ਕਾਰ ਜਾਂ ਬਾਈਕ? ਕਿਸ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਵੱਧ ਖਤਕਨਾਕ, ਇੱਥੇ ਜਾਣੋ
ਵਾਹਨਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਨਾ ਸਿਰਫ਼ ਵਾਤਾਵਰਨ ਲਈ ਸਗੋਂ ਸਿਹਤ ਲਈ ਵੀ ਵੱਡਾ ਖਤਰਾ ਹੈ। ਕਾਰਾਂ ਅਤੇ ਬਾਈਕ ਦੋਵੇਂ ਹੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਦੋਹਾਂ ਵਿਚੋਂ ਕਿਸ ਤੋਂ ਨਿਕਲਣ ਵਾਲਾ ਧੂੰਆ ਜ਼ਿਆਦਾ ਖਤਰਨਾਕ ਹੈ। ਦੀਵਾਲੀ ਦੇ ਆਉਂਦਿਆਂ ਹੀ ਦਿੱਲੀ ਦਾ ਮਾਹੌਲ ਇੱਕ ਵਾਰ ਫਿਰ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ। ਸਰਕਾਰ ਨੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਵੀ ਪਿਛਲੀ ਦੀਵਾਲੀ ਵਾਂਗ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ ਹੈ। ਰਾਜਧਾਨੀ ਦੀ ਜ਼ਹਿਰੀਲੀ ਹਵਾ ਦਾ ਸਭ ਤੋਂ ਵੱਡਾ ਕਾਰਨ ਆਤਿਸ਼ਬਾਜ਼ੀ, ਪਰਾਲੀ ਅਤੇ ਵਾਹਨਾਂ ਤੋਂ ਨਿਕਲਦਾ ਧੂੰਆਂ ਹੈ।
Download ABP Live App and Watch All Latest Videos
View In Appਸੂਬੇ ਵਿੱਚ ਇੰਨੇ ਵਾਹਨ ਹਨ ਕਿ ਕੁਝ ਸਾਲ ਪਹਿਲਾਂ ਔਡ-ਈਵਨ ਫਾਰਮੂਲਾ ਵੀ ਲਾਗੂ ਕਰਨਾ ਪਿਆ ਸੀ। ਦਰਅਸਲ, ਵਾਹਨਾਂ ਤੋਂ ਨਿਕਲਣ ਵਾਲਾ ਪ੍ਰਦੂਸ਼ਣ ਨਾ ਸਿਰਫ਼ ਵਾਤਾਵਰਨ ਲਈ ਸਗੋਂ ਸਿਹਤ ਲਈ ਵੀ ਵੱਡਾ ਖਤਰਾ ਹੈ। ਕਾਰਾਂ ਅਤੇ ਬਾਈਕ ਦੋਵੇਂ ਹੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿਸ ਤੋਂ ਨਿਕਲਣ ਵਾਲਾ ਧੂੰਆ ਜ਼ਿਆਦਾ ਖਤਰਨਾਕ ਹੈ
ਪੈਟਰੋਲ ਅਤੇ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਹਵਾ ਵਿਚ ਕਾਰਬਨ ਮੋਨੋਆਕਸਾਈਡ ਛੱਡਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹਨ। ਇਸ ਤੋਂ ਇਲਾਵਾ ਕਾਰਬਨ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵੀ ਵੱਡੀ ਮਾਤਰਾ 'ਚ ਨਿਕਲਦੀ ਹੈ, ਜਿਸ ਦਾ ਸਿਹਤ 'ਤੇ ਖਤਰਨਾਕ ਪ੍ਰਭਾਵ ਪੈਂਦਾ ਹੈ। ਇਸ ਨਾਲ ਸਾਹ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਜ਼ਿਆਦਾਤਰ ਪ੍ਰਦੂਸ਼ਣ ਭਾਰੀ ਵਾਹਨਾਂ ਕਰਕੇ ਹੁੰਦਾ ਹੈ। ਇਸ ਤੋਂ ਬਾਅਦ ਬਾਈਕ ਦੀ ਵਾਰੀ ਆਉਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕਾਰਾਂ 'ਚੋਂ ਉੰਨਾ ਪ੍ਰਦੂਸ਼ਣ ਨਹੀਂ ਨਿਕਲਦਾ, ਜਿੰਨਾ ਇੱਕ ਬਾਈਕ ਨਾਲ ਪ੍ਰਦੂਸ਼ਣ ਹੁੰਦਾ ਹੈ। ਦ ਐਨਰਜੀ ਐਂਡ ਰਿਸਰਚ ਇੰਸਟੀਚਿਊਟ (ਟੀ.ਈ.ਆਰ.ਆਈ.) ਅਤੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਕੀਤੇ ਗਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ।
ਇੰਟਰਨੈਸ਼ਨਲ ਕਾਉਂਸਲ ਫਾਰ ਕਲੀਨ ਟਰਾਂਸਪੋਰਟੇਸ਼ਨ (ICCT) ਦੇ ਇੱਕ ਅਧਿਐਨ ਦੇ ਅਨੁਸਾਰ, 2021 ਵਿੱਚ ਪੈਟਰੋਲ ਦੀ ਖਪਤ ਦਾ 70% ਸੜਕ ਆਵਾਜਾਈ ਲਈ ਅਤੇ 25% ਦੋਪਹੀਆ ਵਾਹਨਾਂ ਲਈ ਵਰਤਿਆ ਗਿਆ। ਅਧਿਐਨ 'ਚ ਕਿਹਾ ਗਿਆ ਹੈ ਕਿ ਜੇਕਰ ਪੈਟਰੋਲ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਗਿਣਤੀ ਵਧਦੀ ਹੈ ਤਾਂ 2050 ਤੱਕ ਜੈਵਿਕ ਈਂਧਨ 'ਤੇ ਨਿਰਭਰਤਾ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਵੇਗੀ।
ਵਾਹਨ ਪ੍ਰਦੂਸ਼ਣ ਤੋਂ ਬਚਣ ਦੇ ਤਰੀਕੇ: 1. ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰੋ। 2. ਪਬਲਿਕ ਟਰਾਂਸਪੋਰਟ ਦੀ ਜ਼ਿਆਦਾ ਵਰਤੋਂ ਕਰੋ। 3. ਕਾਰ ਪੂਲਿੰਗ ਕਰ ਸਕਦੇ ਹਨ। 4. ਬਾਈਕ ਦੀ ਬਜਾਏ ਸਾਈਕਲ ਚਲਾਓ। 5. ਕਾਰ-ਬਾਈਕ ਦੀ ਸਹੀ ਸਾਂਭ-ਸੰਭਾਲ ਕਰੋ।