Health: ਕਬਜ਼ ਦੀ ਸਮੱਸਿਆ ਤੋਂ ਪਾਉਣਾ ਚਾਹੰਦੇ ਛੁਟਕਾਰਾ, ਤਾਂ ਖਾਓ ਇਹ ਡ੍ਰਾਈ ਫਰੂਟਸ, ਹੋਣਗੇ ਕਈ ਫਾਇਦੇ
ਛੁਹਾਰਾ ਪੌਸ਼ਟਿਕ ਅਤੇ ਸੁਆਦਿਸ਼ਟ ਡ੍ਰਾਈ ਫਰੂਟਸ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਛੁਹਾਰੇ ਵਿੱਚ ਆਇਰਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਦੁੱਧ ਅਤੇ ਛੁਹਾਰੇ ਵਿੱਚ ਬਹੁਤ ਪੌਸ਼ਟਿਕ ਹੁੰਦੇ ਹਨ।
Download ABP Live App and Watch All Latest Videos
View In Appਦੁੱਧ ਅਤੇ ਛੁਹਾਰੇ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਤੁਹਾਨੂੰ ਆਪਣੀ ਡਾਈਟ 'ਚ ਛੁਹਾਰੇ ਕਿਉਂ ਸ਼ਾਮਲ ਕਰਨੇ ਚਾਹੀਦੇ ਹਨ।
ਪੋਸ਼ਕ ਤੱਤਾਂ ਨਾਲ ਭਰਪੂਰ: ਛੁਹਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ। ਜ਼ਿਆਦਾ ਕੈਲੋਰੀ ਹੋਣ ਦੇ ਬਾਵਜੂਦ ਵੀ ਇਹ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿਚ ਐਂਟੀਆਕਸੀਡੈਂਟ ਹੁੰਦੇ ਹਨ। ਛੁਹਾਰੇ ਵਿੱਚ ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਆਇਰਨ, ਵਿਟਾਮਿਨ ਬੀ6 ਅਤੇ ਕਾਪਰ ਵੀ ਪਾਏ ਜਾਂਦੇ ਹਨ।
ਪੇਟ ਨੂੰ ਰੱਖਦਾ ਸਾਫ : ਜ਼ਿਆਦਾ ਫਾਈਬਰ ਨਾਲ ਭਰਪੂਰ ਹੋਣ ਕਰਕੇ ਪੇਟ ਦੀਆਂ ਸਮੱਸਿਆਵਾਂ 'ਚ ਛੁਹਾਰੇ ਫਾਇਦੇਮੰਦ ਹੋ ਸਕਦੇ ਹਨ। ਕਈ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਹਫ਼ਤੇ ਤੱਕ ਲਗਾਤਾਰ ਇਸ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਿ ਕਬਜ਼ ਤੋਂ ਰਾਹਤ ਮਿਲਦੀ ਹੈ।
ਬ੍ਰੇਨ ਟੌਨਿਕ: ਛੁਹਾਰੇ ਇੰਨੇ ਸਿਹਤਮੰਦ ਹੁੰਦੇ ਹਨ ਕਿ ਇਹ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦੇ ਹਨ। ਇਸ ਡ੍ਰਾਈ ਫਰੂਟ 'ਚ ਬ੍ਰੇਨ ਬੂਸਟਿੰਗ ਗੁਣ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਮਾਨਸਿਕ ਸਿਹਤ ਠੀਕ ਰਹਿੰਦੀ ਹੈ।
ਹੱਡੀਆਂ ਮਜ਼ਬੂਤ ਹੁੰਦੀਆਂ ਹਨ: ਛੁਹਾਰੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਸ਼ਕਤੀਸ਼ਾਲੀ ਖਣਿਜ ਪਾਏ ਜਾਂਦੇ ਹਨ। ਸਭ ਹੱਡੀਆਂ ਦੀ ਸਿਹਤ ਲਈ ਬਿਹਤਰ ਹਨ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਖਜੂਰ ਦਾ ਸੇਵਨ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਓਸਟੀਓਪੋਰੋਸਿਸ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਚਮੜੀ ਨੂੰ ਸਿਹਤਮੰਦ ਰੱਖਦਾ ਹੈ: ਛੁਹਾਰੇ ਵਿੱਚ ਵਿਟਾਮਿਨ ਡੀ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਡ੍ਰਾਈ ਫਰੂਟ 'ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਝੁਰੜੀਆਂ ਅਤੇ ਫਾਈਨ ਲਾਈਨਸ ਨੂੰ ਦੂਰ ਕਰਕੇ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹਨ।
ਗਰਭ ਅਵਸਥਾ 'ਚ ਫਾਇਦੇਮੰਦ : ਗਰਭ ਅਵਸਥਾ ਤੋਂ ਬਾਅਦ ਔਰਤਾਂ ਲਈ ਛੁਹਾਰੇ ਫਾਇਦੇਮੰਦ ਹੁੰਦੇ ਹਨ। ਹਾਈ ਫਾਈਬਰ ਦੇ ਕਾਰਨ, ਇਹ ਕਬਜ਼ ਅਤੇ ਹੋਰ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ। ਗਰਭਵਤੀ ਔਰਤਾਂ ਲਈ ਵੀ ਛੁਹਾਰੇ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੋਲੈਸਟ੍ਰਾਲ ਅਤੇ ਡਾਇਬਟੀਜ਼ 'ਚ ਫਾਇਦੇਮੰਦ : ਡਾਈਟ 'ਚ ਛੁਹਾਰੇ ਸ਼ਾਮਲ ਕਰਨ ਨਾਲ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਭਾਰ ਕੰਟਰੋਲ 'ਚ ਰਹਿੰਦਾ ਹੈ ਅਤੇ ਨੈਚੂਰਲ ਸ਼ੂਗਰ ਹੋਣ ਦੇ ਨਾਤੇ ਇਹ ਡਾਇਬਟੀਜ਼ 'ਚ ਵੀ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਬਰਕਰਾਰ ਰੱਖਦਾ ਹੈ।