Bitter Gourd Recipe: ਖਾਣ 'ਚ ਕੌੜਾ ਲੱਗਦਾ ਕਰੇਲਾ, ਅੱਜ ਹੀ ਬਦਲ ਲਓ ਇਸ ਨੂੰ ਬਣਾਉਣ ਦਾ ਤਰੀਕਾ
ABP Sanjha
Updated at:
16 Jul 2024 12:02 PM (IST)
1
ਕਰੇਲੇ ਦੀ ਸਬਜ਼ੀ ਤੋਂ ਕੜਵਾਹਟ ਦੂਰ ਕਰਨ ਲਈ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਪਣਾ ਸਕਦੇ ਹੋ। ਕਰੇਲੇ ਦੀ ਸਬਜ਼ੀ ਦਾ ਨਾਂ ਸੁਣਦੇ ਹੀ ਹਰ ਕੋਈ ਮੂੰਹ ਬਣਾਉਣ ਲੱਗ ਪੈਂਦਾ ਹੈ ਕਿਉਂਕਿ ਇਹ ਖਾਣ 'ਚ ਥੋੜ੍ਹੀ ਕੌੜੀ ਲੱਗਦੀ ਹੈ।
Download ABP Live App and Watch All Latest Videos
View In App2
ਪਰ ਤੁਸੀਂ ਇਸ ਨੁਸਖੇ ਨੂੰ ਅਪਣਾ ਕੇ ਕਰੇਲੇ ਦੀ ਕਰੀ ਨੂੰ ਟੇਸਟ ਅਤੇ ਹੈਲਥੀ ਬਣਾ ਸਕਦੇ ਹੋ।
3
ਕਰੇਲਾ ਖਰੀਦਦੇ ਸਮੇਂ ਪਤਲੇ ਅਤੇ ਹਰੇ ਰੰਗ ਕਰੇਲੇ ਦੀ ਚੋਣ ਕਰੋ ਕਿਉਂਕਿ ਮੋਟਾ ਅਤੇ ਪੀਲਾ ਕਰੇਲਾ ਜ਼ਿਆਦਾ ਕੌੜਾ ਹੁੰਦਾ ਹੈ।
4
ਜੇਕਰ ਤੁਸੀਂ ਕਰੇਲੇ ਦੀ ਕੜਵਾਹਟ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਨਮਕ ਵਾਲੇ ਪਾਣੀ 'ਚ 30 ਮਿੰਟ ਤੱਕ ਭਿਓਂ ਕੇ ਰੱਖੋ। ਤੁਸੀਂ ਚਾਹੋ ਤਾਂ ਇਸ 'ਚ ਹਲਦੀ ਪਾਊਡਰ ਵੀ ਮਿਲਾ ਸਕਦੇ ਹੋ।
5
ਇਸ ਤੋਂ ਇਲਾਵਾ ਤੁਸੀਂ ਕਰੇਲੇ ਨੂੰ ਦਹੀ 'ਚ 30 ਮਿੰਟ ਤੱਕ ਮੈਰੀਨੇਟ ਕਰ ਸਕਦੇ ਹੋ।
6
ਇਸ ਤੋਂ ਇਲਾਵਾ ਪਹਿਲਾਂ ਕਰੇਲੇ ਨੂੰ ਕੱਟ ਕੇ ਤੇਲ 'ਚ ਭੁੰਨ ਲਓ, ਉਸ ਤੋਂ ਬਾਅਦ ਇਸ ਦੀ ਸਬਜ਼ੀ ਬਣਾ ਲਓ, ਇਸ ਨਾਲ ਵੀ ਕੜਵਾਹਟ ਦੂਰ ਹੋ ਜਾਵੇਗੀ।