Chhuhara: ਛੁਹਾਰੇ ਦਾ ਸੇਵਨ ਵਾਲਾਂ ਅਤੇ ਚਮੜੀ ਲਈ ਵਰਦਾਨ, ਜਾਣੋ ਕਿਵੇਂ ਕਰਨੀ ਵਰਤੋਂ
ਛੁਹਾਰਾ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ।
Download ABP Live App and Watch All Latest Videos
View In Appਛੁਹਾਰੇ ਨੂੰ ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਫੋਲਿਕ ਐਸਿਡ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਅਜਿਹੇ ਵਿਚ ਛੁਹਾਰੇ ਦੀ ਵਰਤੋਂ ਗਰਮੀਆਂ ਵਿਚ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੀ ਹੈ।
ਛੁਹਾਰੇ ਦਾ ਫੇਸ ਪੈਕ ਗਰਮੀਆਂ ਵਿਚ ਚਮੜੀ ਨੂੰ ਹਾਈਡਰੇਟ ਰੱਖ ਕੇ ਮੁਹਾਂਸੇ ਅਤੇ ਝੁਰੜੀਆਂ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ।
ਇਸ ਨੂੰ ਬਣਾਉਣ ਲਈ 7-8 ਛੁਹਾਰਿਆਂ ਨੂੰ 1 ਕੱਪ ਦੁੱਧ ਵਿਚ ਰਾਤ ਭਰ ਲਈ ਭਿਉਂ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਕਰੀਮ ਅਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉ ਅਤੇ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਉ। ਹਫ਼ਤੇ ਵਿਚ ਦੋ ਵਾਰ ਇਸ ਫੇਸ ਪੈਕ ਨੂੰ ਅਜ਼ਮਾਉਣ ਨਾਲ ਤੁਸੀਂ ਆਸਾਨੀ ਨਾਲ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ।
ਛੁਹਾਰੇ ਦਾ ਫ਼ੇਸ ਸਕਰੱਬ ਚਮੜੀ ਦੇ ਮਰੇ ਹੋਏ ਸੈੱਲਾਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹੁੰਦਾ ਹੈ। ਛੁਹਾਰੇ ਦਾ ਫੇਸ ਸਕਰੱਬ ਬਣਾਉਣ ਲਈ 4-5 ਛੁਹਾਰਿਆਂ ਨੂੰ 1 ਕੱਪ ਦੁੱਧ 'ਚ ਰਾਤ ਨੂੰ ਭਿਉ ਦਿਉ। ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਉ। ਹੁਣ 1 ਚਮਚ ਸ਼ਹਿਦ ਅਤੇ 1 ਚਮਚ ਸੂਜੀ ਮਿਲਾ ਕੇ ਚਿਹਰੇ 'ਤੇ 1 ਮਿੰਟ ਲਈ ਰਗੜੋ। 15 ਮਿੰਟ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਉ।
ਛੁਹਾਰਿਆਂ ਦਾ ਪਾਣੀ ਵਾਲਾਂ ਦੇ ਵਾਧੇ ਨੂੰ ਵਧਾਉਣ, ਖੁਸ਼ਕੀ ਨੂੰ ਦੂਰ ਕਰਨ ਅਤੇ ਵਾਲਾਂ ਦੇ ਝੜਨ ਨੂੰ ਘੱਟ ਕਰਨ ਵਿਚ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਇਸ ਨੂੰ ਤਿਆਰ ਕਰਨ ਲਈ 10-15 ਛੁਹਾਰਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਉ। ਹੁਣ ਇਸ ਪਾਣੀ ਨੂੰ ਰਾਤ ਭਰ ਠੰਢਾ ਹੋਣ ਲਈ ਰੱਖ ਦਿਉ। ਸਵੇਰੇ ਇਸ ਪਾਣੀ ਨਾਲ ਵਾਲਾਂ ਨੂੰ ਧੋ ਲਉ। ਵਧੀਆ ਨਤੀਜਿਆਂ ਲਈ, ਛੁਹਾਰਿਆਂ ਦੇ ਪਾਣੀ ਨਾਲ ਵਾਲ ਧੋਣ ਤੋਂ ਬਾਅਦ 1-2 ਦਿਨਾਂ ਲਈ ਅਪਣੇ ਵਾਲਾਂ 'ਤੇ ਕੋਈ ਵੀ ਹੇਅਰ ਪ੍ਰੋਡਕਟ ਨਾ ਲਗਾਉ।