Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ
ਜੇਕਰ ਤੁਸੀਂ ਹਰ ਰੋਜ਼ ਲੌਕੀ ਦਾ ਜੂਸ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ। ਹਾਲਾਂਕਿ ਸਿਹਤ ਮਾਹਿਰ ਸਿਹਤ ਲਈ ਲੌਕੀ ਦੇ ਜੂਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ ਪਰ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਗਲਤ ਪ੍ਰਭਾਵ ਵੀ ਪੈਣ ਲੱਗਦੇ ਹਨ।
Download ABP Live App and Watch All Latest Videos
View In Appਸਾਡੇ ਦੇਸ਼ ਵਿੱਚ ਲੌਕੀ ਨੂੰ ਘੀਆ ਜਾਂ ਦੁਧੀ ਵੀ ਕਿਹਾ ਜਾਂਦਾ ਹੈ। ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ 'ਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਲੀਵਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਗੁਣ ਹਨ। ਲੌਕੀ ਖਾਣ ਨਾਲ ਪਾਚਨ ਵੀ ਠੀਕ ਰਹਿੰਦਾ ਹੈ ਅਤੇ ਸਰੀਰ ਠੰਡਾ ਰਹਿੰਦਾ ਹੈ। ਪਰ ਇੰਨੇ ਗੁਣਾਂ ਵਾਲੀ ਲੌਕੀ ਨੁਕਸਾਨਦਾਇਕ ਵੀ ਹੈ। ਆਓ ਜਾਣਦੇ ਹਾਂ ਕਿਵੇਂ
ਕੁਝ ਰਿਪੋਰਟਾਂ ਦੇ ਅਨੁਸਾਰ ਲੌਕੀ ਦਾ ਜੂਸ ਉਲਟੀਆਂ ਅਤੇ ਉਪਰ ਗੈਸਟੋਇੰਟੇਸਟਾਈਨਲ (GI) ਬਲੀਡਿੰਗ ਦੀ ਸਮੱਸਿਆ ਬਣ ਸਕਦਾ ਹੈ। ਪਰ ਕੀ ਅਸਲ ਵਿੱਚ ਲੌਕੀ ਦਾ ਜੂਸ ਫਾਇਦੇ ਦੀ ਥਾਂ ਨੁਕਸਾਨ ਪਹੁੰਚਾਉਂਦਾ ਹੈ ਤਾਂ ਅਸੀਂ ਇਸ ਲਈ ਇੱਕ ਅਧਿਐਨ ਕੀਤਾ ਸੀ। ਜਿਸ ਵਿਚ ਇਹ ਪਾਇਆ ਗਿਆ ਕਿ ਜੇਕਰ ਤੁਸੀਂ ਲੌਕੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਦਾ ਸੇਵਨ ਕਰਦੇ ਹੋ ਤਾਂ ਫਿਰ ਤਾਂ ਇਹ ਤੁਹਾਡੀ ਸਿਹਤ ਦੇ ਲਈ ਸਹੀ ਹੈ ਪਰ ਜੇਕਰ ਤੁਸੀਂ ਇਸ ਨੂੰ ਥੋੜਾ ਜਿਹਾ ਕੱਚਾ ਖਾਂਦੇ ਹੋ ਤਾਂ ਇਸ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੌਕੀ ਦਾ ਜੂਸ ਪੀਣ ਨਾਲ ਕੁਝ ਲੋਕਾਂ ਵਿੱਚ ਉਲਟੀਆਂ ਅਤੇ ਗੈਸਟੋਇੰਟੇਸਟਾਈਨਲ ਬਲੀਡਿੰਗ ਦੇ ਨਾਲ-ਨਾਲ ਪਾਈਜ਼ਨਿੰਗ ਦੀ ਸਮੱਸਿਆ ਵੀ ਦੇਖਣ ਨੂੰ ਮਿਲੀ ਹੈ।
ਲੌਕੀ Cucurbitaceae ਫੈਮਿਲੀ ਤੋਂ ਆਉਂਦੀ ਹੈ। ਇਸ ਵਿੱਚ ਟੇਟ੍ਰਾਸਾਈਕਲਿਕ ਟ੍ਰਾਈਟਰਪੇਨੋਇਡ ਕੰਪਾਊਂਡ ਪਾਏ ਜਾਂਦੇ ਹਨ। ਇਨ੍ਹਾਂ ਨੂੰ cucurbitacins ਕਿਹਾ ਜਾਂਦਾ ਹੈ। ਉਹ ਖਾਣ ਵਿੱਚ ਕੌੜੇ ਹੁੰਦੇ ਹਨ ਅਤੇ ਜ਼ਹਿਰ ਦੀ ਤਰ੍ਹਾਂ ਕੰਮ ਕਰਦੇ ਹਨ। ਹਾਲਾਂਕਿ ਅਜਿਹੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲੇ ਹਨ ਪਰ ਇਸ ਕਾਰਨ ਲੌਕੀ ਦਾ ਜੂਸ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਹਾਲਾਂਕਿ, ਇਹ ਵੀ ਕਿਹਾ ਗਿਆ ਹੈ ਕਿ ਲੌਕੀ ਨੂੰ ਹਮੇਸ਼ਾ ਪਕਾ ਕੇ ਖਾਣਾ ਚਾਹੀਦਾ ਹੈ।