Home remedies for split ends: ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
ਅਕਸਰ ਹੀ ਕੁੜੀਆਂ ਦੋ ਮੂੰਹੇ ਵਾਲਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਇਹ ਸਮੱਸਿਆ ਉਦੋਂ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਵਾਲ ਧੂੰਏਂ, ਗਰਮੀ ਅਤੇ ਪ੍ਰਦੂਸ਼ਣ ਨਾਲ ਜੂਝਦੇ ਹਨ। ਅੱਜ ਤੁਹਾਨੂੰ ਕੁੱਝ ਚੀਜ਼ਾਂ ਬਾਰੇ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਨਾਲ ਹੀ ਵਾਲਾਂ ਲਈ ਪਾਰਲਰ ਦਾ ਖਰਚ ਵੀ ਬਚ ਜਾਵੇਗਾ।
Download ABP Live App and Watch All Latest Videos
View In Appਇਸ ਦਾ ਹੇਅਰ ਮਾਸਕ ਬਣਾ ਕੇ ਤੁਸੀਂ ਸਪਲਿਟ ਐਂਡਸ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਿਰਫ਼ ਪਪੀਤੇ ਨੂੰ ਪੀਸ ਕੇ ਇਸ 'ਚ ਦਹੀਂ ਮਿਲਾਉਣਾ ਹੈ। ਇਸ ਤੋਂ ਬਾਅਦ ਵਾਲਾਂ 'ਤੇ 40 ਮਿੰਟ ਲਈ ਮਾਸਕ ਲਗਾਓ। 40 ਮਿੰਟ ਬਾਅਦ ਆਪਣੇ ਵਾਲ ਧੋ ਲਓ। ਧੋਣ ਤੋਂ ਬਾਅਦ ਹੀ ਤੁਹਾਨੂੰ ਇਸਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।
ਦਹੀਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਇੱਕ ਕਟੋਰੀ ਦਹੀਂ ਵਿੱਚ ਇੱਕ ਚਮਚ ਸ਼ਹਿਦ, ਜੈਤੂਨ ਦਾ ਤੇਲ ਅਤੇ ਇੱਕ ਅੰਡੇ ਦੀ ਜ਼ਰਦੀ ਨੂੰ ਮਿਲਾਉਣਾ ਹੈ। ਇਸ ਮਾਸਕ ਨੂੰ ਵਾਲਾਂ ਉੱਤੇ ਲਗਾਓ ਫਿਰ ਸਿਰ ਧੋ ਲਵੋ। ਇਸ ਨਾਲ ਵੀ ਸਪਲਿਟ ਐਂਡਸ ਤੋਂ ਛੁਟਕਾਰਾ ਮਿਲੇਗਾ।
ਕੇਲੇ ਵਿਚ ਆਇਰਨ, ਪੋਟਾਸ਼ੀਅਮ, ਜ਼ਿੰਕ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਵਾਲਾਂ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਕੇਲਾ ਲਓ, ਇਸ ਨੂੰ ਮੈਸ਼ ਕਰੋ ਅਤੇ ਆਪਣੇ ਵਾਲਾਂ ‘ਤੇ ਲਗਾਓ। ਫਿਰ ਕੁੱਝ ਸਮੇਂ ਬਾਅਦ ਹਰਬਲ ਸ਼ੈਂਪੂ ਨਾਲ ਧੋ ਲਓ।
ਸਪਲਿਟ ਐਂਡਸ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਵਾਲਾਂ 'ਤੇ ਨਾਰੀਅਲ ਤੇਲ ਦੀ ਵਰਤੋਂ ਕਰਨਾ। ਇਸ ਦੇ ਲਈ ਤੁਹਾਨੂੰ ਆਪਣੇ ਵਾਲਾਂ ਨੂੰ ਧੋਣ ਤੋਂ ਇਕ ਘੰਟਾ ਪਹਿਲਾਂ ਨਾਰੀਅਲ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨੀ ਹੋਵੇਗੀ।
ਐਲੋਵੇਰਾ ਜੈੱਲ ਨੂੰ ਵਾਲਾਂ 'ਤੇ ਲਗਾਉਣਾ ਬਹੁਤ ਆਸਾਨ ਹੈ। ਇਸ ਦੇ ਲਈ ਵਾਲਾਂ 'ਤੇ ਸਿਰਫ ਤਾਜ਼ਾ ਐਲੋਵੇਰਾ ਜੈੱਲ ਲਗਾਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਕੁਝ ਹੀ ਦਿਨਾਂ 'ਚ ਇਸ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।