Dried Lemon: ਭੁੱਲ ਕੇ ਵੀ ਬਾਹਰ ਨਾ ਸੁੱਟੋ ਸੁੱਕੇ ਨਿੰਬੂ, ਜੇਕਰ ਇੰਝ ਕਰੋਗੇ ਵਰਤੋਂ ਤਾਂ ਇੱਕ ਨਹੀਂ ਸਗੋਂ ਮਿਲਣਗੇ ਕਈ ਫਾਇਦੇ
ਦਰਅਸਲ ਗਰਮੀਆਂ ਦੇ ਮੌਸਮ ਵਿੱਚ ਨਿੰਬੂ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਬਣਾ ਕੇ ਪੀਣ ਤੋਂ ਇਲਾਵਾ ਇਸ ਤੋਂ ਕਈ ਡਰਿੰਕਸ ਤੇ ਜੂਸ ਵੀ ਬਣਾਏ ਜਾਂਦੇ ਹਨ। ਇਸ ਦੀ ਵਰਤੋਂ ਭੋਜਨ ਤੇ ਸਲਾਦ ਵਿੱਚ ਵੀ ਕੀਤੀ ਜਾਂਦੀ ਹੈ ਪਰ ਜਦੋਂ ਇਹ ਸੁੱਕ ਜਾਂਦੇ ਹਨ ਤਾਂ ਇਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ।
Download ABP Live App and Watch All Latest Videos
View In Appਰਸੋਈ ਦੇ ਭਾਂਡਿਆਂ ਨੂੰ ਸੁੱਕੇ ਨਿੰਬੂ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਗੈਸ ਬਰਨਰ, ਚੌਪਿੰਗ ਬੋਰਡ ਆਦਿ ਸ਼ਾਮਲ ਹਨ। ਸੁੱਕੇ ਨਿੰਬੂ ਇੱਕ ਕੁਦਰਤੀ ਕਲੀਨਜ਼ਰ ਵਾਂਗ ਹੁੰਦੇ ਹਨ। ਇਸ ਵਿੱਚ ਹਲਕਾ ਨਮਕ ਮਿਲਾ ਕੇ ਡੂੰਘੇ ਧੱਬਿਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ।
ਸੁੱਕੇ ਨਿੰਬੂ ਖੱਟੇ ਹੋ ਜਾਂਦੇ ਹਨ। ਇਸ ਦੀ ਵਰਤੋਂ ਸੂਪ, ਸਟੂਅ, ਕਰੀ ਜਾਂ ਮੱਛੀ ਆਦਿ ਵਿੱਚ ਕੀਤੀ ਜਾ ਸਕਦੀ ਹੈ। ਤੁਸੀਂ ਸੁੱਕੇ ਨਿੰਬੂ ਨੂੰ ਕੱਟ ਕੇ ਪਾਣੀ ਵਿੱਚ ਮਿਲਾ ਸਕਦੇ ਹੋ। ਇਸ ਦੀ ਵਰਤੋਂ ਹਰਬਲ ਚਾਹ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਕਈ ਵਾਰ ਰਸੋਈ ਦੇ ਭਾਂਡੇ ਬਹੁਤ ਚਿਕਨਾਈ ਵਾਲੇ ਹੋ ਜਾਂਦੇ ਹਨ। ਇਨ੍ਹਾਂ ਨੂੰ ਸੁੱਕੇ ਨਿੰਬੂ ਨਾਲ ਵੀ ਧੋਤਾ ਜਾ ਸਕਦਾ ਹੈ। ਕਈ ਵਾਰ ਇਹ ਕਿਸੇ ਵੀ ਸਾਬਣ ਤੇ ਸਪਰੇਅ ਨਾਲੋਂ ਵਧੀਆ ਕੰਮ ਕਰਦਾ ਹੈ।
ਸੁੱਕੇ ਨਿੰਬੂ ਨੂੰ ਘਰ ਦੀ ਸਫਾਈ, ਪੋਚੇ ਆਦਿ ਲਈ ਵਰਤਿਆ ਜਾ ਸਕਦਾ ਹੈ। ਬੱਸ ਇਸ ਨੂੰ ਸਫਾਈ ਕਰਨ ਵਾਲੇ ਪਾਣੀ ਵਿੱਚ ਮਿਲਾਓ ਤੇ ਇਹ ਇੱਕ ਸਫ਼ਾਈ ਏਜੰਟ ਦੀ ਤਰ੍ਹਾਂ ਕੰਮ ਕਰੇਗਾ ਤੇ ਤੁਹਾਡੇ ਘਰ ਦੇ ਫਰਸ਼ ਆਦਿ ਨੂੰ ਬਿਹਤਰ ਢੰਗ ਨਾਲ ਸਾਫ਼ ਕਰੇਗਾ।
ਤੁਸੀਂ ਕੱਪੜੇ ਧੋਣ ਵਿੱਚ ਸੁੱਕੇ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ। ਜੇਕਰ ਤੁਸੀਂ ਇਸ ਦਾ ਰਸ ਕੱਢ ਕੇ ਵਾਸ਼ਿੰਗ ਮਸ਼ੀਨ 'ਚ ਪਾ ਦਿਓ ਤਾਂ ਦਾਗ ਵਾਲੇ ਕੱਪੜਿਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ।