ਸਾਵਧਾਨ! ਜੇ ਤੁਹਾਨੂੰ ਵੀ ਸਵੇਰੇ ਉੱਠਦੇ ਹੀ ਮੋਬਾਈਲ ਚੈੱਕ ਕਰਨ ਦੀ ਆਦਤ...ਤਾਂ ਜਾਣੋ ਇਸ ਨਾਲ ਜੁੜੇ ਮਾੜੇ ਪ੍ਰਭਾਵ ਬਾਰੇ
ਜ਼ਿਆਦਾਤਰ ਲੋਕ ਅਕਸਰ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਸਵੇਰੇ ਉੱਠਣ 'ਤੇ ਬਹੁਤ ਸਾਰੇ ਲੋਕ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹਨ।
Download ABP Live App and Watch All Latest Videos
View In Appਕਈ ਲੋਕ ਸਵੇਰੇ 8-9 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਵੀ ਤਣਾਅ ਮਹਿਸੂਸ ਕਰਦੇ ਹਨ ਅਤੇ ਹੈਰਾਨ ਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਅਸਲ ਵਿੱਚ ਇਸ ਦੇ ਪਿੱਛੇ ਕਾਰਨ ਹੈ ਤੁਹਾਡਾ ਮੋਬਾਈਲ ਫੋਨ। ਜਦੋਂ ਤੁਸੀਂ ਸਵੇਰੇ ਫੋਨ ਖੋਲ੍ਹਦੇ ਹੋ ਤਾਂ ਉਸ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਜੋ ਤੁਹਾਨੂੰ ਚਿੰਤਾ ਜਾਂ ਤਣਾਅ ਵਿੱਚ ਪਾ ਦਿੰਦੀਆਂ ਹਨ। ਇਸ ਕਾਰਨ ਨਕਾਰਾਤਮਕਤਾ ਵਧਣ ਲੱਗਦੀ ਹੈ, ਜਿਸ ਕਾਰਨ ਤੁਸੀਂ ਤਣਾਅ ਮਹਿਸੂਸ ਕਰਦੇ ਹੋ।
ਤੁਸੀਂ ਕਈ ਵਾਰ ਮਹਿਸੂਸ ਕੀਤਾ ਹੋਵੇਗਾ ਕਿ ਤਾਜ਼ਾ ਹੋਣ ਦੇ ਬਾਵਜੂਦ, ਤੁਹਾਨੂੰ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ। ਤੁਸੀਂ ਕਿਰਿਆਸ਼ੀਲ ਮਹਿਸੂਸ ਨਹੀਂ ਕਰਦੇ ਅਤੇ ਹੋਰ ਕਾਰਜਕੁਸ਼ਲਤਾ ਵੀ ਘਟਣ ਲੱਗਦੀ ਹੈ। ਸਵੇਰੇ ਉੱਠ ਕੇ ਫੋਨ ਦੀ ਵਰਤੋਂ ਕਰਨ ਕਾਰਨ ਕਿਤੇ ਨਾ ਕਿਤੇ ਅਜਿਹਾ ਹੁੰਦਾ ਹੈ। ਕਿਉਂਕਿ ਤੁਹਾਡੀ ਅੱਧੀ ਊਰਜਾ ਇਸ ਵਿੱਚ ਚਲੀ ਜਾਂਦੀ ਹੈ।
ਜਦੋਂ ਤੁਸੀਂ ਸਵੇਰੇ ਉੱਠ ਕੇ ਫੋਨ ਖੋਲ੍ਹਦੇ ਹੋ ਤਾਂ ਕਈ ਵਾਰ ਤੁਹਾਨੂੰ ਕੁਝ ਨਕਾਰਾਤਮਕ ਅਤੇ ਨਫ਼ਰਤ ਭਰੇ ਸੰਦੇਸ਼ ਪੜ੍ਹਨ ਨੂੰ ਮਿਲਦੇ ਹਨ, ਜਿਸ ਕਾਰਨ ਤੁਹਾਡਾ ਮੂਡ ਖਰਾਬ ਹੋ ਸਕਦਾ ਹੈ ਅਤੇ ਮਾਨਸਿਕ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।
ਇਹ ਸਮੱਸਿਆ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਸਵੇਰੇ ਉੱਠਣ ਅਤੇ ਘੰਟਿਆਂ ਤੱਕ ਫੋਨ ਦੀ ਵਰਤੋਂ ਕਰਨ ਨਾਲ ਸਿਰ ਦਰਦ ਅਤੇ ਭਾਰਾਪਣ ਹੋ ਸਕਦਾ ਹੈ।