Raisin Health Benefits: ਛੋਟੀ ਸੌਗੀ ਦੂਰ ਕਰਦੀਆਂ ਨੇ ਇਹ ਬੀਮਾਰੀਆਂ
ਸੌਗੀ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਨੇ। ਜਿਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
Download ABP Live App and Watch All Latest Videos
View In Appਆਓ ਤੁਹਾਨੂੰ ਦੱਸਦੇ ਹਾਂ ਇਸ ਨੂੰ ਖਾਣ ਦੇ ਕੁਝ ਫਾਇਦੇ...
ਐਂਟੀਆਕਸੀਡੈਂਟਸ ਨਾਲ ਭਰਪੂਰ ਸੌਗੀ ਸਰੀਰ ਦੇ ਸੈੱਲਾਂ ਨੂੰ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਆਕਸੀਡੇਟਿਵ ਤਣਾਅ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ, ਇਹ ਕੈਂਸਰ ਅਤੇ ਦਿਲ ਦੀ ਵਰਗੀਆਂ ਬਿਮਾਰੀਆਂ ਦੇ ਨੂੰ ਖ਼ਤਰੇ ਨੂੰ ਦੂਰ ਕਰਦੀ ਹੈ।
ਸੌਗੀ ਫਾਈਬਰ ਦਾ ਇੱਕ ਚੰਗਾ ਸਰੋਤ ਹੈ, ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ ਅਤੇ ਕਬਜ਼ ਨੂੰ ਦੂਰ ਕਰਦਾ ਹੈ।
ਸੌਗੀ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਅਤੇ ਪੋਲੀਫੇਨੌਲ ਦਿਲ ਦੀ ਸਿਹਤ ਵਿੱਚ ਯੋਗਦਾਨ ਪਾਉਂਦੇ ਹਨ।
ਸੌਗੀ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਪੋਟਾਸ਼ੀਅਮ ਦੀ ਲੋੜੀਂਦੀ ਮਾਤਰਾ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ, ਕਾਰਡੀਓਵੈਸਕੁਲਰ ਪ੍ਰਣਾਲੀ 'ਤੇ ਤਣਾਅ ਨੂੰ ਘਟਾਉਣ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।
ਸੌਗੀ ਵਿੱਚ ਕੈਲਸ਼ੀਅਮ ਅਤੇ ਬੋਰਾਨ ਵਰਗੇ ਖਣਿਜ ਹੁੰਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਕ ਹੁੰਦੇ ਹਨ।
ਸੌਗੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਚਮੜੀ ਨੂੰ ਵਾਤਾਵਰਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਕੋਲਾਜਨ ਦੇ ਉਤਪਾਦਨ ਵਿੱਚ ਵੀ ਯੋਗਦਾਨ ਪਾਉਂਦੀ ਹੈ, ਜੋ ਚਮੜੀ ਦੀ ਲਚਕਤਾ ਨੂੰ ਬਣਾਈ ਰੱਖਣ ਅਤੇ ਝੁਰੜੀਆਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।