Health Tips : ਰੋਜ਼ਾਨਾ ਆਂਵਲਾ ਖਾਣ ਦੇ ਫਾਇਦੇ ਸੁਣ ਹੋ ਜਾਵੋਗੇ ਹੈਰਾਨ
ਚਾਹੇ ਆਂਵਲਾ, ਅਚਾਰ ਜਾਂ ਜੂਸ ਦਾ ਕਾੜ੍ਹਾ ਹੋਵੇ, ਇਹ ਫਲ ਬਹੁਤ ਸਾਰੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਕਿ ਵਾਤ, ਪਿਟਾ, ਕਫ਼ ਆਦਿ ਤਿੰਨੋਂ ਸਰੀਰਕ ਨੁਕਸ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।
Download ABP Live App and Watch All Latest Videos
View In Appਆਂਵਲੇ ਨੂੰ ਸੰਸਕ੍ਰਿਤ 'ਚ ਅਮਲਕੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਜੀਵਨ ਦਾ ਅੰਮ੍ਰਿਤ। ਆਂਵਲੇ 'ਚ ਮੌਜੂਦ ਤੱਤ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ, ਪਾਚਨ ਕਿਰਿਆ 'ਚ ਸੁਧਾਰ, ਮੇਟਾਬੋਲਿਜ਼ਮ ਤੇ ਅੰਤੜੀਆਂ ਦੀ ਸਿਹਤ 'ਚ ਸੁਧਾਰ ਕਰਨ ਦਾ ਕੰਮ ਕਰਦੇ ਹਨ।
ਮਾਹਿਰਾਂ ਦੇ ਅਨੁਸਾਰ, ਇੱਕ ਬਾਲਗ ਨੂੰ 75-90 ਮਿਲੀਗ੍ਰਾਮ ਆਂਵਲੇ ਦਾ ਸੇਵਨ ਕਰਨਾ ਚਾਹੀਦਾ ਹੈ। 100 ਗ੍ਰਾਮ ਆਂਵਲੇ 'ਚ 300 ਮਿਲੀਗ੍ਰਾਮ ਵਿਟਾਮਿਨ-ਸੀ, ਡਾਇਟਰੀ ਫਾਈਬਰ, ਕੈਲਸ਼ੀਅਮ, ਆਇਰਨ ਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ।
ਰੋਜ਼ਾਨਾ ਆਂਵਲੇ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ, ਬੁਢਾਪੇ ਨਾਲ ਜੁੜੇ ਖ਼ਤਰੇ ਘੱਟ ਹੁੰਦੇ ਹਨ ਤੇ ਇਸ 'ਚ ਮੌਜੂਦ ਵਿਟਾਮਿਨ-ਏ ਅੱਖਾਂ ਦੀ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਆਂਵਲੇ ਦਾ ਮਿੱਠਾ, ਖੱਟਾ ਅਤੇ ਤਿੱਖਾ ਸਵਾਦ ਕੱਚਾ ਖਾਣਾ ਮੁਸ਼ਕਲ ਬਣਾਉਂਦਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ ਕੱਚਾ, ਜੂਸ ਜਾਂ ਧੁੱਪ 'ਚ ਸੁਕਾ ਕੇ ਖਾਣ ਦੇ ਆਪਣੇ ਹੀ ਫਾਇਦੇ ਹਨ।
ਵਿਟਾਮਿਨ ਸੀ ਨਾਲ ਭਰਪੂਰ ਔਲ਼ਾ ਆਪਣੇ ਐਂਟੀਆਕਸੀਡੈਂਟ ਗੁਣਾਂ ਲਈ ਜਾਣਿਆਂ ਜਾਂਦਾ ਹੈ। ਅਜਿਹੇ ’ਚ ਰੋਜ਼ ਸਵੇਰੇ ਖ਼ਾਲੀ ਪੇਟ ਔਲ਼ੇ ਦਾ ਜੂਸ ਪੀਣ ਨਾਲ ਤੁਹਾਡੀ ਪ੍ਰਤੀਰੱਖਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਚ ਮਦਦ ਮਿਲਦੀ ਹੈ।
ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਔਲ਼ੇ ਦਾ ਜੂਸ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ । ਰੋਜ਼ ਸਵੇਰੇ ਖ਼ਾਲੀ ਪੇਟ ਔਲ਼ੇ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਲੈਵਲ ਘੱਟ ਕਰਨ ’ਚ ਮਦਦ ਮਿਲਦੀ ਹੈ।
ਔਲ਼ਾ ਕੋਲੇਸਟ੍ਰੋਲ ਲੈਵਲ ਘੱਟ ਕਰਨ 'ਤੇ ਦਿਲ ਨੂੰ ਠੀਕ ਕਰਨ ਦੇ ਨਾਲ ਹੀ ਦਿਲ ਤੋਂ ਜੁੜੀਆਂ ਬਿਮਾਰੀਆਂ ਦੇ ਜ਼ੋਖ਼ਮ ਨੂੰ ਘੱਟ ਕਰਨ ਲਈ ਵੀ ਜਾਣਿਆਂ ਜਾਂਦਾ ਹੈ।