Diabets patient: ਜੇੇਕਰ ਤੁਸੀਂ ਵੀ ਹੋ ਸ਼ੂਗਰ ਦੇ ਮਰੀਜ਼, ਤਾਂ ਖਾਓ ਇਹ ਅਮਰੂਦ...
ਸ਼ੂਗਰ ਵਿਚ ਲਾਲ ਅਮਰੂਦ ਖਾਣਾ ਫਾਇਦੇਮੰਦ ਹੁੰਦਾ ਹੈ। ਦਰਅਸਲ ਲਾਲ ਅਮਰੂਦ 'ਚ ਸਫੇਦ ਅਮਰੂਦ ਦੇ ਮੁਕਾਬਲੇ ਘੱਟ ਸ਼ੂਗਰ ਹੁੰਦੀ ਹੈ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਵੀ ਦੂਰ ਹੁੰਦੀ ਹੈ।
Download ABP Live App and Watch All Latest Videos
View In Appਲਾਲ ਅਮਰੂਦ ਦਾ ਸੇਵਨ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਅਮਰੂਦ ਟਿਊਮਰ ਬਣਨ ਦੀ ਪ੍ਰਕਿਰਿਆ ਨੂੰ ਰੋਕਦਾ ਹੈ।
ਲਾਲ ਅਮਰੂਦ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ। ਇਸ ਵਿੱਚ ਪਾਣੀ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ, ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।
ਚਿੱਟੇ ਅਮਰੂਦ ਦੇ ਮੁਕਾਬਲੇ ਲਾਲ ਅਮਰੂਦ ਵਿੱਚ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਦੀ ਮਦਦ ਨਾਲ ਇਹ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਚਮੜੀ ਦੇ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਲਾਲ ਅਮਰੂਦ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਲਾਲ ਅਮਰੂਦ ਦਾ ਸੇਵਨ ਕਰਦੇ ਹੋ ਤਾਂ ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਜਿਸ ਨਾਲ ਤੁਸੀਂ ਇਨਫੈਕਸ਼ਨ ਹੋਣ ਤੋਂ ਬਚ ਸਕਦੇ ਹੋ।