Health Tips: ਪੇਟ ਦੇ ਉੱਪਰਲੇ ਹਿੱਸੇ 'ਚ ਹੋਣ ਵਾਲੇ ਦਰਦ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਇਸ ਭਿਆਨਕ ਬਿਮਾਰੀ ਦਾ ਸੰਕੇਤ
ਅਲਸਰ ਇੱਕ ਕਿਸਮ ਦਾ ਜ਼ਖ਼ਮ ਹੁੰਦਾ ਹੈ ਜੋ ਸਰੀਰ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਪੇਟ ਵਿੱਚ ਅਲਸਰ ਹੋਣਾ ਆਮ ਗੱਲ ਹੈ, ਇਸ ਨੂੰ ਪੇਪਟਿਕ ਅਲਸਰ ਵੀ ਕਿਹਾ ਜਾਂਦਾ ਹੈ। ਪੇਪਟਿਕ ਅਲਸਰ ਫੂਡ ਪਾਈਪ, ਅੰਤੜੀ ਜਾਂ ਪੇਟ ਦੀਆਂ ਕੰਧਾਂ 'ਤੇ ਵੀ ਹੋ ਸਕਦਾ ਹੈ। ਜੇਕਰ ਤੁਹਾਡੇ ਪੇਟ ਵਿੱਚ ਅਲਸਰ ਹੈ, ਤਾਂ ਇਸ ਨਾਲ ਪੇਟ ਦੇ ਉੱਪਰਲੇ ਹਿੱਸਿਆਂ ਵਿੱਚ ਤੇਜ਼ ਦਰਦ ਹੋ ਸਕਦਾ ਹੈ। ਇਸ ਦੇ ਨਾਲ ਹੀ ਬਦਹਜ਼ਮੀ ਅਤੇ ਜਲਨ ਦੀ ਸਮੱਸਿਆ ਵੀ ਹੋ ਸਕਦੀ ਹੈ।
Download ABP Live App and Watch All Latest Videos
View In Appਅਲਸਰ ਬਹੁਤ ਗੰਭੀਰ ਨਹੀਂ ਹੁੰਦੇ ਪਰ ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੈਂਸਰ ਦਾ ਰੂਪ ਵੀ ਲੈ ਸਕਦੇ ਹਨ।
NCBI ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਐਲੋਵੇਰਾ ਵਿੱਚ ਐਂਟੀ- ਇਨਫਲੇਮੇਟਰੀ ਗੁਣ ਹੁੰਦੇ ਹਨ। ਜੋ ਅਲਸਰ ਨੂੰ ਰੋਕਣ ਵਿੱਚ ਫਾਇਦੇਮੰਦ ਹੁੰਦੇ ਹਨ। ਜੇਕਰ ਤੁਹਾਨੂੰ ਪੇਟ ਦੇ ਅਲਸਰ ਦੀ ਸਮੱਸਿਆ ਹੈ ਤਾਂ ਐਲੋਵੇਰਾ ਦਾ ਜੂਸ ਜ਼ਰੂਰ ਪੀਓ।
ਪ੍ਰੋਬਾਇਓਟਿਕ ਪੇਟ ਲਈ ਬਹੁਤ ਵਧੀਆ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ। ਨਾਲ ਹੀ ਪੇਟ 'ਚ ਪਾਏ ਜਾਣ ਵਾਲੇ ਖਰਾਬ ਬੈਕਟੀਰੀਆ ਵੀ ਹੌਲੀ-ਹੌਲੀ ਘੱਟ ਹੋ ਜਾਂਦੇ ਹਨ। ਅਲਸਰ ਵਿੱਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।
ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ ਜਿਸ ਦਾ ਸੇਵਨ ਅਲਸਰ ਦੇ ਰੋਗੀਆਂ ਨੂੰ ਕਰਨਾ ਚਾਹੀਦਾ ਹੈ। ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਅਲਸਰ ਦੇ ਜ਼ਖ਼ਮਾਂ ਨੂੰ ਠੀਕ ਕਰਦੇ ਹਨ।