Desi Ghee: ਖਾਲੀ ਪੇਟ ਦੇਸੀ ਘਿਓ ਦਾ ਇੱਕ ਚਮਚ ਸਿਹਤ ਲਈ ਵਰਦਾਨ, ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਲਈ ਫਾਇਦੇਮੰਦ
Desi Ghee: ਆਯੁਰਵੇਦ ਦੇ ਵਿੱਚ ਵੀ ਦੇਸੀ ਘਿਓ ਵਰਦਾਨ ਦੱਸਿਆ ਗਿਆ ਹੈ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਸਿਰਫ਼ ਭੋਜਨ ਨਾਲ ਹੀ ਨਹੀਂ, ਸਗੋਂ ਖਾਲੀ ਪੇਟ ਵੀ ਇਸਦਾ ਸੇਵਨ ਕੀਤਾ ਜਾ ਸਕਦਾ ਹੈ।
( Image Source : Freepik )
1/7
ਜੀ ਹਾਂ, ਜੇਕਰ ਘਿਓ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਸਵੇਰੇ ਖਾਲੀ ਪੇਟ ਇਕ ਚਮਚ ਘਿਓ ਖਾਣਾ ਤੁਹਾਡੇ ਲਈ ਕਿਵੇਂ ਫਾਇਦੇਮੰਦ ਹੋ ਸਕਦਾ ਹੈ।
2/7
ਜੇਕਰ ਤੁਸੀਂ ਵੀ ਚਮਕਦਾਰ ਸਕਿਨ ਪਾਉਣਾ ਚਾਹੁੰਦੇ ਹੋ ਤਾਂ ਘਿਓ ਮਦਦਗਾਰ ਸਾਬਤ ਹੋ ਸਕਦਾ ਹੈ। ਘਿਓ ਵਿੱਚ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਕਿਨ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਦੇ ਕਾਰਨ ਸਕਿਨ ਹਾਈਡ੍ਰੇਟ ਰਹਿੰਦੀ ਹੈ ਅਤੇ ਸਕਿਨ 'ਤੇ ਫਾਈਨ ਲਾਈਨਜ਼, ਝੁਰੜੀਆਂ ਆਦਿ ਵੀ ਘੱਟ ਹੋ ਜਾਂਦੀਆਂ ਹਨ। ਇਹ ਖੁਸ਼ਕ ਸਕਿਨ ਲਈ ਖਾਸ ਤੌਰ 'ਤੇ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਇਹ ਸਕਿਨ ਦੀ ਖੁਸ਼ਕੀ ਨੂੰ ਘੱਟ ਕਰਦਾ ਹੈ।
3/7
ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਖਾਲੀ ਪੇਟ ਖਾਣ ਨਾਲ ਅੰਤੜੀਆਂ ਵਿਚ ਲੁਬਰੀਕੇਸ਼ਨ ਵੀ ਮਿਲਦਾ ਹੈ, ਜਿਸ ਨਾਲ ਭੋਜਨ ਆਸਾਨੀ ਨਾਲ ਮੂਵ ਕਰ ਪਾਉਂਦਾ ਹੈ ਅਤੇ ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ, ਇਹ ਅੰਤੜੀਆਂ ਦੀ ਐਸਿਡਿਟੀ ਨੂੰ ਘਟਾਉਂਦਾ ਹੈ ਅਤੇ ਪੌਸ਼ਟਿਕ ਤੱਤਾਂ ਦੀ ਸਮਾਈ ਨੂੰ ਵਧਾਉਂਦਾ ਹੈ।
4/7
ਘਿਓ ਨੂੰ ਦਿਲ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਹਤਮੰਦ ਚਰਬੀ ਦੀ ਮੌਜੂਦਗੀ ਦੇ ਕਾਰਨ, ਇਹ ਚੰਗੇ ਕੋਲੇਸਟ੍ਰੋਲ ਦੀ ਮਾਤਰਾ ਨੂੰ ਵਧਾਉਂਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਲਈ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਸੋਜ ਨੂੰ ਵੀ ਘੱਟ ਕਰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
5/7
ਜੇਕਰ ਤੁਸੀਂ ਇਹ ਸੋਚ ਕੇ ਨਹੀਂ ਖਾਂਦੇ ਕਿ ਦੇਸੀ ਘਿਓ ਦੇ ਨਾਲ ਭਾਰ ਵੱਧਦਾ ਹੈ ਤਾਂ ਤੁਸੀਂ ਗਲਤ ਸੋਚਦੇ ਹੋ। ਘਿਓ ਸਰੀਰ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਦਰਅਸਲ, ਘਿਓ 'ਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ, ਜੋ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
6/7
ਘਿਓ ਵਾਲਾਂ ਨੂੰ ਨਰਮ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਫੈਟੀ ਐਸਿਡ ਵਾਲਾਂ ਨੂੰ ਕੁਦਰਤੀ ਕੰਡੀਸ਼ਨਿੰਗ ਪ੍ਰਦਾਨ ਕਰਦੇ ਹਨ। ਇਸ ਲਈ ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਵਾਲਾਂ 'ਚ ਚਮਕ ਆਉਂਦੀ ਹੈ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ।
7/7
ਘਿਓ ਖਾਣ ਨਾਲ ਜੋੜਾਂ ਨੂੰ ਲੁਬਰੀਕੇਸ਼ਨ ਮਿਲਦਾ ਹੈ, ਜਿਸ ਕਾਰਨ ਗੋਡਿਆਂ ਅਤੇ ਹੋਰ ਜੋੜਾਂ ਨੂੰ ਜਲਦੀ ਖਰਾਬ ਨਹੀਂ ਹੁੰਦੇ। ਇਸ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਕਾਰਨ ਜੋੜਾਂ ਦਾ ਦਰਦ ਵੀ ਘੱਟ ਹੁੰਦਾ ਹੈ ਅਤੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।
Published at : 02 May 2024 05:40 PM (IST)