Side effects of Tea: ਕੀ ਜ਼ਿਆਦਾ ਚਾਹ ਪੀਣ ਨਾਲ ਵਧਦਾ ਵਜ਼ਨ? ਆਓ ਜਾਣਦੇ ਹਾਂ ਸੱਚਾਈ
ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸਾਰਾ ਦਿਨ ਚਾਹ ਪੀਂਦੇ ਰਹਿੰਦੇ ਹਨ। ਕੁੱਝ ਲੋਕ ਦਿਨ 'ਚ 4-5 ਕੱਪ ਚਾਹ ਪੀਂਦੇ ਹਨ ਜਦਕਿ ਕੁੱਝ ਲੋਕ ਇਸ ਤੋਂ ਵੀ ਜ਼ਿਆਦਾ ਚਾਹ ਪੀਂਦੇ ਹਨ।
Download ABP Live App and Watch All Latest Videos
View In Appਫਿਟਨੈਸ ਪ੍ਰੇਮੀ ਅਕਸਰ ਚਾਹ ਪੀਣ ਤੋਂ ਇਨਕਾਰ ਕਰਦੇ ਹਨ। ਖਾਸ ਤੌਰ 'ਤੇ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚਾਹ ਨਾ ਪੀਣ ਦੀ ਮਨਾਹੀ ਹੁੰਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਚਾਹ ਪੀਣ ਨਾਲ ਸੱਚਮੁੱਚ ਭਾਰ ਵਧਦਾ ਹੈ? ਓਨਲੀ ਮਾਈ ਹੈਲਥ 'ਚ ਛਪੀ ਖਬਰ ਮੁਤਾਬਕ ਨਿਊਟ੍ਰੀਸ਼ਨਿਸਟ, ਡਾਇਟੀਸ਼ੀਅਨ ਅਤੇ ਸਰਟੀਫਾਈਡ ਡਾਇਬੀਟੀਜ਼ ਐਜੂਕੇਟਰ ਗਰਿਮਾ ਗੋਇਲ ਵੱਲੋਂ ਇਸ ਪੂਰੇ ਮਾਮਲੇ ਉੱਤੇ ਆਪਣੀ ਰਾਏ ਦਿੱਤੀ ਹੈ।
ਜਿਸ ਤਰ੍ਹਾਂ ਅਸੀਂ ਭਾਰਤੀ ਚਾਹ ਪੀਂਦੇ ਹਾਂ ਤਾਂ ਉਸ ਨੂੰ ਬਹੁਤ ਸਾਰੇ ਦੁੱਧ , ਖੰਡ ਅਤੇ ਚਾਹ ਦੀਆਂ ਪੱਤੀਆਂ ਨੂੰ ਮਿਲਾ ਕੇ ਤਿਆਰ ਕਰਦੇ ਹਾਂ। ਅਜਿਹੀ ਸਥਿਤੀ 'ਚ ਚਾਹ ਪੀਣ ਨਾਲ ਭਾਰ ਵਧਦਾ ਹੈ। ਰਿਫਾਇੰਡ ਸ਼ੂਗਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
ਅਸੀਂ ਜੋ ਦੁੱਧ ਦੀ ਵਰਤੋਂ ਕਰਦੇ ਹਾਂ ਉਸ ਵਿੱਚ ਬਹੁਤ ਘੱਟ ਪੌਸ਼ਟਿਕ ਤੱਤ ਹੁੰਦੇ ਹਨ ਪਰ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜੇਕਰ ਅਸੀਂ ਹਾਈ ਫੈਟ ਵਾਲਾ ਦੁੱਧ ਦਾ ਸੇਵਨ ਕਰਦੇ ਹਾਂ ਤਾਂ ਸਰੀਰ 'ਚ ਚਰਬੀ ਅਤੇ ਭਾਰ ਦੋਵੇਂ ਵਧਦੇ ਹਨ। ਜੇਕਰ ਕੋਈ ਵਿਅਕਤੀ ਰੋਜ਼ਾਨਾ 2-3 ਕੱਪ ਚਾਹ ਪੀਂਦਾ ਹੈ ਤਾਂ ਉਸ ਦਾ ਭਾਰ ਵਧੇਗਾ।
ਚਾਹ ਪੀਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦਾ ਭਾਰ 'ਤੇ ਬਹੁਤ ਖਤਰਨਾਕ ਪ੍ਰਭਾਵ ਪੈਂਦਾ ਹੈ। ਹਮੇਸ਼ਾ ਇੱਕ ਸਿਹਤਮੰਦ ਸਰੀਰ ਦਾ ਭਾਰ ਬਣਾਈ ਰੱਖੋ।
ਜੇਕਰ ਤੁਸੀਂ ਦਿਨ ’ਚ 3 ਤੋਂ ਜ਼ਿਆਦਾ ਕੱਪ ਚਾਹ ਪੀਂਦੇ ਹੋ ਤਾਂ ਤੁਹਾਨੂੰ ਰਾਤ ਦੇ ਸਮੇਂ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਕਈ ਲੋਕ ਰਾਤ ਦੇ ਖਾਣੇ ਤੋਂ ਬਾਅਦ ਚਾਹ ਪੀਂਦੇ ਹਨ। ਜੋ ਕਿ ਸਿਹਤ ਦੇ ਲਈ ਸਹੀ ਨਹੀਂ ਹੈ। ਇਸ ਆਦਤ ਕਰਕੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਨੀਂਦ ਨਾ ਆਉਣ ਕਾਰਨ ਤਣਾਅ, ਚਮੜੀ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।