Skin Care: ਰਾਤ ਨੂੰ ਸੌਣ ਤੋਂ ਪਹਿਲਾਂ ਕਰ ਲਓ ਆਹ ਛੋਟਾ ਜਿਹਾ ਕੰਮ...ਚਿਹਰੇ ਦੇ ਸਾਰੇ ਪਿੰਪਲਸ ਹੋ ਜਾਣਗੇ ਸਾਫ਼
ਚਿਹਰੇ 'ਤੇ ਹੋਣ ਵਾਲੇ ਕਈ ਦਾਗ-ਧੱਬੇ, ਪਿੰਪਲਸ ਹੋਣ ਕਰਕੇ ਸੁੰਦਰਤਾ ਘੱਟ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਕੋਸ਼ਿਸ਼ਾਂ ਕਰਦੇ ਹਨ। ਕੁਝ ਲੋਕ ਦਵਾਈਆਂ, ਟਿਊਬਾਂ ਅਤੇ ਨਵੇਂ-ਨਵੇਂ ਫੇਸ ਵਾਸ਼ ਦੀ ਵਰਤੋਂ ਕਰਦੇ ਹਨ।
Download ABP Live App and Watch All Latest Videos
View In Appਪਰ ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰੇਲੂ ਨੁਸਖਿਆਂ ਨਾਲ ਆਪਣੇ ਚਿਹਰੇ ਦੇ ਦਾਗ-ਧੱਬਿਆਂ ਨੂੰ ਘੱਟ ਕਰ ਸਕਦੇ ਹੋ। ਦੁੱਧ ਵਿੱਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ ਜੋ ਕਿ ਮੁਹਾਸੇ ਘੱਟ ਕਰਨ ਵਿੱਚ ਮਦਦ ਕਰਦਾ ਹੈ।
ਜਾਣਕਾਰੀ ਮੁਤਾਬਕ ਗਾਂ ਦਾ ਦੁੱਧ ਹਾਰਮੋਨਸ ਨੂੰ ਵਧਾਉਂਦਾ ਹੈ, ਜਿਸ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ। ਕੱਚੇ ਦੁੱਧ ਵਿੱਚ ਮੌਜੂਦ ਵਿਟਾਮਿਨ ਡੀ ਅਤੇ ਕੈਲਸ਼ੀਅਮ ਚਮੜੀ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।
ਚਿਹਰੇ ਤੋਂ ਦਾਗ-ਧੱਬੇ ਅਤੇ ਮੁਹਾਸੇ ਦੂਰ ਕਰਨ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਕੱਚਾ ਦੁੱਧ ਲੈ ਲਓ। ਇਸ ਤੋਂ ਬਾਅਦ ਕੋਟਨ ਦੀ ਮਦਦ ਨਾਲ ਦੁੱਧ ਨੂੰ ਸਕਿਨ 'ਤੇ ਲਗਾਓ, ਫਿਰ ਸਵੇਰੇ ਉੱਠਣ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ।
ਚਿਹਰੇ ਤੋਂ ਮੁਹਾਸੇ, ਦਾਗ-ਧੱਬੇ ਦੂਰ ਕਰਨ ਲਈ ਤੁਹਾਨੂੰ ਦਿਨ 'ਚ ਦੋ ਵਾਰ ਠੰਡੇ ਪਾਣੀ ਨਾਲ ਚਿਹਰਾ ਧੋਣਾ ਚਾਹੀਦਾ ਹੈ। ਤੁਹਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ, ਧੁੱਪ ਵਿੱਚ ਆਪਣਾ ਚਿਹਰਾ ਢੱਕ ਕੇ ਰੱਖਣਾ ਚਾਹੀਦਾ ਹੈ, ਤੁਸੀਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਲਗਾ ਕੇ ਬਾਹਰ ਜਾਓ।