Alsi Pinni benefits: ਅਲਸੀ ਦੀਆਂ ਪਿੰਨੀਆਂ ਤੋਂ ਮਿਲਣ ਵਾਲੇ ਫਾਇਦੇ...ਆਓ ਜਾਣਦੇ ਹਾਂ
ਫਲੈਕਸ ਦੇ ਬੀਜਾਂ 'ਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਘੁਲਣਸ਼ੀਲ ਰੇਸ਼ੇ ਵੀ ਪਾਏ ਜਾਂਦੇ ਹਨ। ਇਸ ਕਾਰਨ ਇਹ ਕੋਲੈਸਟ੍ਰਾਲ ਨੂੰ ਕੁਦਰਤੀ ਤੌਰ 'ਤੇ ਕੰਟਰੋਲ ਕਰਨ 'ਚ ਬਹੁਤ ਮਦਦਗਾਰ ਹੈ।ਅਲਸੀ ਦੀਆਂ ਪਿੰਨੀਆਂ ਖਾਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਵਾਲ ਲੰਬੇ ਅਤੇ ਚਮਕਦਾਰ ਹੋ ਜਾਂਦੇ ਹਨ।
Download ABP Live App and Watch All Latest Videos
View In Appਸਰਦੀ ਦੇ ਮੌਸਮ ’ਚ ਅਕਸਰ ਲੋਕ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਅਲਸੀ ਦੀਆਂ ਪਿੰਨੀਆਂ ਖਾਂਦੇ ਹਨ। ਕਿਉਂਕ ਅਲਸੀ ਦੀਆਂ ਪਿੰਨੀਆਂ ਠੰਡ, ਜ਼ੁਕਾਮ ਆਦਿ ਨਾਲ ਲੜਨ ਦੀ ਸ਼ਕਤੀ ਦਿੰਦੀਆਂ ਹਨ। ਇਹ ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਗਰਮ ਰੱਖਦੀਆਂ ਹਨ।
ਅਲਸੀ ਵਾਲੀਆਂ ਪਿੰਨੀਆਂ ਦੇ ਸੇਵਨ ਨਾਲ ਸਰੀਰ ਦੀ ਪ੍ਰਤੀਰੋਥਕ ਸਮਰੱਥਾ ਵੀ ਵੱਧਦੀ ਹੈ। ਫਲੈਕਸਸੀਡ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ। ਇਸ ਕਾਰਨ ਕਬਜ਼ ਤੋਂ ਛੁਟਕਾਰਾ ਦਿਵਾਉਣ ਲਈ ਅਲਸੀ ਦੇ ਬੀਜ ਕਾਰਗਰ ਮੰਨੇ ਜਾਂਦੇ ਹਨ।
ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਓਮੇਗਾ-3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਦੇ ਨਾਲ ਭਰਪੂਰ ਅਲਸੀ ਦੇ ਬੀਜ ਕਈ ਬਿਮਾਰੀਆਂ ਤੋਂ ਰਾਹਤ ਦਿਵਾਉਂਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਸਕਿਨ 'ਚ ਵੀ ਨਿਖਾਰ ਆਉਂਦਾ ਹੈ। ਇਹ ਸਕਿਨ ਨੂੰ ਨਮੀ ਦੇ ਕੇ ਡਰਾਈ ਸਕਿਨ 'ਚ ਨਵੀਂ ਜਾਨ ਫੂਕ ਦਿੰਦੇ ਹਨ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਅਲਸੀ ਦੇ ਬੀਜਾਂ ਤੋਂ ਤਿਆਰ ਹੋਈਆਂ ਪਿੰਨੀਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
ਅਲਸੀ ਦੇ ਬੀਜ ਸ਼ੂਗਰ ਕੰਟਰੋਲ ਕਰਨ ਵਿੱਚ ਵੀ ਲਾਹੇਵੰਦ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਲਈ ਅਲਸੀ ਦੀਆਂ ਪਿੰਨੀਆਂ ਦਾ ਸੇਵਨ ਕਰਨਾ ਫਾਇਦੇਮੰਦ ਹੈ। ਅਲਸੀ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬ੍ਰੈਸਟ ਕੈਂਸਰ, ਸਕਿਨ ਕੈਂਸਰ, ਓਵੇਰੀਅਨ ਕੈਂਸਰ ਦਾ ਖਤਰਾ ਕਾਫੀ ਹੱਦ ਤੱਕ ਘੱਟ ਕਰ ਦਿੰਦੇ ਹਨ।