੈ। ਜਿਸ ਕਰਕੇ ਹਾਲ ਹੀ ਵਿੱਚ ਤਾਮਿਲਨਾਡੂ ਸਰਕਾਰ ਨੇ ਕਾਟਨ ਕੈਂਡੀ ਦੀ ਵਿਕਰੀ ਅਤੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਕਾਟਨ ਕੈਂਡੀ ਵਿੱਚ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਹੁੰਦਾ ਹੈ ਜਿਸਨੂੰ Rhodamine-B ਕਿਹਾ ਜਾਂਦਾ ਹੈ। ਇਸ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਪੁਡੂਚੇਰੀ ਸਰਕਾਰ ਨੇ ਕਾਟਨ ਕੈਂਡੀ ਦੇ ਉਤਪਾਦਨ ਵਿੱਚ ਰੋਡਾਮਾਈਨ-ਬੀ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਇਸ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਚੇਨਈ ਵਿੱਚ ਕਾਟਨ ਕੈਂਡੀ ਵਿਕਰੇਤਾਵਾਂ ਅਤੇ ਉਤਪਾਦਨ ਯੂਨਿਟਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਕਿਹਾ ਜਾਂਦਾ ਹੈ ਕਿ ਇਸ ਵਿਚ ਮੌਜੂਦ ਰੰਗ ਜ਼ਹਿਰੀਲਾ ਹੈ ਅਤੇ ਅਕਸਰ ਕੱਪੜਿਆਂ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ। ਇਸ ਨਾਲ ਲੀਵਰ ਫੇਲ ਹੋਣ ਦਾ ਖਤਰਾ ਵਧ ਸਕਦਾ ਹੈ।
ਡਾਕਟਰਾਂ ਅਨੁਸਾਰ ਇਹ ਰਸਾਇਣ ਪੇਟ ਵਿਚ ਦਾਖਲ ਹੋਣ 'ਤੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਫੂਡ ਸੇਫਟੀ ਵਿਭਾਗ ਨੇ ਲੋਕਾਂ ਨੂੰ ਗੁਲਾਬੀ, ਹਰੇ ਅਤੇ ਜਾਮਨੀ ਰੰਗ ਦੀ ਕਾਟਨ ਕੈਂਡੀ ਖਾਣ ਤੋਂ ਬਚਣ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਰੋਡਾਮਾਇਨ-ਬੀ (Rhodamine-B) ਇੱਕ ਸਿੰਥੈਟਿਕ ਰੰਗ ਹੈ ਜੋ ਆਮ ਤੌਰ 'ਤੇ ਗੁਲਾਬੀ ਅਤੇ ਲਾਲ ਰੰਗਾਂ ਵਿੱਚ ਵਰਤਿਆ ਜਾਂਦਾ ਹੈ ਜੋ ਕਾਟਨ ਕੈਂਡੀ ਵਿੱਚ ਮੌਜੂਦ ਹੁੰਦੇ ਹਨ। ਇਹ ਬੇਹੱਦ ਜ਼ਹਿਰੀਲਾ ਹੁੰਦਾ ਹੈ। ਜਿਸ ਨਾਲ ਕੈਂਸਰ ਹੋ ਸਕਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ ਨੂੰ ਘੱਟ ਖਾ ਰਹੇ ਹੋ ਜਾਂ ਜ਼ਿਆਦਾ ਪਰ ਇਸ ਨਾਲ ਕੈਂਸਰ ਹੋ ਸਕਦਾ ਹੈ।