Almond Peel: ਕੀ ਤੁਸੀਂ ਵੀ ਸੁੱਟ ਦਿੰਦੇ ਹੋ ਭਿੱਜੇ ਹੋਏ ਬਦਾਮ ਦੇ ਛਿਲਕੇ? ਤਾਂ ਅੱਜ ਹੀ ਜਾਣ ਲਓ ਇਹਨਾਂ ਦੇ ਫਾਇਦੇ
ਅਕਸਰ ਬਦਾਮ ਨੂੰ ਭਿਓ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬਦਾਮ ਨੂੰ ਪਾਣੀ 'ਚ ਭਿਉਂ ਕੇ ਰੱਖਣ ਨਾਲ ਇਸ 'ਚ ਮੌਜੂਦ ਟੈਨਿਨ ਨਾਮਕ ਜ਼ਹਿਰੀਲੇ ਤੱਤ ਦੂਰ ਹੋ ਜਾਂਦੇ ਹਨ। ਜਿਸ ਕਾਰਨ ਇਸ ਦੇ ਫਾਇਦੇ ਵਧ ਜਾਂਦੇ ਹਨ।
Download ABP Live App and Watch All Latest Videos
View In Appਪਰ ਗਿੱਲੇ ਬਦਾਮ ਦੇ ਛਿਲਕਿਆਂ ਨੂੰ ਹਮੇਸ਼ਾ ਹੀ ਸੁੱਟ ਦਿੱਤਾ ਜਾਂਦਾ ਹੈ, ਜਦੋਂ ਕਿ ਇਹ ਛਿਲਕੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਬਹੁਤ ਫਾਇਦੇਮੰਦ ਵੀ ਹੁੰਦੇ ਹਨ।
ਬਦਾਮ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ। ਇਹ ਤੁਹਾਡੇ ਲਈ ਕਈ ਤਰੀਕਿਆਂ ਨਾਲ ਲਾਭਦਾਇਕ ਹੋ ਸਕਦੇ ਹਨ।
ਬਦਾਮ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਫੇਸ ਪੈਕ 'ਚ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਨੂੰ ਵਿਟਾਮਿਨ ਈ ਅਤੇ ਜ਼ਰੂਰੀ ਪੋਸ਼ਕ ਤੱਤ ਮਿਲਣਗੇ ਅਤੇ ਚਮੜੀ ਹਮੇਸ਼ਾ ਸਿਹਤਮੰਦ ਦਿਖਾਈ ਦੇਵੇਗੀ।
ਤੁਸੀਂ ਵਾਲਾਂ ਦੀ ਸਿਹਤ ਲਈ ਇਨ੍ਹਾਂ ਭਿੱਜੇ ਹੋਏ ਬਦਾਮ ਦੇ ਛਿਲਕਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਪਾਊਡਰ ਨੂੰ ਦਹੀਂ ਅਤੇ ਐਲੋਵੇਰਾ ਜੈੱਲ ਦੇ ਨਾਲ ਮਿਲਾ ਕੇ ਵਾਲਾਂ 'ਤੇ ਲਗਾਓ। ਇਹ ਪੇਸਟ ਵਾਲਾਂ ਦੇ ਵਿਕਾਸ ਨੂੰ ਵਧਾਉਣ ਦੇ ਨਾਲ-ਨਾਲ ਵਾਲਾਂ ਦੇ ਝੜਨ ਨੂੰ ਰੋਕਣ ਵਿੱਚ ਮਦਦ ਕਰੇਗਾ।
ਭਿੱਜੇ ਹੋਏ ਬਦਾਮ ਦੇ ਛਿਲਕਿਆਂ ਨੂੰ ਮਿੱਟੀ ਵਿੱਚ ਪਾਉਣ ਨਾਲ ਉਪਜਾਊ ਸ਼ਕਤੀ ਵਧਦੀ ਹੈ। ਇਸ ਲਈ ਜੇਕਰ ਤੁਹਾਡੇ ਪੌਦੇ ਨਹੀਂ ਵਧ ਰਹੇ ਹਨ ਤਾਂ ਇਨ੍ਹਾਂ ਬਦਾਮ ਦੇ ਛਿਲਕਿਆਂ ਨੂੰ ਮਿੱਟੀ 'ਚ ਪਾ ਦਿਓ। ਇਹ ਜੈਵਿਕ ਖਾਦ ਵਜੋਂ ਕੰਮ ਕਰਨਗੇ ਅਤੇ ਮਿੱਟੀ ਨੂੰ ਜ਼ਰੂਰੀ ਪੌਸ਼ਟਿਕ ਤੱਤ ਪ੍ਰਦਾਨ ਕਰਨਗੇ।
ਜੇਕਰ ਤੁਸੀਂ ਚਾਹੋ ਤਾਂ ਇਨ੍ਹਾਂ ਬਦਾਮ ਦੇ ਛਿਲਕਿਆਂ ਦਾ ਪਾਊਡਰ ਬਣਾ ਕੇ ਰੱਖੋ। ਇਸ ਨੂੰ ਸਲਾਦ, ਦਹੀਂ, ਰੋਟੀ ਆਦਿ ਚੀਜ਼ਾਂ 'ਤੇ ਥੋੜ੍ਹੀ ਮਾਤਰਾ 'ਚ ਛਿੜਕਿਆ ਜਾ ਸਕਦਾ ਹੈ।
ਇਸ ਨਾਲ ਖਾਣ-ਪੀਣ ਦੀਆਂ ਵਸਤੂਆਂ ਦਾ ਸਵਾਦ ਵੀ ਬਦਲੇਗਾ ਅਤੇ ਪੋਸ਼ਣ ਵੀ ਮਿਲੇਗਾ।