30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ ਇਹ ਚੀਜ਼ਾਂ ਡਾਈਟ 'ਚ ਜ਼ਰੂਰ ਕਰਨ ਸ਼ਾਮਿਲ, ਰਹਿਣਗੇ ਫਿੱਟ ਤੇ ਹੈਲਦੀ
ਮਰਦਾਂ ਦੇ ਹਾਰਮੋਨਲ ਬਦਲਾਅ ਵੀ ਔਰਤਾਂ ਨਾਲੋਂ ਵੱਖਰੇ ਹੁੰਦੇ ਹਨ। ਇਸ ਲਈ ਇਕ ਨਿਸ਼ਚਿਤ ਉਮਰ ਤੋਂ ਬਾਅਦ ਉਨ੍ਹਾਂ ਦੀਆਂ ਵਿਟਾਮਿਨਾਂ ਦੀਆਂ ਲੋੜਾਂ ਵੀ ਵੱਖਰੀਆਂ ਹੁੰਦੀਆਂ ਹਨ।
Download ABP Live App and Watch All Latest Videos
View In App30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ ਆਪਣੀ ਡਾਈਟ ਦਾ ਖਾਸ ਧਿਆਨ ਰੱਖਣ ਕਿਉਂਕਿ ਇਸ ਉਮਰ ਤੋਂ ਬਾਅਦ ਜੇਕਰ ਸਹੀ ਡਾਈਟ ਨਾ ਲਈ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕਿ 30 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਨੂੰ ਆਪਣੀ ਡਾਈਟ 'ਚ ਕਿਹੜੇ ਵਿਟਾਮਿਨ ਸ਼ਾਮਲ ਕਰਨੇ ਚਾਹੀਦੇ ਹਨ।
ਇਸ ਵਿਟਾਮਿਨ ਦੀ ਘਾਟ ਨਾਲ ਸ਼ੂਗਰ, ਦਿਲ ਦੇ ਰੋਗ, ਮਲਟੀਪਲ ਸਕਲੇਰੋਸਿਸ, ਛਾਤੀ ਤੇ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹ ਕੈਲਸ਼ੀਅਮ ਨੂੰ ਸੋਖਣ 'ਚ ਵੀ ਮਦਦ ਕਰਦਾ ਹੈ। ਇਸ ਲਈ 30 ਸਾਲ ਦੀ ਉਮਰ ਤੋਂ ਬਾਅਦ ਧੁੱਪੇ ਬੈਠਣ ਦਾ ਨਿਯਮ ਬਣਾ ਲਓ।ਹੋ ਸਕੇ ਤਾਂ ਸਵੇਰ ਵਾਲੀ ਧੁੱਪ ਸੇਕੋ। ਵੈਸੇ ਗਰਮੀਆਂ ਦੀ ਥਾਂ ਸਰਦੀਆਂ ਦੇ ਵਿੱਚ ਹੀ ਧੁੱਪ ਸੇਕਣਾ ਚਾਹੀਦਾ ਹੈ।
ਖੂਨ ਅਤੇ ਦਿਮਾਗ ਦੇ ਆਮ ਕੰਮਕਾਜ ਲਈ Vitamin B-12 ਨੂੰ 30 ਸਾਲ ਤੋਂ ਬਾਅਦ ਲੋੜੀਂਦੀ ਮਾਤਰਾ 'ਚ ਲੈਣਾ ਚਾਹੀਦਾ ਹੈ, ਕਿਉਂਕਿ ਇਹ ਵਿਟਾਮਿਨ ਵਧਦੀ ਉਮਰ ਦੇ ਨਾਲ ਚੰਗੀ ਤਰ੍ਹਾਂ ਐਬਜ਼ੋਰਬ ਨਹੀਂ ਹੁੰਦਾ, ਇਸ ਲਈ ਖੁਰਾਕ 'ਚ ਚਿਕਨ, ਮੱਛੀ, ਡੇਅਰੀ ਤੇ ਅੰਡੇ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਤਾਂ ਜੋ ਵਿਟਾਮਿਨ B12 ਨੂੰ ਲੋੜੀਂਦੀ ਮਾਤਰਾ 'ਚ ਲਿਆ ਜਾ ਸਕੇ।
30 ਸਾਲ ਦੀ ਉਮਰ ਤੋਂ ਬਾਅਦ ਕੈਲਸ਼ੀਅਮ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਾਤਰਾ 'ਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਡੇਅਰੀ ਉਤਪਾਦ, ਟੋਫੂ, ਬ੍ਰੋਕਲੀ, ਪਾਲਕ ਤੇ ਬਦਾਮ ਨਾਲ ਡਾਈਟ 'ਚ ਕੈਲਸ਼ੀਅਮ ਦੀ ਮਾਤਰਾ ਵਧਾਈ ਜਾ ਸਕਦੀ ਹੈ
30 ਸਾਲ ਦੀ ਉਮਰ ਤੋਂ ਬਾਅਦ ਸਿਹਤਮੰਦ ਸਕਿਨ ਲਈ ਇਹ ਸਾਰੇ ਵਿਟਾਮਿਨ ਜ਼ਰੂਰੀ ਹੋ ਜਾਂਦੇ ਹਨ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦੇ ਹਨ ਤੇ ਇਮਿਊਨਿਟੀ ਮਜ਼ਬੂਤ ਕਰਦੇ ਹਨ।
30 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਦੀ ਸਿਹਤ ਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਸ ਲਈ ਵਿਟਾਮਿਨ ਏ ਵਾਲੀ ਚੀਜ਼ਾਂ ਨੂੰ ਡਾਈਟ ਦੇ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ। ਵਿਟਾਮਿਨ C ਤੇ E ਵਾਲੀਆਂ ਚੀਜ਼ਾਂ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਨਿੰਬੂ, ਸੰਤਰਾ, ਗਾਜਰ, ਵ੍ਹੀਟ ਜਰਮ ਆਇਲ, ਬਦਾਮ, ਮੂੰਗਫਲੀ ਵਰਗੀਆਂ ਚੀਜ਼ਾਂ 'ਚ ਭਰਪੂਰ ਮਾਤਰਾ 'ਚ ਇਹ ਵਾਲੇ ਵਿਟਾਮਿਨ ਪਾਏ ਜਾਂਦੇ ਹਨ।