Aam Panna: ਗਰਮੀ ਤੋਂ ਬਚਣ ਲਈ ਇੰਝ ਤਿਆਰ ਕਰੋ ਅੰਬ ਦਾ ਪੰਨਾ, ਮਿਲਣਗੇ ਇਹ ਫਾਇਦੇ
ਅੰਬ ਪੰਨਾ ਗਰਮੀਆਂ 'ਚ ਸਰੀਰ ਨੂੰ ਹਾਈਡ੍ਰੇਟ ਕਰਨ ਦੇ ਨਾਲ-ਨਾਲ ਗਰਮੀ ਤੋਂ ਵੀ ਬਚਾਉਣਾ ਹੁੰਦਾ ਹੈ। ਇਨ੍ਹਾਂ ਦਿਨਾਂ 'ਚ ਕਈ ਲੋਕਾਂ ਦਾ ਹਾਜ਼ਮਾਂ ਵੀ ਖਰਾਬ ਹੋ ਜਾਂਦਾ ਹੈ ਅਤੇ ਬਦਹਜ਼ਮੀ, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ।
Download ABP Live App and Watch All Latest Videos
View In Appਗਰਮੀਆਂ ਦੇ ਮੌਸਮ ਵਿੱਚ ਸਭ ਤੋਂ ਸੁਆਦੀ ਅਤੇ ਪੌਸ਼ਟਿਕ ਡ੍ਰਿੰਕ ਕੱਚੇ ਅੰਬ ਦਾ ਪੰਨਾ ਹੈ। ਤੁਸੀਂ ਕੱਚੇ ਅੰਬ ਦੇ ਪੰਨਾ ਨੂੰ ਪੀਣ ਦੇ ਰੂਪ ਵਿੱਚ ਪੀ ਸਕਦੇ ਹੋ ਜਾਂ ਇਸਨੂੰ ਭੋਜਨ ਦੇ ਨਾਲ ਲੈ ਸਕਦੇ ਹੋ। ਅੰਮ ਪੰਨਾ ਪੇਟ ਅਤੇ ਪਾਚਨ ਲਈ ਵੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਆਸਾਨੀ ਨਾਲ ਤਿਆਰ ਕਰ ਸਕਦੇ ਹੋ ਅਤੇ ਇਸਨੂੰ ਇੱਕ ਹਫ਼ਤੇ ਤੱਕ ਸਟੋਰ ਵੀ ਕਰ ਸਕਦੇ ਹੋ।
ਕੱਚੇ ਅੰਬ ਦਾ ਪੰਨਾ ਬਣਾਉਣ ਦਾ ਤਰੀਕਾ- ਸਵਾਦ ਅਤੇ ਪੌਸ਼ਟਿਕਤਾ ਨਾਲ ਭਰਪੂਰ ਅੰਬ ਦਾ ਪੰਨਾ ਬਣਾਉਣ ਲਈ ਪਹਿਲਾਂ ਕੱਚੇ ਅੰਬ ਨੂੰ ਲੈ ਕੇ ਉਸ ਨੂੰ ਧੋ ਲਓ। ਇਸ ਤੋਂ ਬਾਅਦ ਕੱਚੇ ਅੰਬਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਪਾ ਕੇ ਲੋੜ ਅਨੁਸਾਰ ਪਾਣੀ ਪਾ ਕੇ ਉਬਾਲਣ ਲਈ ਰੱਖ ਦਿਓ। 4-5 ਸੀਟੀਆਂ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਪ੍ਰੈਸ਼ਰ ਕੁੱਕਰ ਨੂੰ ਠੰਡਾ ਹੋਣ ਦਿਓ। ਕੁੱਕਰ ਦਾ ਪ੍ਰੈਸ਼ਰ ਛੱਡਣ ਤੋਂ ਬਾਅਦ, ਢੱਕਣ ਖੋਲ੍ਹੋ ਅਤੇ ਕੱਚੇ ਅੰਬਾਂ ਨੂੰ ਪਾਣੀ ਵਿੱਚੋਂ ਕੱਢ ਲਓ।
ਜਦੋਂ ਕੱਚੇ ਅੰਬ ਠੰਡੇ ਹੋ ਜਾਣ ਤਾਂ ਉਨ੍ਹਾਂ ਨੂੰ ਛਿੱਲ ਲਓ ਅਤੇ ਅੰਬ ਦੇ ਗੁੱਦੇ ਨੂੰ ਕਿਸੇ ਭਾਂਡੇ 'ਚ ਕੱਢ ਲਓ। ਹੁਣ ਗੁੱਦੇ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ ਅਤੇ ਉਸ 'ਚ ਕੱਟੀ ਹੋਈਆਂ ਪੁਦੀਨਾ ਦੀਆਂ ਪੱਤੀਆਂ, ਕਾਲਾ ਨਮਕ , ਜੀਰਾ ਪਾਊਡਰ ਸਮੇਤ ਹੋਰ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਮਿਕਸ ਕਰੋ। ਹੁਣ ਇਸ ਮਿਸ਼ਰਣ ਨੂੰ ਮਿਕਸਰ 'ਚ ਪਾਓ ਅਤੇ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਪਾ ਕੇ ਬਲੈਂਡ ਕਰੋ।
ਇੱਕ ਜਾਂ ਦੋ ਮਿੰਟ ਤੱਕ ਮਿਸ਼ਰਣ ਨੂੰ ਬਲੈਂਡ ਕਰਨ ਤੋਂ ਬਾਅਦ, ਇਸਨੂੰ ਕਿਸੇ ਭਾਂਡੇ ਵਿੱਚ ਕੱਢ ਲਓ। ਜੇਕਰ ਪੰਨਾ ਮੋਟਾ ਲੱਗਦਾ ਹੈ ਤਾਂ ਇਸ 'ਚ ਥੋੜ੍ਹਾ ਹੋਰ ਪਾਣੀ ਮਿਲਾ ਸਕਦੇ ਹੋ।
ਇਸ ਤੋਂ ਬਾਅਦ ਕੁਝ ਬਰਫ ਦੇ ਕਿਊਬ ਪਾ ਕੇ ਕੁਝ ਦੇਰ ਲਈ ਛੱਡ ਦਿਓ। ਜਦੋਂ ਅੰਬ ਦਾ ਜੂਸ ਠੰਡਾ ਹੋ ਜਾਵੇ ਤਾਂ ਇਸ ਨੂੰ ਸਰਵਿੰਗ ਗਲਾਸ ਵਿਚ ਪਾਓ ਅਤੇ ਇਸ ਵਿਚ ਇਕ ਜਾਂ ਦੋ ਆਈਸ ਕਿਊਬ ਪਾਓ ਅਤੇ ਠੰਡਾ ਕਰਕੇ ਸਰਵ ਕਰੋ।