Morning Drink: ਰੋਜ਼ ਸਵੇਰੇ ਚਾਹ ਦੀ ਥਾਂ ਪੀਓ ਆਹ ਚੀਜ਼, ਕਬਜ਼, ਐਸੀਡਿਟੀ ਤੋਂ ਮਿਲੇਗਾ ਤੁਰੰਤ ਛੁਟਕਾਰਾ
ਜ਼ਿਆਦਾਤਰ ਲੋਕ ਕਬਜ਼ ਅਤੇ ਐਸੀਡਿਟੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਉਹ ਪੇਟ ਨਾਲ ਜੁੜੀਆਂ ਕਈ ਦਵਾਈਆਂ ਦਾ ਸੇਵਨ ਕਰਦੇ ਹਨ। ਪਰ ਜ਼ਿਆਦਾ ਦਵਾਈਆਂ ਲੈਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
Download ABP Live App and Watch All Latest Videos
View In Appਜੇਕਰ ਤੁਹਾਨੂੰ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਉਪਾਅ ਬਾਰੇ ਦੱਸਾਂਗੇ, ਜਿਸ ਨੂੰ ਅਪਣਾ ਕੇ ਤੁਸੀਂ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ।
ਕਬਜ਼ ਅਤੇ ਐਸੀਡਿਟੀ ਕਦੋਂ ਵੱਡੀ ਸਮੱਸਿਆ ਬਣ ਜਾਵੇ, ਇਸ ਬਾਰੇ ਪਤਾ ਨਹੀਂ ਚੱਲਦਾ। ਇਸ ਤੋਂ ਬਚਣ ਲਈ ਤੁਸੀਂ ਰੁਜ਼ਾਨਾ ਸਵੇਰੇ ਦੁੱਧ ਵਾਲੀ ਚਾਹ ਦੀ ਬਜਾਏ ਇਸ ਡ੍ਰਿੰਕ ਦਾ ਸੇਵਨ ਕਰ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਜੀਰੇ ਦੇ ਪਾਣੀ ਦੀ। ਜੀਰਾ ਜ਼ਿਆਦਾਤਰ ਸਾਰੇ ਘਰਾਂ ਵਿੱਚ ਮੌਜੂਦ ਹੁੰਦਾ ਹੈ।
ਫਿਰ ਇਸ ਨੂੰ ਛਾਣ ਕੇ ਸਵੇਰੇ ਖਾਲੀ ਪੇਟ ਪੀ ਲਓ। ਇਸ ਨੂੰ ਪੀਣ ਨਾਲ ਤੁਹਾਨੂੰ ਕਬਜ਼ ਅਤੇ ਐਸੀਡਿਟੀ ਤੋਂ ਰਾਹਤ ਮਿਲੇਗੀ। ਕੁਝ ਲੋਕਾਂ ਨੂੰ ਇਸ ਨੂੰ ਪੀਣ ਨਾਲ ਪਰੇਸ਼ਾਨੀ ਹੋ ਸਕਦੀ ਹੈ, ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।
ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਐਸੀਡਿਟੀ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ ਅਤੇ ਪੇਟ 'ਚ ਜਲਨ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਲਈ ਇਕ ਗਲਾਸ ਪਾਣੀ 'ਚ ਇਕ ਚਮਚ ਜੀਰਾ ਪਾ ਕੇ 5-10 ਮਿੰਟ ਤੱਕ ਉਬਾਲ ਲਓ, ਫਿਰ ਗੈਸ ਬੰਦ ਕਰ ਦਿਓ ਅਤੇ ਪਾਣੀ ਨੂੰ ਠੰਡਾ ਕਰ ਲਓ।