Chicken Masala Fry Recipe : ਘਰ 'ਚ ਬਣਾਓ ਮਸਾਲਾ ਫਰਾਈਡ ਚਿਕਨ , ਬੱਚਿਆਂ ਨੂੰ ਖ਼ੂਬ ਆਵੇਗਾ ਪਸੰਦ
ਚਿਕਨ ਮਸਾਲਾ ਫਰਾਈ ਇੱਕ ਲਾਜਜਵਾਬ ਰੈਸਿਪੀ ਹੈ , ਜਿਸਨੂੰ ਤੁਸੀਂ ਨਾਸ਼ਤੇ, ਲੰਚ ਜਾਂ ਡਿਨਰ 'ਚ ਆਰਾਮ ਨਾਲ ਕਰ ਸਕਦੇ ਹੋ।
Download ABP Live App and Watch All Latest Videos
View In Appਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ਼ ਰਸੋਈ ਵਿੱਚ ਰੱਖੇ ਆਸਾਨ ਤੋਂ ਆਸਾਨ ਮਸਾਲਿਆਂ ਦੀ ਜ਼ਰੂਰਤ ਹੈ। ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਤਾਂ ਕਿ ਚਿਕਨ 'ਤੇ ਮਸਾਲੇ ਦੀ ਪਰਤ ਬਿਠਾਈ ਜਾ ਸਕੇ। ਇਸ ਨੂੰ ਸ਼ੈਲੋ ਫਰਾਈ ਕਰਨ ਲਈ ਤੁਹਾਨੂੰ ਪਹਿਲਾਂ ਇਨ੍ਹਾਂ ਮਸਾਲਿਆਂ ਨੂੰ ਚਿਕਨ 'ਤੇ ਚੰਗੀ ਤਰ੍ਹਾਂ ਮੈਰੀਨੇਟ ਕਰਨਾ ਹੋਵੇਗਾ।
ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਫਿਰ ਸੁੱਕੀਆਂ ਲਾਲ ਮਿਰਚ, ਹਰੀਆਂ ਮਿਰਚ, ਕੜੀ ਪੱਤਾ ਅਤੇ ਪਿਆਜ਼ ਪਾਓ। ਇਨ੍ਹਾਂ ਨੂੰ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਉਹ ਸੁਨਹਿਰੀ ਰੰਗ ਦੇ ਨਾ ਹੋ ਜਾਣ। ਇਸ ਤੋਂ ਬਾਅਦ ਅਦਰਕ ਅਤੇ ਲਸਣ ਦਾ ਪੇਸਟ ਪਾਓ ਅਤੇ ਮਿਸ਼ਰਣ ਨੂੰ ਸੁਨਹਿਰੀ-ਭੂਰਾ ਹੋਣ ਤੱਕ ਭੁੰਨ ਲਓ।
ਹੁਣ ਚਿਕਨ ਦੇ ਟੁਕੜਿਆਂ ਨੂੰ ਮਿਸ਼ਰਣ ਵਿੱਚ ਪਾਓ ਅਤੇ ਚਿਕਨ ਨੂੰ ਉਦੋਂ ਤੱਕ ਭੁੰਨੋ ,ਜਦੋਂ ਤੱਕ ਇਹ ਸਾਰੀ ਨਮੀ ਨਾ ਖਾ ਜਾਵੇ।
ਹੁਣ ਪੈਨ 'ਚ ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾਓ। 4 ਚਮਚ ਪਾਣੀ ਦੇ ਛਿੜਕੋ। ਇਸ ਨੂੰ ਲਗਭਗ 15 ਮਿੰਟ ਲਈ ਪਕਾਓ। ਤੁਹਾਡੀ ਡਿਸ਼ ਹੁਣ ਪਰੋਸਣ ਲਈ ਤਿਆਰ ਹੈ। ਇਸ ਨੂੰ ਕੁਝ ਚਟਨੀ ਦੇ ਨਾਲ ਸਨੈਕ ਦੇ ਰੂਪ ਵਿੱਚ ਜਾਂ ਕੁਝ ਰੁਮਾਲੀ ਰੋਟੀ ਦੇ ਨਾਲ ਇੱਕ ਮੁੱਖ ਪਕਵਾਨ ਵਜੋਂ ਪਰੋਸੋ।