Wearing glasses: ਜੇਕਰ ਤੁਸੀਂ ਵੀ ਲਾਉਂਦੇ ਹੋ ਚਸ਼ਮਾ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, ਨਹੀਂ ਤਾਂ ਤੁਹਾਡੀਆਂ ਅੱਖਾਂ ਨੂੰ ਪਹੁੰਚ ਸਕਦਾ ਨੁਕਸਾਨ
ਜਦੋਂ ਵੀ ਤੁਸੀਂ ਚਸ਼ਮਾ ਬਣਵਾਉਣਾ ਹੈ, ਤਾਂ ਯੂਵੀ ਪ੍ਰੋਟੈਕਟਿਡ ਚਸ਼ਮਾ ਹੀ ਬਣਵਾਓ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਇਆ ਜਾ ਸਕਦਾ ਹੈ, ਜਿਸ ਨਾਲ ਅੱਖਾਂ ਦੀ ਰੌਸ਼ਨੀ ਲੰਬੇ ਸਮੇਂ ਤੱਕ ਠੀਕ ਰਹਿ ਸਕਦੀ ਹੈ।
Download ABP Live App and Watch All Latest Videos
View In Appਬਹੁਤ ਸਾਰੇ ਲੋਕ ਬਿਨਾਂ ਚੈੱਕਅਪ ਕਰਵਾਇਆਂ ਪੁਰਾਣੇ ਨੰਬਰ ਤੋਂ ਨਵੀਆਂ ਐਨਕਾਂ ਬਣਵਾ ਲੈਂਦੇ ਹਨ। ਅਜਿਹਾ ਕਰਨਾ ਨੁਕਸਾਨਦਾਇਕ ਹੈ। ਅੱਖਾਂ ਦਾ ਚੈਕਅੱਪ ਹਰ 6 ਮਹੀਨੇ ਬਾਅਦ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਤੁਹਾਨੂੰ ਨਵੀਆਂ ਐਨਕਾਂ ਖਰੀਦਣੀਆਂ ਚਾਹੀਦੀਆਂ ਹਨ।
ਅਕਸਰ ਲੋਕ ਪੈਸੇ ਬਚਾਉਣ ਲਈ ਐਨਕਾਂ ਵਾਲੀ ਦੁਕਾਨ ਤੋਂ ਹੀ ਆਪਣੀਆਂ ਅੱਖਾਂ ਦਾ ਨੰਬਰ ਚੈੱਕ ਕਰਵਾ ਲੈਂਦੇ ਹਨ। ਜਿਸ ਕਾਰਨ ਸਹੀ ਨੰਬਰ ਨਹੀਂ ਮਿਲਦਾ ਅਤੇ ਤੁਹਾਨੂੰ ਸਿਰਦਰਦ, ਧੁੰਦਲਾਪਨ ਅਤੇ ਡ੍ਰਾਈ ਆਈ ਦੀ ਸਮੱਸਿਆ ਹੋ ਜਾਂਦੀ ਹੈ। ਅੱਖਾਂ ਦੀ ਜਾਂਚ ਡਾਕਟਰ ਤੋਂ ਕਰਵਾਉਣ ਦੀ ਕੋਸ਼ਿਸ਼ ਕਰੋ।
ਕੁਝ ਲੋਕ ਦੂਜਿਆਂ ਦੀਆਂ ਐਨਕਾਂ ਦੀ ਵਰਤੋਂ ਕਰਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੀ ਐਨਕਾਂ ਰਾਹੀਂ ਸਾਫ਼ ਦੇਖ ਸਕਦੇ ਹੋ, ਤਾਂ ਇਹ ਤੁਹਾਡੀਆਂ ਅੱਖਾਂ ਲਈ ਸਹੀ ਹਨ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਵੀ ਰਹਿੰਦਾ ਹੈ।
ਆਪਣੀਆਂ ਐਨਕਾਂ ਨੂੰ ਹਮੇਸ਼ਾ ਸਾਫ਼ ਰੱਖੋ, ਤਾਂ ਜੋ ਤੁਸੀਂ ਸਹੀ ਅਤੇ ਸਾਫ਼ ਦੇਖ ਸਕੋ। ਸ਼ੀਸ਼ਿਆਂ ਨੂੰ ਨਿਯਮਤ ਤੌਰ 'ਤੇ ਸਾਫ਼ ਕਰਨ ਲਈ ਹਮੇਸ਼ਾ ਲੈਂਸ ਕਲੀਨਰ ਸੋਲਿਊਸ਼ਨ ਅਤੇ ਇੱਕ ਨਰਮ ਕੱਪੜਾ ਆਪਣੇ ਨਾਲ ਰੱਖੋ ਤਾਂ ਤੁਹਾਡੀ ਐਨਕ ਦਾਗ ਧੱਬਿਆਂ ਤੋਂ ਮੁਕਤ ਰਹਿਣ।
ਕੁਝ ਲੋਕ ਪੈਸੇ ਬਚਾਉਣ ਲਈ ਘਟੀਆ ਕੁਆਲਿਟੀ ਦੀਆਂ ਐਨਕਾਂ ਖਰੀਦਦੇ ਹਨ, ਜੋ ਤੁਹਾਡੀਆਂ ਅੱਖਾਂ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ। ਕੰਨ ਦੇ ਪਿੱਛੇ ਦਰਦ ਹੁੰਦਾ ਹੈ। ਨੱਕ ਦੇ ਕੋਲ ਦਾਗ ਪੈ ਜਾਂਦੇ ਹਨ ਅਤੇ ਇਸ ਕਾਰਨ ਸਿਰ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਜਦੋਂ ਵੀ ਚਸ਼ਮਾ ਖਰੀਦੋ ਤਾਂ ਚੰਗੀ ਕੁਆਲਿਟੀ ਦਾ ਹੀ ਖਰੀਦੋ।