ਪੇਟ ਦੀਆਂ ਸਮੱਸਿਆਵਾ ਦੂਰ ਕਰਦੇ ਹਨ ਬੈਂਗਣ!
ਭਾਰਤ ਦੀ ਲਗਭਗ ਹਰ ਰਸੋਈ ‘ਚ ਬੈਂਗਣ ਨੂੰ ਸਬਜ਼ੀ ਦੇ ਤੌਰ ‘ਤੇ ਪਕਾਇਆ ਜਾਂਦਾ ਹੈ ਪਰ ਆਦਿ-ਵਾਸੀ ਇਸ ਨੂੰ ਅਨੇਕ ਹਰਬਲ ਨੁਸਖ਼ਿਆਂ ਦੇ ਤੌਰ ‘ਤੇ ਅਪਣਾਉਂਦੇ ਹਨ। ਚੱਲੋ ਜਾਣਦੇ ਹਾਂ ਬੈਂਗਣ ਨਾਲ ਜੁੜੇ ਕੁੱਝ ਹਰਬਲ ਨੁਸਖ਼ਿਆਂ ਦੇ ਬਾਰੇ.
Download ABP Live App and Watch All Latest Videos
View In Appਬੈਂਗਣ ਦੀ ਸਬਜ਼ੀ ਇੱਕ ਅਜਿਹੀ ਸਬਜ਼ੀ ਹੈ, ਜਿਸ ਦੇ ਅੰਦਰ ਕੈਲਰੀ ਨਾਂਹ ਦੇ ਬਰਾਬਰ ਹੁੰਦੀ ਹੈ। ਲੱਗਭੱਗ 100 ਗ੍ਰਾਮ ਬੈਂਗਣ ਵਿੱਚ ਸਿਰਫ਼ 25 ਕੈਲਰੀਆਂ ਹੀ ਹੁੰਦੀਆਂ ਹਨ। ਜਿਸ ਦੇ ਚੱਲਦੇ ਪੇਟ ਭਰ ਜਾਂਦਾ ਹੈ ਪਰ ਮੋਟਾਪਾ ਨਹੀਂ ਆਉਂਦਾ।
ਅੱਗ ‘ਤੇ ਭੁੰਨੇ ਹੋਏ ਬੈਂਗਣ ‘ਚ ਸੁਆਦ ਅਨੁਸਾਰ ਸ਼ਹਿਦ ਪਾ ਕੇ ਰਾਤ ਨੂੰ ਖਾਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ। ਆਦਿਵਾਸੀਆਂ ਅਨੁਸਾਰ ਬੈਂਗਣ ਨੀਂਦ ਨਾ ਆਉਣ ਦੀ ਬਿਮਾਰੀ ਨੂੰ ਦੂਰ ਕਰਨ ‘ਚ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।
ਗੁਜਰਾਤ ਦੇ ਹਰਬਲ ਜਾਣਕਾਰਾਂ ਅਨੁਸਾਰ ਬੈਂਗਣ ਦਾ ਸੂਪ ਤਿਆਰ ਕਰਨ ਲਈ ਉਸ ਵਿੱਚ ਹੀਂਗ ਅਤੇ ਲਸਣ ਸੁਆਦ ਅਨੁਸਾਰ ਮਿਲਾਉਣਾ ਚਾਹੀਦਾ ਹੈ। ਸੂਪ ਬਣ ਜਾਣ ’ਤੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਪੇਟ ਫੁੱਲਣਾ, ਗੈੱਸ, ਬਦਹਜ਼ਮੀ ਅਤੇ ਅਪਚਨ ਵਰਗੀਆਂ ਸਮੱਸਿਆਵਾਂ ‘ਚ ਕਾਫ਼ੀ ਰਾਹਤ ਦਿੰਦਾ ਹੈ।
ਪਾਤਾਲਕੋਟ ‘ਚ ਆਦਿ-ਵਾਸੀ ਬੈਂਗਣ ਨੂੰ ਭੁੰਨ੍ਹ ਲੈਂਦੇ ਹਨ। ਫਿਰ ਇਸ ‘ਚ ਸੁਆਦ ਅਨੁਸਾਰ ਨਮਕ ਪਾ ਕੇ ਖਾਂਦੇ ਹਨ। ਇਨ੍ਹਾਂ ਆਦਿਵਾਸੀਆਂ ਅਨੁਸਾਰ ਬੈਂਗਣ ਨੂੰ ਇਸ ਤਰ੍ਹਾਂ ਚਬਾਉਣਾ ਖਾਂਸੀ ਨੂੰ ਠੀਕ ਕਰ ਦਿੰਦਾ ਹੈ ਅਤੇ ਕਫ਼ ਵੀ ਬਾਹਰ ਨਿਕਲ ਆਉਂਦੀ ਹੈ।
ਆਦਿ-ਵਾਸੀ ਭੁੰਨੇ ਹੋਏ ਬੈਂਗਣ ‘ਚ ਥੋੜ੍ਹਾ ਜਿਹੀ ਸ਼ੱਕਰ ਪਾ ਕੇ ਸਵੇਰੇ ਖ਼ਾਲੀ ਪੇਟ ਖਾਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਸਰੀਰ ‘ਚ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ। ਵੈਸੇ ਹਮੇਸ਼ਾ ਆਦਿ-ਵਾਸੀ ਹਰਬਲ ਜਾਣ ਕੇ ਇਸ ਫਾਰਮੁੱਲੇ ਨੂੰ ਮਲੇਰੀਆ ਰੋਗ ਦੇ ਇਲਾਜ ਦੇ ਬਾਅਦ ਦਿੰਦੇ ਹਨ।
ਜੇਕਰ ਕਿਸੇ ਕਾਰਨ ਨਾਲ ਜ਼ਹਿਰੀਲੇ ਮਸ਼ਰੂਮ ਦੀ ਵਰਤੋਂ ਕਰ ਲਈ ਜਾਵੇ ਤਾਂ ਵਿਅਕਤੀ ਨੂੰ ਤੁਰੰਤ ਹੀ ਭੁੰਨੇ ਹੋਏ ਬੈਂਗਣ ਨੂੰ ਮਸਲ ਕੇ ਖਵਾਉਣਾ ਚਾਹੀਦਾ ਹੈ। ਇਸ ਨਾਲ ਮਸ਼ਰੂਮ ਦਾ ਜ਼ਹਿਰੀਲਾ ਅਸਰ ਖ਼ਤਮ ਹੋ ਜਾਂਦਾ ਹੈ।
ਬੈਂਗਣ ‘ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਅਤੇ ਇਸ ‘ਚ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਟਸ ਮਾਤਰਾ ‘ਚ ਘੁਲ਼ਨਸ਼ੀਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਸ਼ੂਗਰ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ।