ਵਾਰ-ਵਾਰ ਆ ਰਹੀ ਖੰਘ ਨੂੰ ਭੁੱਲ ਕੇ ਵੀ ਨਾਂ ਕਰੋ ਨਜ਼ਰਅੰਦਾਜ਼
ਜੇਕਰ ਤੁਹਾਨੂੰ ਤਿੰਨ ਹਫਤੇ ਤੋਂ ਵੱਧ ਸਮੇਂ ਖਾਂਸੀ ਹੈ ਤੇ ਇਹ ਬੰਦ ਨਹੀਂ ਹੋ ਰਹੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਲੰਬੇ ਸਮੇਂ ਤੱਕ ਰੁਕ-ਰੁਕ ਕੇ ਖਾਂਸੀ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਕੁਝ ਗੰਭੀਰ ਬੀਮਾਰੀਆਂ ਕਾਰਨ ਵੀ ਖਾਂਸੀ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦੀ ਹੈ।
Download ABP Live App and Watch All Latest Videos
View In Appਵਾਇਰਲ ਇੰਫੈਕਸ਼ਨ ਲੰਬੇ ਸਮੇਂ ਤੱਕ ਰਹਿਣ ਵਾਲੀ ਖਾਸੀ ਦਾ ਸਭ ਤੋਂ ਆਮ ਕਾਰਨ ਹੈ। ਜਦੋਂ ਸਾਨੂੰ ਸਾਧਾਰਨ ਸਰਦੀ-ਖਾਂਸੀ ਹੁੰਦੀ ਹੈ ਤਾਂ ਇਹ ਵਾਇਰਸ ਕਾਰਨ ਹੁੰਦੀ ਹੈ। ਅਕਸਰ ਇਕ ਹਫਤੇ ਜਾਂ ਦੋ ਹਫਤਿਆਂ 'ਚ ਇਹ ਖਤਮ ਹੋ ਜਾਂਦੀ ਹੈ ਪਰ ਕਦੇ-ਕਦੇ ਵਾਇਰਸ 3 ਤੋਂ 4 ਹਫਤਿਆਂ ਤੱਕ ਬਣਿਆ ਰਹਿ ਸਕਦਾ ਹੈ ਤੇ ਖਾਂਸੀ ਨੂੰ ਬਰਕਰਾਰ ਰੱਖ ਸਕਦਾ ਹੈ।
ਕਈ ਵਾਰ ਬੈਕਟੀਰੀਆ ਕਾਰਨ ਵੀ ਲੰਬੇ ਸਮੇਂ ਤੱਕ ਖਾਂਸੀ ਰਹਿ ਸਕਦੀ ਹੈ। ਬ੍ਰੋਂਕਾਇਟਿਸ ਤੇ ਪਿਊਮੋਨੀਆ ਵਰਗੇ ਫੇਫੜਿਆਂ ਦੇ ਬੈਕਟੀਰੀਅਲ ਇੰਫੈਕਸ਼ਨ ਸਾਨੂੰ 2-3 ਹਫਤੇ ਤੋਂ ਵੀ ਜ਼ਿਆਦਾ ਸਮੇਂ ਤੱਕ ਪ੍ਰੇਸ਼ਾਨ ਕਰ ਸਕਦੇ ਹਨ। ਇਨ੍ਹਾਂ ਬੀਮਾਰੀਆਂ ਵਿਚ ਲਗਾਤਾਰ ਖਾਂਸੀ ਰਹਿੰਦੀ ਹੈ। ਨਾਲ ਹੀ ਸਾਹ ਲੈਣ ਵਿਚ ਤਕਲੀਫ, ਬੁਖਾਰ ਤੇ ਸਰੀਰ ਵਿਚ ਦਰਦ ਵੀ ਹੋ ਸਕਦਾ ਹੈ।
ਜੇਕਰ ਤੁਹਾਨੂੰ ਅਜਿਹੇ ਲੱਛਣ 2 ਹਫਤੇ ਤੋਂ ਜ਼ਿਆਦਾ ਹਨ ਤਾਂ ਤੁਰੰਤ ਡਾਕਟਰ ਨੂੰ ਮਿਲੋ। ਸਹੀ ਐਂਟੀਬਾਇਓਟਿਕਸ ਦਾ ਕੋਰਸ ਲੈਣ ਨਾਲ ਬੈਕਟੀਰੀਅਲ ਖਾਂਸੀ ਠੀਕ ਹੋ ਸਕਦੀ ਹੈ।
ਗੈਸਟ੍ਰੋਇਸੋਫੇਜੀਅਲ ਰੀਪਲਕਸ ਰੋਗ GERD ਖਾਂਸੀ ਤੇ ਐਸੀਡਿਟੀ ਦਾ ਇਕ ਆਮ ਕਾਰਨ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਪੇਟ ਦੇ ਐਸਿਡ ਅਤੇ ਪਾਚਕ ਰਸ ਗਲੇ ਵਿੱਚ ਦਾਖਲ ਹੁੰਦੇ ਹਨ, ਜਿਸ ਨਾਲ ਲਗਾਤਾਰ ਖੰਘ ਅਤੇ ਦਿਲ ਵਿੱਚ ਜਲਨ ਹੁੰਦੀ ਹੈ।
GERD ਵਿੱਚ, ਖੰਘ ਅਤੇ ਜਲਨ ਅਕਸਰ ਖਾਣ ਤੋਂ ਬਾਅਦ, ਝੁਕਣ ਜਾਂ ਲੇਟਣ ਵੇਲੇ ਸ਼ੁਰੂ ਹੁੰਦੀ ਹੈ। ਇਹ ਲੰਬੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈ। ਜੇਕਰ ਖੰਘ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਅਸਥਮਾ ਵਿਚ ਲਗਾਤਾਰ 3-4 ਹਫਤਿਆਂ ਤੱਕ ਰੁਕ-ਰੁਕ ਕੇ ਖਾਂਸੀ ਰਹਿੰਦੀ ਹੈ। ਨਾਲ ਹੀ ਛਾਤੀ ਵਿਚ ਜਕੜਨ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਜੇਕਰ ਤੁਹਾਨੂੰ ਅਜਿਹੇ ਲੱਛਣ ਨਜ਼ਰ ਆ ਰਹੇ ਹਨ ਤਾਂ ਇਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਕਰੋ।