ਮਹੀਨੇ 'ਚ ਔਰਤ ਲਈ 14 ਦਿਨ ਹੁੰਦੇ ਬੇਹੱਦ ਅਹਿਮ, ਇਨ੍ਹਾਂ ਦਿਨਾਂ 'ਚ ਜਲਦੀ ਪ੍ਰੈਗਨੈਂਟ ਹੁੰਦੀਆਂ ਔਰਤਾਂ
Chances of Getting Pregnant During Ovulation: ਮਾਂ ਬਣਨਾ ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਪ੍ਰਜਨਨ ਸ਼ਕਤੀ ਘੱਟ ਰਹੀ ਹੈ। ਇਸ ਕਾਰਨ ਜ਼ਿਆਦਾਤਰ ਲੋਕ ਤਣਾਅ 'ਚ ਰਹਿੰਦੇ ਹਨ ਤੇ ਔਰਤਾਂ ਗਰਭ ਧਾਰਨ ਨਹੀਂ ਕਰ ਪਾਉਂਦੀਆਂ।
Download ABP Live App and Watch All Latest Videos
View In Appਸਿਹਤ ਮਾਹਿਰ ਸਲਾਹ ਦਿੰਦੇ ਹਨ ਕਿ ਮਾਂ ਬਣਨ ਲਈ, ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਹੋਵੇਗਾ ਤੇ ਸਿਹਤਮੰਦ ਭੋਜਨ 'ਤੇ ਧਿਆਨ ਦੇਣਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਓਵੂਲੇਸ਼ਨ (Ovulation) ਦੇ ਦਿਨਾਂ 'ਤੇ ਗਰਭ ਧਾਰਨ ਲਈ ਕੋਸ਼ਿਸ਼ ਕਰ ਸਕਦੇ ਹੋ। ਇਸ ਦੌਰਾਨ ਔਰਤਾਂ ਦੇ ਗਰਭਵਤੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਗਾਇਨੀਲੋਜਿਸਟ ਦੱਸਦੇ ਹਨ ਕਿ ਓਵੂਲੇਸ਼ਨ ਦੇ ਸਮੇਂ ਔਰਤਾਂ ਬਹੁਤ ਜਲਦੀ ਤੇ ਆਸਾਨੀ ਨਾਲ ਗਰਭਵਤੀ ਹੋ ਸਕਦੀਆਂ ਹਨ। ਦਰਅਸਲ, ਔਰਤ ਦੇ ਅੰਡਾਸ਼ਯ ਤੋਂ ਅੰਡੇ ਦੇ ਬਾਹਰ ਨਿਕਲਣ ਦੀ ਪ੍ਰਕਿਰਿਆ ਨੂੰ ਓਵੂਲੇਸ਼ਨ ਕਿਹਾ ਜਾਂਦਾ ਹੈ। ਇਹ ਹਰ ਔਰਤ ਦੀ ਮਾਹਵਾਰੀ ਤੋਂ ਦੋ ਹਫ਼ਤੇ ਪਹਿਲਾਂ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ, ਔਰਤ ਦਾ ਅੰਡਾ ਮਰਦ ਦੇ ਵੀਰਜ ਨੂੰ ਮਿਲਣ ਲਈ ਫੈਲੋਪੀਅਨ ਟਿਊਬ ਵਿੱਚ ਉਡੀਕ ਕਰਦਾ ਹੈ। ਇਸ ਸਮੇਂ ਨੂੰ ਫਰਟੀਲਿਟੀ ਵਿੰਡੋ ਵੀ ਕਿਹਾ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਹੁੰਦਾ ਹੈ ਜਦੋਂ ਔਰਤ ਦਾ ਸਰੀਰ ਸਭ ਤੋਂ ਜ਼ਿਆਦਾ ਫਰਟਾਈਲ ਹੁੰਦਾ ਹੈ ਤੇ ਉਹ ਆਸਾਨੀ ਨਾਲ ਗਰਭਵਤੀ ਹੋ ਸਕਦੀ ਹੈ।
ਜੇ ਤੁਸੀਂ ਮਾਤਾ-ਪਿਤਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਨ੍ਹਾਂ 14 ਦਿਨਾਂ ਵਿੱਚ ਬਗੈਰ ਪ੍ਰੋਟੈਕਸ਼ਨ ਕੋਸ਼ਿਸ਼ ਕਰੋ। ਇਸ ਸਮੇਂ ਵਿੱਚ, ਸ਼ੁਕ੍ਰਾਣੂ ਦੇ ਅੰਡੇ ਨੂੰ ਉਪਜਾਊ ਬਣਾਉਣ ਦੀ ਪ੍ਰਕਿਰਿਆ ਵੀ ਤੇਜ਼ ਹੋ ਜਾਂਦੀ ਹੈ। ਓਵੂਲੇਸ਼ਨ ਦੇ ਸਮੇਂ, ਇੱਕ ਔਰਤ ਦਾ ਅੰਡੇ 12 ਤੋਂ 24 ਘੰਟਿਆਂ ਲਈ ਗਰੱਭਧਾਰਨ ਕਰਨ ਦੇ ਸਮਰੱਥ ਹੁੰਦਾ ਹੈ। ਇਸ ਦੇ ਨਾਲ ਹੀ ਸ਼ੁਕ੍ਰਾਣੂ ਔਰਤ ਦੇ ਅੰਦਰ ਤਿੰਨ ਤੋਂ ਪੰਜ ਦਿਨਾਂ ਤੱਕ ਜ਼ਿੰਦਾ ਰਹਿੰਦਾ ਹੈ। ਅੰਡੇ ਦੇ ਉਪਜਾਊ ਹੋਣ ਤੋਂ ਬਾਅਦ, ਇਹ ਬੱਚੇਦਾਨੀ ਦੀ ਵਾਲ ਨਾਲ ਚਿਪਕ ਜਾਂਦਾ ਹੈ ਤੇ ਹੌਲੀ-ਹੌਲੀ ਗਰਭ ਅਵਸਥਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।