Happy Hormones : ਹੈਪੀ ਹਾਰਮੋਨ ਕਿਵੇਂ ਰੱਖਦੇ ਨੇ ਤੁਹਾਨੂੰ ਖੁਸ਼, ਆਓ ਜਾਣੀਏ
ਸਿਹਤਮੰਦ ਰਹਿਣ ਲਈ ਖੁਸ਼ ਰਹਿਣਾ ਜ਼ਰੂਰੀ ਹੈ ਅਤੇ ਖੁਸ਼ ਰਹਿਣ ਲਈ ਸਿਹਤਮੰਦ ਰਹਿਣਾ ਜ਼ਰੂਰੀ ਹੈ। ਦੋਵੇਂ ਸ਼ਬਦ ਇੱਕ ਦੂਜੇ ਦੇ ਨਾਲ ਜਾਂਦੇ ਹਨ। ਪਰ ਇਨਸਾਨ ਖੁਸ਼ ਕਿਉਂ ਹੁੰਦਾ ਹੈ ਤੇ ਉਦਾਸ ਕਿਉਂ ਹੁੰਦਾ ਹੈ। ਇਸਦੇ ਪਿੱਛੇ ਸਰੀਰ ਵਿੱਚ ਮੌਜੂਦ ਹਾਰਮੋਨਸ ਕੰਮ ਕਰਦੇ ਹਨ।
Download ABP Live App and Watch All Latest Videos
View In Appਅਕਸਰ ਕਈ ਲੋਕਾਂ ਦਾ ਪਾਚਨ ਤੰਤਰ ਗੜਬੜਾ ਜਾਂਦਾ ਹੈ। ਹੋ ਸਕਦਾ ਹੈ ਕਿ ਉਹਨਾਂ ਵਿੱਚ ਸੇਰੋਟੋਨਿਨ ਹਾਰਮੋਨ ਦੀ ਕਮੀ ਹੋਵੇ। ਇਹ ਹਾਰਮੋਨ ਪਾਚਨ ਸ਼ਕਤੀ ਨੂੰ ਸਿਹਤਮੰਦ ਰੱਖਣ ਲਈ ਕਾਫੀ ਹੱਦ ਤਕ ਜ਼ਿੰਮੇਵਾਰ ਹੁੰਦਾ ਹੈ।
ਇਹ ਉਹ ਹਾਰਮੋਨ ਹਨ ਜੋ ਮੂਡ ਵਿੱਚ ਬਦਲਾਅ ਦਾ ਕਾਰਨ ਬਣਦੇ ਹਨ। ਜੇਕਰ ਇਹ ਅਸੰਤੁਲਿਤ ਹੋ ਜਾਵੇ ਤਾਂ ਇਸ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਐਂਡੋਰਫਿਨ ਹਾਰਮੋਨ ਦਿਮਾਗ ਨੂੰ ਸ਼ਾਂਤ ਅਤੇ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਇਸ ਹਾਰਮੋਨ ਦੀ ਕਮੀ ਕਾਰਨ ਮਨ ਬੇਚੈਨ ਰਹਿਣ ਲੱਗਦਾ ਹੈ। ਹਰ ਤਰ੍ਹਾਂ ਦੇ ਵਿਚਾਰ ਆਉਂਦੇ ਹਨ।
ਤੁਸੀਂ ਦੇਖਿਆ ਹੋਵੇਗਾ ਕਿ ਜੇਕਰ ਕੋਈ ਵਿਅਕਤੀ ਕੰਮ ਪੂਰਾ ਕਰ ਲਵੇ ਤਾਂ ਉਹ ਬਹੁਤ ਖੁਸ਼ ਹੋ ਜਾਂਦਾ ਹੈ। ਇਸ ਖੁਸ਼ੀ ਦਾ ਕਾਰਨ ਇਹ ਡੋਪਾਮਾਈਨ ਹਾਰਮੋਨ ਹੈ। ਸਰੀਰ ਵਿੱਚ ਇਸ ਹਾਰਮੋਨ ਨੂੰ ਵਧਾਉਣ ਲਈ ਰੋਜ਼ਾਨਾ ਮੈਡੀਟੇਸ਼ਨ ਕਰੋ।
ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਪ੍ਰਗਟ ਕਰਦੇ ਹੋ, ਇਹ ਆਕਸੀਟੋਸਨ ਹਾਰਮੋਨ ਫੈਸਲਾ ਕਰਦਾ ਹੈ। ਇਸ ਨੂੰ ਪਿਆਰ ਦਾ ਹਾਰਮੋਨ ਵੀ ਕਿਹਾ ਜਾਂਦਾ ਹੈ।
ਕਸਰਤ ਤੁਹਾਨੂੰ ਮਾਨਸਿਕ ਤੌਰ 'ਤੇ ਸਿਹਤਮੰਦ ਬਣਾਉਂਦੀ ਹੈ। ਸਰੀਰਕ ਤੌਰ 'ਤੇ ਵੀ ਫਿੱਟ ਕਰਦੀ ਹੈ। ਕਸਰਤ ਕਰਨ ਤੋਂ ਬਾਅਦ ਸਰੀਰ ਵਿਚ ਐਂਡੋਰਫਿਨ ਨਿਕਲਦੇ ਹਨ। ਖੁਸ਼ੀ ਦੇ ਹਾਰਮੋਨਸ ਵੀ ਵਧਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਰਾਤ ਨੂੰ ਡੂੰਘੀ ਨੀਂਦ ਲੈਣ ਨਾਲ ਹਾਰਮੋਨਸ ਐਕਟਿਵ ਰਹਿੰਦੇ ਹਨ। ਇਸ ਨਾਲ ਮੂਡ ਚੰਗਾ ਅਤੇ ਖੁਸ਼ ਰਹਿੰਦਾ ਹੈ।
ਇਨ੍ਹਾਂ ਹਾਰਮੋਨਾਂ ਦੀ ਕਮੀ ਇਕੱਲੇ ਰਹਿਣ ਵਾਲੇ ਲੋਕਾਂ ਵਿੱਚ ਪਾਈ ਜਾਂਦੀ ਹੈ। ਇਹ ਜ਼ਰੂਰ ਦੇਖਿਆ ਹੋਵੇਗਾ ਕਿ ਇਸੇ ਕਾਰਨ ਇਕੱਲੇ ਰਹਿਣ ਵਾਲੇ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਹਾਰਮੋਨਸ ਨੂੰ ਕਿਰਿਆਸ਼ੀਲ ਰੱਖਣ ਲਈ ਪਰਿਵਾਰ, ਪ੍ਰੇਮੀ ਅਤੇ ਦੋਸਤਾਂ ਨਾਲ ਸਮਾਂ ਬਿਤਾਓ।