ਕੁੜੀਆਂ ਨੂੰ ਰੂਟੀਨ ਚੈਕਅੱਪ 'ਚ ਕਰਵਾਉਣੇ ਚਾਹੀਦੇ ਇਹ ਟੈਸਟ, ਨਹੀਂ ਤਾਂ ਇਸ ਖਤਰਨਾਕ ਬਿਮਾਰੀ ਦਾ ਹੋ ਸਕਦੀਆਂ ਸ਼ਿਕਾਰ
50 ਸਾਲ ਤੋਂ ਵੱਧ ਜਾਂ ਛਾਤੀ ਦੇ ਕੈਂਸਰ ਦੇ ਖਤਰੇ ਵਾਲੀਆਂ ਔਰਤਾਂ ਨੂੰ ਹਰ ਇੱਕ ਤੋਂ 2 ਸਾਲ ਬਾਅਦ ਮੈਮੋਗ੍ਰਾਮ ਕਰਵਾਉਣਾ ਚਾਹੀਦਾ ਹੈ।
Download ABP Live App and Watch All Latest Videos
View In Appਸਰਵਾਈਕਲ ਕੈਂਸਰ ਦੀ ਜਾਂਚ ਦੇ ਔਰਤਾਂ ਨੂੰ ਹਰ ਤਿੰਨ ਸਾਲ ਬਾਅਦ ਪੈਪ ਸਮੀਅਰ ਦਾ ਟੈਸਟ ਕਰਵਾਉਣਾ ਚਾਹੀਦਾ ਹੈ।
ਬੋਨ ਡੈਂਸਿਟੀ ਟੈਸਟ - 65 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਜਾਂ ਓਸਟੀਓਪੋਰੋਸਿਸ ਦੇ ਜੋਖਮ ਵਾਲੇ ਕਾਰਕਾਂ ਵਾਲੀਆਂ ਔਰਤਾਂ ਨੂੰ ਹੱਡੀਆਂ ਦਾ ਬੋਨ ਡੈਂਸਿਟੀ ਕਰਵਾਉਣਾ ਚਾਹੀਦਾ ਹੈ।
ਔਰਤਾਂ ਨੂੰ ਆਪਣੇ ਕੋਲੈਸਟ੍ਰੋਲ ਦੇ ਪੱਧਰ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ। ਇਹ 45 ਸਾਲ ਜਾਂ ਇਸ ਤੋਂ ਪਹਿਲਾਂ ਦੀ ਉਮਰ ਵਿੱਚ ਜ਼ਰੂਰੀ ਹੋ ਜਾਂਦਾ ਹੈ।
ਔਰਤਾਂ ਨੂੰ 45 ਸਾਲ ਦੀ ਉਮਰ ਜਾਂ ਇਸ ਤੋਂ ਪਹਿਲਾਂ ਆਪਣੀ ਸ਼ੂਗਰ ਦੀ ਨਿਯਮਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਉਨ੍ਹਾਂ ਵਿੱਚ ਮੋਟਾਪਾ ਜਾਂ ਸ਼ੂਗਰ ਦਾ ਕੋਈ ਪਰਿਵਾਰਕ ਇਤਿਹਾਸ ਹੈ ਤਾਂ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਬਲੱਡ ਪ੍ਰੈਸ਼ਰ ਦੀ ਜਾਂਚ- ਹਾਈ ਬਲੱਡ ਪ੍ਰੈਸ਼ਰ ਦੀ ਜਾਂਚ ਹਰ ਵਿਅਕਤੀ ਲਈ ਵੀ ਜ਼ਰੂਰੀ ਹੈ ਅਤੇ ਔਰਤਾਂ ਨੂੰ 18 ਸਾਲ ਦੀ ਉਮਰ ਤੋਂ ਹੀ ਨਿਯਮਿਤ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਔਰਤਾਂ ਨੂੰ 50 ਸਾਲ ਦੀ ਉਮਰ ਜਾਂ ਇਸ ਤੋਂ ਪਹਿਲਾਂ ਕੋਲੋਰੈਕਟਲ ਕੈਂਸਰ ਲਈ ਸਕ੍ਰੀਨਿੰਗ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਪਰਿਵਾਰ 'ਚ ਇਸ ਦਾ ਕੋਈ ਇਤਿਹਾਸ ਹੈ ਤਾਂ ਇਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।