Dengue Prevention : ਡੇਂਗੂ ਹੋਣ 'ਤੇ ਭੁੱਲ ਕੇ ਵੀ ਆਪਣੀ ਮਰਜ਼ੀ ਨਾਲ ਨਾ ਖਾਓ ਦਵਾਈ, ਹੋ ਸਕਦੈ ਨੁਕਸਾਨ
ਡੇਂਗੂ (Dengue) ਦਾ ਸੀਜ਼ਨ ਅਜੇ ਬਰਕਰਾਰ ਹੈ। ਇਹ ਬਰਸਾਤ ਦੇ ਮੌਸਮ ਵਿੱਚ ਭਾਵ ਜੁਲਾਈ ਦੇ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਅਕਤੂਬਰ ਮਹੀਨੇ ਤਕ ਜਾਰੀ ਰਹਿੰਦਾ ਹੈ।
Download ABP Live App and Watch All Latest Videos
View In Appਸ਼ੁਰੂ ਵਿੱਚ ਸਾਧਾਰਨ ਦਿਖਾਈ ਦੇਣ ਵਾਲੀ ਇਹ ਬਿਮਾਰੀ ਪਹਿਲਾਂ ਤਾਂ ਸਾਧਾਰਨ ਬੁਖਾਰ ਦੇ ਲੱਛਣ ਲੈ ਕੇ ਆਉਂਦੀ ਹੈ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਹੈ ਜਾਂ ਇਲਾਜ ਗਲਤ ਹੁੰਦਾ ਹੈ ਤਾਂ ਇਹ ਜਾਨਲੇਵਾ ਰੂਪ ਵੀ ਧਾਰਨ ਕਰ ਲੈਂਦੀ ਹੈ।
ਦੂਜੇ ਪਾਸੇ ਜੇਕਰ ਸਮੇਂ-ਸਿਰ ਡੇਂਗੂ ਦਾ ਸਹੀ ਇਲਾਜ ਹੋ ਜਾਵੇ ਤਾਂ ਸਥਿਤੀ ਕਾਬੂ ਹੇਠ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਤੁਸੀਂ ਡੇਂਗੂ ਨੂੰ ਕਿਵੇਂ ਪਛਾਣ ਸਕਦੇ ਹੋ ਅਤੇ ਇਸਦੇ ਇਲਾਜ ਲਈ ਤੁਹਾਨੂੰ ਡਾਕਟਰ ਦੀ ਸਲਾਹ ਕਦੋਂ ਲੈਣੀ ਚਾਹੀਦੀ ਹੈ ।
ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੋ ਜਾਂਦਾ ਹੈ ਤਾਂ ਉਸ ਦੇ ਖੂਨ ਵਿੱਚ ਬਹੁਤ ਜ਼ਿਆਦਾ ਡੇਂਗੂ ਦਾ ਵਾਇਰਸ ਹੁੰਦਾ ਹੈ ਅਤੇ ਜਦੋਂ ਇਹ ਮੱਛਰ ਡੇਂਗੂ ਦੇ ਮਰੀਜ਼ ਨੂੰ ਕੱਟਦਾ ਹੈ ਤਾਂ ਉਹ ਵਾਇਰਸ ਉਸ ਦੇ ਅੰਦਰ ਚਲਾ ਜਾਂਦਾ ਹੈ
ਡੇਂਗੂ ਮਾਦਾ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਨ੍ਹਾਂ ਡੇਂਗੂ ਮੱਛਰਾਂ ਦੀ ਖਾਸੀਅਤ ਇਨ੍ਹਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹਨ। ਇਹ ਮੱਛਰ ਜ਼ਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਕੱਟ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ।
ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ਼ ਨੂੰ ਬੁਖਾਰ ਹੋਣ ਲੱਗਦਾ ਹੈ। ਜਿਸ ਤੋਂ ਬਾਅਦ 10 ਦਿਨਾਂ 'ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ।
ਡੇਂਗੂ ਦੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਬਾਲ ਰੋਗਾਂ ਦੇ ਡਾਕਟਰ ਕੋਲ ਲੈ ਜਾਓ।
ਡੇਂਗੂ ਦੌਰਾਨ ਕਦੇ ਵੀ ਕਿਸੇ ਕਿਸਮ ਦੀ ਐਂਟੀਬਾਇਓਟਿਕ ਜਾਂ ਕਿਸੇ ਹੋਰ ਕਿਸਮ ਦੀ ਦਵਾਈ ਆਪਣੇ ਆਪ ਨਾ ਲਓ। ਜੇਕਰ ਬੁਖਾਰ ਰਹਿੰਦਾ ਹੈ ਤਾਂ ਤੁਰੰਤ ਡਾਕਟਰ ਕੋਲ ਜਾਓ।
ਸ਼ੁਰੂ ਵਿਚ ਤੁਸੀਂ ਡਾਕਟਰ ਦੀ ਸਲਾਹ 'ਤੇ ਪੈਰਾਸੀਟਾਮੋਲ ਅਤੇ ਕ੍ਰੋਸਿਨ ਦੇ ਸਕਦੇ ਹੋ। ਉਥੇ ਹੀ ਡੇਂਗੂ ਵਿੱਚ ਕਦੇ ਵੀ ਐਸਪਰੀਨ ਅਤੇ ਡਿਸਪ੍ਰੀਨ ਨਾ ਦਿਓ।
20 ਦੇ ਫਾਰਮੂਲੇ ਬਾਰੇ ਦੱਸ ਦੇਈਏ ਕਿ ਮਾਹਿਰਾਂ ਦੇ ਅਨੁਸਾਰ ਜੇਕਰ ਨਬਜ਼ ਦੀ ਦਰ 20 ਤਕ ਵਧ ਜਾਂਦੀ ਹੈ, ਉੱਪਰਲਾ ਬਲੱਡ ਪ੍ਰੈਸ਼ਰ 20 ਤਕ ਘੱਟ ਜਾਂਦਾ ਹੈ, ਪਲੇਟਲੈਟਸ 20 ਹਜ਼ਾਰ ਤੋਂ ਘੱਟ ਰਹਿੰਦੇ ਹਨ, ਸਰੀਰ ਵਿੱਚ ਇੱਕ ਇੰਚ ਖੇਤਰ ਵਿੱਚ 20 ਤੋਂ ਵੱਧ ਦਾਣੇ ਭਰ ਜਾਂਦੇ ਹਨ।