Fit & Healthy: ਰੁਟੀਨ 'ਚ ਸ਼ਾਮਿਲ ਕਰੋ ਇਹ ਆਦਤਾਂ ਜੇ ਦਿਖਣਾ ਚਾਹੁੰਦੇ ਹੋ ਖੂਬਸੂਰਤ ਤੇ ਸਿਹਤਮੰਦ
ਰੋਜ਼ਾਨਾ 20 ਤੋਂ 30 ਮਿੰਟ ਤੱਕ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਕਰਨ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਫਿੱਟ ਰੱਖਿਆ ਜਾ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਯੋਗਾ, ਕੁਝ ਕਾਰਡੀਓ, ਕੁਝ ਦਿਨ ਰੱਸੀ ਦੀ ਛਾਲ, ਤੈਰਾਕੀ, ਸਾਈਕਲਿੰਗ ਨੂੰ ਆਪਣੀ ਰੁਟੀਨ ਵਿੱਚ ਸ਼ਾਮਲ ਕਰੋ। ਇਸ ਨਾਲ ਕਸਰਤ ਬੋਰਿੰਗ ਨਹੀਂ ਲੱਗੇਗੀ।
Download ABP Live App and Watch All Latest Videos
View In Appਸੂਰਜ ਨਮਸਕਾਰ ਬਹੁਤ ਵਧੀਆ ਹੈ ਜਿਸ ਵਿੱਚ ਕਈ ਆਸਣ ਇੱਕੋ ਸਮੇਂ ਕੀਤੇ ਜਾਂਦੇ ਹਨ। ਇੱਕ ਵਾਰ ਵਿੱਚ ਬਹੁਤ ਜ਼ਿਆਦਾ ਗਤੀਵਿਧੀ ਨਾ ਕਰੋ, ਕਿਉਂਕਿ ਇਹ ਤਰੀਕਾ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ।
ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨੀਂਦ ਦੀ ਕਮੀ ਨਾ ਸਿਰਫ਼ ਮੂਡ ਨੂੰ ਚਿੜਚਿੜਾ ਬਣਾਉਂਦੀ ਹੈ, ਸਗੋਂ ਇਸ ਨਾਲ ਮੋਟਾਪਾ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਿਹਤਮੰਦ ਸਰੀਰ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਸਮੇਂ ਸਿਰ ਸੌਣ ਅਤੇ ਜਾਗਣ ਦੀ ਆਦਤ ਤੁਹਾਡੀ ਪੂਰੀ ਰੁਟੀਨ ਨੂੰ ਠੀਕ ਕਰ ਸਕਦੀ ਹੈ।
ਸਵੇਰ ਦੀ ਧੁੱਪ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਧੁੱਪ ਸੇਕਣ ਨਾਲ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕੁਝ ਸਮੇਂ ਲਈ ਧੁੱਪ ਵਿਚ ਬੈਠਣ ਨਾਲ ਤਣਾਅ ਵੀ ਦੂਰ ਹੁੰਦਾ ਹੈ।
ਰਾਤ ਨੂੰ ਸਮੇਂ ਸਿਰ ਖਾਣਾ ਖਾਓ, ਜਿਸ ਨਾਲ ਖਾਣਾ ਹਜ਼ਮ ਹੋ ਜਾਵੇਗਾ ਤੇ ਪਾਚਨ ਸੰਬੰਧੀ ਕੋਈ ਸਮੱਸਿਆ ਵੀ ਨਹੀਂ ਹੋਵੇਗੀ। ਜੇਕਰ ਤੁਸੀਂ ਕੋਲੈਸਟ੍ਰੋਲ, ਸ਼ੂਗਰ, ਦਿਲ ਦੀਆਂ ਸਮੱਸਿਆਵਾਂ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਖੁਰਾਕ ਤੋਂ ਤੇਲਯੁਕਤ, ਮਸਾਲੇਦਾਰ ਅਤੇ ਜੰਕ ਫੂਡ ਨੂੰ ਪੂਰੀ ਤਰ੍ਹਾਂ ਖਤਮ ਕਰੋ।
ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਪਾਣੀ ਸਰੀਰ ਦੇ ਕਈ ਮਹੱਤਵਪੂਰਨ ਕਾਰਜਾਂ ਲਈ ਵੀ ਬਹੁਤ ਜ਼ਰੂਰੀ ਹੈ। ਦਿਨ ਭਰ ਵਿਚ ਘੱਟੋ-ਘੱਟ 6 ਤੋਂ 8 ਗਲਾਸ ਪਾਣੀ ਪੀਣਾ ਜ਼ਰੂਰੀ ਹੈ। ਕੋਸਾ ਪਾਣੀ ਪੀਣਾ ਹੋਰ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਨਾ ਸਿਰਫ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਸਗੋਂ ਮੋਟਾਪੇ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਜ਼ਿਆਦਾਤਰ ਲੋਕ ਦੇਰ ਰਾਤ ਤੱਕ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਦੇ ਹਨ, ਇਸ ਕਾਰਨ ਨੀਂਦ ਵੀ ਖਰਾਬ ਹੋ ਜਾਂਦੀ ਹੈ, ਇਸ ਲਈ ਸੌਣ ਤੋਂ ਘੱਟੋ-ਘੱਟ ਅੱਧਾ ਜਾਂ ਇਕ ਘੰਟਾ ਪਹਿਲਾਂ ਇਨ੍ਹਾਂ ਦੀ ਵਰਤੋਂ ਬੰਦ ਕਰ ਦਿਓ।