ਵਾਰ-ਵਾਰ ਮਿੱਠਾ ਖਾਣ ਦੀ ਇੱਛਾ ਨੂੰ ਇੰਝ ਕਰੋ ਸ਼ਾਂਤ, ਡਾਈਟ 'ਚ ਸ਼ਾਮਿਲ ਕਰੋ ਇਹ ਲਾਭਕਾਰੀ ਚੀਜ਼
ਬਹੁਤ ਸਾਰੇ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ। ਜਿਨ੍ਹਾਂ ਵਿੱਚੋਂ ਕੁੱਝ ਨੂੰ ਖਾਣਾ ਖਾਣ ਤੋਂ ਬਾਅਦ ਮਿੱਠੇ ਦੀ ਕ੍ਰੇਵਿੰਗ ਹੁੰਦੀ ਹੈ। ਜਿਸ ਕਰਕੇ ਉਹ ਮਠਿਆਈ ਖਾ ਲੈਂਦੇ ਹਨ। ਪਰ ਉਨ੍ਹਾਂ ਦੀ ਇਹ ਆਦਤ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
Download ABP Live App and Watch All Latest Videos
View In Appਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੀ ਚੀਜ਼ ਬਾਰੇ ਜਿਸ ਨਾਲ ਤੁਹਾਡੀ ਮਿੱਠਾ ਖਾਣ ਦੀ ਲਾਲਸਾ ਵੀ ਸ਼ਾਂਤ ਹੋਵੇਗੀ ਤੇ ਇਸ ਨਾਲ ਸਰੀਰ ਨੂੰ ਲਾਭ ਵੀ ਮਿਲੇਗਾ। ਆਓ ਜਾਣਦੇ ਹਾਂ ਇਕ ਅਜਿਹੇ ਹੀ ਮਿੱਠੇ ਉਤਪਾਦ 'ਡੇਟਸ' ਯਾਨੀਕਿ ਖਜੂਰ ਦੇ ਬਾਰੇ 'ਚ, ਜਿਸਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ।
ਖਜੂਰ ਫਰੂਟੋਜ਼ ਦਾ ਵਧੀਆ ਸਰੋਤ ਹਨ। ਫਰਕਟੋਜ਼ ਫਲਾਂ ਵਿੱਚ ਪਾਈ ਜਾਣ ਵਾਲੀ ਖੰਡ ਦਾ ਨਾਮ ਹੈ। ਜਿਸ ਕਾਰਨ ਖਜੂਰ ਬਹੁਤ ਮਿੱਠੀ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਮਿੱਠੇ ਪਕਵਾਨਾਂ ਵਿੱਚ ਖਜੂਰ ਨੂੰ ਚੀਨੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।
ਹੈਲਥਲਾਈਨ ਦੀ ਰਿਪੋਰਟ ਮੁਤਾਬਕ ਖਜੂਰ 'ਚ ਫਾਈਬਰ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਕਈ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਲਗਭਗ 100 ਗ੍ਰਾਮ ਖਜੂਰ ਵਿੱਚ 75 ਗ੍ਰਾਮ ਕਾਰਬੋਹਾਈਡਰੇਟ, 7 ਗ੍ਰਾਮ ਫਾਈਬਰ, 2 ਗ੍ਰਾਮ ਪ੍ਰੋਟੀਨ, 15% ਪੋਟਾਸ਼ੀਅਮ, 13% ਮੈਗਨੀਸ਼ੀਅਮ, 40% ਕਾਪਰ, ਮੈਂਗਨੀਜ਼ 13%, ਆਇਰਨ 5% ਅਤੇ ਵਿਟਾਮਿਨ ਬੀ-6 15% ਹੁੰਦਾ ਹੈ।
ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਮੰਨਿਆ ਜਾਂਦਾ ਹੈ। ਘੱਟ ਗਲਾਈਸੈਮਿਕ ਇੰਡੈਕਸ, ਫਾਈਬਰ ਅਤੇ ਐਂਟੀਆਕਸੀਡੈਂਟਸ ਕਾਰਨ ਖਜੂਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹੈ। ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰਾਹਤ ਮਿਲਦੀ ਹੈ।
ਖਜੂਰ 'ਚ ਕਈ ਤਰ੍ਹਾਂ ਦੇ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਦਿਲ ਤੋਂ ਇਲਾਵਾ ਕੈਂਸਰ, ਅਲਜ਼ਾਈਮਰ ਅਤੇ ਡਾਇਬਟੀਜ਼ ਨੂੰ ਵਧਣ ਤੋਂ ਰੋਕਣ 'ਚ ਵੀ ਖਜੂਰ ਮਦਦ ਕਰਦਾ ਹੈ, ਨਾਲ ਹੀ ਖਜੂਰ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ।
ਖਜੂਰ ਸਾਡੀਆਂ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਖਜੂਰ 'ਚ ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਸਮੇਤ ਕਈ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ, ਜੋ ਹੱਡੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।