Dark Neck Treatment : ਇਨ੍ਹਾਂ ਤਰੀਕਿਆਂ ਨਾਲ ਵਧਾਓ ਆਪਣੀ ਧੋਣ ਦੀ ਸੁੰਦਰਤਾ
ਅਕਸਰ ਅਸੀਂ ਦੇਖਦੇ ਹਾਂ ਕਿ ਕੁਝ ਲੋਕਾਂ ਦੇ ਹੱਥ, ਪੈਰ ਅਤੇ ਚਿਹਰਾ ਸਾਫ਼-ਸੁਥਰਾ ਦਿਖਾਈ ਦਿੰਦਾ ਹੈ, ਪਰ ਗਰਦਨ 'ਤੇ ਮੋਟੀ ਕਾਲੀ ਪਰਤ ਬਣ ਜਾਂਦੀ ਹੈ
Download ABP Live App and Watch All Latest Videos
View In Appਜਦੋਂ ਗਰਦਨ 'ਤੇ ਅਜਿਹਾ ਕਾਲਾਪਨ ਦਿਖਾਈ ਦਿੰਦਾ ਹੈ, ਤਾਂ ਵਿਅਕਤੀ ਬਹੁਤ ਸ਼ਰਮਿੰਦਾ ਮਹਿਸੂਸ ਕਰਦਾ ਹੈ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਔਰਤਾਂ ਜਾਂ ਮਰਦ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਦੇ ਹਨ ਪਰ ਉਨ੍ਹਾਂ ਦਾ ਧਿਆਨ ਗਰਦਨ ਵੱਲ ਨਹੀਂ ਜਾਂਦਾ, ਜਿਸ ਕਾਰਨ ਗਰਦਨ ਕਾਲੀ ਹੋਣ ਲੱਗਦੀ ਹੈ।
ਇਸ ਕਾਲੇਪਨ ਨੂੰ ਦੂਰ ਕਰਨ ਲਈ ਕਈ ਲੋਕ ਬਾਜ਼ਾਰ ਤੋਂ ਮਹਿੰਗੇ ਭਾਅ ਦੇ ਉਤਪਾਦ ਖਰੀਦ ਕੇ ਵਰਤਦੇ ਹਨ, ਜਦਕਿ ਕੁਝ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਦਾ ਇਲਾਜ ਕਿਵੇਂ ਕੀਤਾ ਜਾਵੇ।
ਸਰੀਰ 'ਚ ਆਇਰਨ ਦੀ ਮਾਤਰਾ ਘੱਟ ਹੋਣ 'ਤੇ ਵੀ ਗਰਦਨ ਦਾ ਰੰਗ ਕਾਲਾ ਹੋਣ ਲੱਗਦਾ ਹੈ। ਇਸਤੋਂ ਇਲਾਵਾ ਜ਼ਿਆਦਾ ਧੁੱਪ 'ਚ ਰਹਿਣ ਨਾਲ ਹਾਈਪਰਪੀਗਮੈਂਟੇਸ਼ਨ ਹੋ ਜਾਂਦੀ ਹੈ, ਜਿਸ ਕਾਰਨ ਗਰਦਨ ਕਾਲੀ ਹੋ ਜਾਂਦੀ ਹੈ।
ਤੁਸੀਂ ਟਮਾਟਰ ਦੀ ਵਰਤੋਂ ਕਰਕੇ ਵੀ ਗਰਦਨ ਨੂੰ ਸਾਫ਼ ਕਰ ਸਕਦੇ ਹੋ |ਇਸ ਪੈਕ ਨੂੰ ਬਣਾਉਣ ਲਈ ਟਮਾਟਰ ਦੇ ਰਸ ਵਿਚ ਓਟਮੀਲ ਅਤੇ ਦੁੱਧ ਨੂੰ ਮਿਲਾ ਕੇ ਪੇਸਟ ਬਣਾ ਲਓ, ਇਸ ਨੂੰ ਗਰਦਨ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਗਰਦਨ ਨੂੰ ਧੋ ਲਓ |ਇ
ਹਲਦੀ 'ਚ ਦਹੀਂ, ਨਿੰਬੂ ਅਤੇ ਦੁੱਧ ਮਿਲਾ ਕੇ ਪੇਸਟ ਬਣਾ ਲਓ। ਅਤੇ ਹੁਣ ਇਸ ਨੂੰ ਗਰਦਨ 'ਤੇ ਲਗਾਓ ਅਤੇ 30 ਮਿੰਟ ਲਈ ਛੱਡ ਦਿਓ |ਇਸ ਤਰ੍ਹਾਂ ਹਫ਼ਤੇ ਵਿਚ ਦੋ ਵਾਰ ਕਰੋ।
ਗਰਦਨ 'ਤੇ ਨਿੰਬੂ ਦਾ ਰਸ ਲਗਾ ਕੇ ਕਾਲੇਪਨ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜੋ ਅਤੇ ਜੂਸ ਕੱਢ ਲਓ। ਫਿਰ ਇਸ ਵਿਚ ਗੁਲਾਬ ਜਲ ਮਿਲਾ ਲਓ, ਹੁਣ ਇਸ ਨੂੰ ਗਰਦਨ 'ਤੇ ਲਗਾਓ।
ਸਭ ਤੋਂ ਪਹਿਲਾਂ ਆਲੂ ਨੂੰ ਪੀਸ ਕੇ ਜੂਸ ਕੱਢ ਲਓ, ਫਿਰ ਇਸ ਨੂੰ ਗਰਦਨ 'ਤੇ ਲਗਾਓ ਅਤੇ 10 ਤੋਂ 15 ਮਿੰਟ ਲਈ ਛੱਡ ਦਿਓ, ਹੁਣ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।
ਹਿਲਾਂ ਖੀਰੇ ਨੂੰ ਪੀਸ ਲਓ। ਹੁਣ ਇਸ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ, ਫਿਰ ਇਸ ਨੂੰ ਗਰਦਨ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ | ਇਸ ਤਰ੍ਹਾਂ ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਕਰੋ।
ਇਸ ਤਰ੍ਹਾਂ ਲਗਾਤਾਰ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਕਰਨ ਨਾਲ ਤੁਹਾਡੀ ਗਰਦਨ ਦਾ ਕਾਲਾਪਣ ਦੂਰ ਹੋ ਜਾਵੇਾਗਾ।
ਇਨ੍ਹਾਂ ਤਰੀਕਿਆਂ 'ਚ ਤੁਸੀਂ ਬਿਨਾਂ ਕਿਸੇ ਬਿਊਟੀ ਪ੍ਰੋਡਕਟ ਦੀ ਵਰਤੋ ਕੀਤੇ ਆਪਣੀ ਰੰਗਤ ਨਿਖਾਰ ਸਕਦੇ ਹੋ ਤੇ ਘਰ ਬੈਠੇ ਹੀ ਇਹ ਨੁਸਖਾ ਅਜ਼ਮਾ ਸਕਦੇ ਹੋ।