Valentine Day 2023: ਵੈਲੇਨਟਾਈਨ ਡੇਅ 'ਤੇ ਵ੍ਹਾਈਟ ਡਰੈੱਸ ਪਾ ਕੇ ਆਪਣੇ ਪਾਰਟਨਰ ਨੂੰ ਕਰੋ ਇੰਪਰੈਸ, ਮੌਨੀ ਰਾਏ ਦਾ ਇਹ ਲੁੱਕ ਕਰ ਸਕਦਾ ਤੁਹਾਡੀ ਮਦਦ
ਅਦਾਕਾਰਾ ਮੌਨੀ ਰਾਏ ਫੈਂਸ ਨਾਲ ਆਪਣੀ ਨਵੀਂ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਵ੍ਹਾਈਟ ਕਲਰ ਦੀ ਡਰੈੱਸ 'ਚ ਇੰਸਟਾਗ੍ਰਾਮ 'ਤੇ ਆਪਣਾ ਬੋਲਡ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਫੈਂਸ ਉਸ ਦੀ ਹਰ ਪੋਸਟ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਕਮੈਂਟਸ ਕਰਦੇ ਹਨ।
ਅਦਾਕਾਰਾ ਹਰ ਪਹਿਰਾਵੇ ਵਿੱਚ ਆਪਣੇ ਫੈਂਸ ਨੂੰ ਦੀਵਾਨਾ ਬਣਾ ਲੈਂਦੀ ਹੈ। ਇਸ ਚਿੱਟੇ ਰੰਗ ਦੀ ਬਾਡੀਕੋਨ ਡਰੈੱਸ 'ਚ ਉਹ ਆਪਣੇ ਕਰਵੀ ਫਿਗਰ ਦਾ ਜਲਵਾ ਦਿਖਾ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਦੇ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੋ ਰਿਹਾ ਹੈ।
ਲੇਟੈਸਟ ਤਸਵੀਰਾਂ 'ਚ ਉਹ ਟਾਈਟ ਸਫੇਦ ਡਰੈੱਸ ਪਹਿਨ ਕੇ ਦਰਵਾਜ਼ੇ ਕੋਲ ਖੜ੍ਹੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਉਸ ਨੇ ਇਸ ਡਰੈੱਸ ਨਾਲ ਮਿਨੀਮਲ ਮੇਕਅੱਪ ਰੱਖਿਆ ਹੋਇਆ ਹੈ।
ਚਿੱਟੇ ਰੰਗ ਦੀ ਡਰੈੱਸ ਨਾਲ ਲੁੱਕ ਨੂੰ ਕੰਪਲੀਟ ਕਰਨ ਲਈ ਮੌਨੀ ਰਾਏ ਨੇ ਖੁੱਲ੍ਹੇ ਵਾਲਾਂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ।
ਮੌਨੀ ਰਾਏ ਹਰ ਨਵੇਂ ਦਿਨ ਆਪਣੀਆਂ ਇਕ ਤੋਂ ਵੱਧ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਕਾਇਲ ਹੋ ਜਾਂਦੇ ਹਨ।
ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਖੁਸ਼ ਕਰਨ ਲਈ, ਇਸ ਵਾਰ ਲਾਲ ਨਹੀਂ ਸਗੋਂ ਸਫੈਦ ਰੰਗ ਦੀ ਡਰੈੱਸ ਅਜ਼ਮਾਓ, ਤੁਸੀਂ ਮੌਨੀ ਰਾਏ ਦੇ ਇਸ ਲੁੱਕ ਨੂੰ ਫਾਲੋ ਕਰ ਸਕਦੇ ਹੋ।