ਸਾਵਧਾਨ! ਹੈਲਦੀ ਦਿੱਖਣ ਵਾਲੇ ਇਹ ਪੰਜ ਫੂਡ ਪਹੁੰਚਾ ਸਕਦੇ ਹਨ ਦਿਲ ਨੂੰ ਨੁਕਸਾਨ
ਘਿਓ : ਘਿਓ ਗੁੱਡ ਫੈਟਸ ਪਾਈ ਜਾਂਦੀ ਹੈ, ਜਿਸ ਦਾ ਜੇਕਰ ਨਿਯਮਤ ਮਾਤਰਾ ਵਿਚ ਸੇਵਨ ਕੀਤਾ ਜਾਵੇ ਤਾਂ ਇਹ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਅਸੀਂ ਲੋੜ ਤੋਂ ਜ਼ਿਆਦਾ ਘਿਓ ਦਾ ਸੇਵਨ ਕਰਦੇ ਹਾਂ, ਤਾਂ ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ, ਕਿਉਂਕਿ ਇਸ ਵਿਚ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੋਵੇਂ ਮੌਜੂਦ ਹੁੰਦੇ ਹਨ, ਜੋ ਹਰਟ ਅਟੈਕ ਦਾ ਕਾਰਨ ਬਣ ਸਕਦੇ ਹਨ।
Download ABP Live App and Watch All Latest Videos
View In Appਫਲੈਕਸ ਸੀਡਜ਼ ਜਾਂ ਅਲਸੀ ਦੇ ਬੀਜ: ਅਲਸੀ ਦੇ ਬੀਜ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ, ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ ਅਤੇ ਪਾਚਨ ਵਿਚ ਮਦਦ ਕਰਦੇ ਹਨ। ਪਰ ਇਹ ਬੀਜ ਦਿਲ ਦੇ ਰੋਗੀਆਂ ਲਈ ਨੁਕਸਾਨਦੇਹ ਹੋ ਸਕਦੇ ਹਨ। ਕਿਉਂਕਿ ਇਸ ਵਿਚ ਤੇਲ ਹੁੰਦਾ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਕੋਲੈਸਟ੍ਰਾਲ ਦਾ ਪੱਧਰ ਵਧ ਸਕਦਾ ਹੈ।
ਮੱਛੀ ਅਤੇ ਚਿਕਨ: ਮੱਛੀ ਅਤੇ ਚਿਕਨ ਵਿੱਚ ਲੀਨ ਪ੍ਰੋਟੀਨ ਆਉਂਦੇ ਹਨ, ਜੋ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦੇ ਹਨ। ਪਰ ਇਸ ਵਿੱਚ ਕੋਲੈਸਟ੍ਰੋਲ ਹੁੰਦਾ ਹੈ, ਜੋ ਸਾਡੇ ਦਿਲ ਦੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਲਮਨ ਮੱਛੀ ਅਤੇ ਚਿਕਨ ਨੂੰ ਨਿਯਮਤ ਮਾਤਰਾ ਵਿੱਚ ਹੀ ਖਾਓ ਅਤੇ ਇਨ੍ਹਾਂ ਨੂੰ ਡੀਪ ਫ੍ਰਾਈ ਕਰਨ ਦੀ ਬਜਾਏ, ਉਨ੍ਹਾਂ ਨੂੰ ਗ੍ਰਿਲ ਕਰਕੇ ਜਾਂ ਉਬਾਲ ਕੇ ਖਾਓ।
ਬਦਾਮ : ਬਦਾਮ ਦਾ ਜ਼ਿਆਦਾ ਸੇਵਨ ਕਰਨਾ ਸਾਡੇ ਦਿਲ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਕਿਉਂਕਿ ਬਦਾਮ ਵਿਚ 58 ਫੀਸਦੀ ਚਰਬੀ ਹੁੰਦੀ ਹੈ, ਜੋ ਹੌਲੀ-ਹੌਲੀ ਸਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਦਿਨ 'ਚ ਸਿਰਫ ਚਾਰ ਤੋਂ ਪੰਜ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ।
ਅਖਰੋਟ: ਜੀ ਹਾਂ, ਅਖਰੋਟ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਅਤੇ ਇਸ ਦਾ ਰੋਜ਼ਾਨਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਅਖਰੋਟ 'ਚ 64 ਫੀਸਦੀ ਤੇਲ ਹੁੰਦਾ ਹੈ ਅਤੇ ਜੇਕਰ ਦਿਲ ਦੇ ਰੋਗੀ ਰੋਜ਼ਾਨਾ ਅਖਰੋਟ ਦਾ ਸੇਵਨ ਕਰਦੇ ਹਨ ਤਾਂ ਇਸ ਨਾਲ ਬਲੌਕੇਜ ਦੀ ਸਮੱਸਿਆ ਵਧ ਸਕਦੀ ਹੈ, ਅਜਿਹੇ 'ਚ ਤੁਹਾਨੂੰ ਨਿਯਮਤ ਮਾਤਰਾ 'ਚ ਹੀ ਅਖਰੋਟ ਦਾ ਸੇਵਨ ਕਰਨਾ ਚਾਹੀਦਾ ਹੈ।