Joint Pain: ਬਰਸਾਤ ਦੇ ਮੌਸਮ 'ਚ ਗਠੀਏ ਦੇ ਦਰਦ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਖਾਸ ਤਰੀਕੇ, ਤੁਰੰਤ ਮਿਲੇਗਾ ਆਰਾਮ
ਬਰਸਾਤ ਦੇ ਮੌਸਮ ਵਿਚ ਗਠੀਆ ਦਾ ਦਰਦ ਜ਼ਿਆਦਾ ਪ੍ਰੇਸ਼ਾਨ ਕਰਦਾ ਹੈ। ਇਹ ਇੱਕ ਦਰਦ ਹੈ ਜੋ ਸਰੀਰ ਦੇ ਕਿਸੇ ਵੀ ਜੋੜ 'ਤੇ ਹੋ ਸਕਦਾ ਹੈ। ਆਮ ਤੌਰ 'ਤੇ, ਇਹ ਹੱਥਾਂ, ਗੋਡਿਆਂ, ਕੁੱਲ੍ਹੇ ਅਤੇ ਰੀੜ੍ਹ ਦੀ ਹੱਡੀ ਨੂੰ ਜ਼ਿਆਦਾ ਪਰੇਸ਼ਾਨ ਕਰਦਾ ਹੈ। ਗਠੀਏ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਜੈਨੇਟਿਕਸ, ਬੁਢਾਪਾ, ਸੱਟ, ਲਾਗ, ਮੋਟਾਪਾ ਅਤੇ ਸਮੋਕਿੰਗ ਸ਼ਾਮਲ ਹਨ। ਜੇਕਰ ਮਾਨਸੂਨ ਦੌਰਾਨ ਇਹ ਦਰਦ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰਦਾ ਹੈ, ਤਾਂ ਇਨ੍ਹਾਂ 7 ਤਰੀਕਿਆਂ ਨਾਲ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ।
Download ABP Live App and Watch All Latest Videos
View In Appਜੇਕਰ ਤੁਸੀਂ ਮਾਨਸੂਨ ਦੌਰਾਨ ਗਠੀਆ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਨਿਯਮਿਤ ਰੂਪ ਨਾਲ ਕਸਰਤ ਕਰੋ। ਇਸ ਨਾਲ ਸਰੀਰ ਲਚਕਦਾਰ ਹੋਵੇਗਾ ਅਤੇ ਗਠੀਆ ਦੇ ਦਰਦ ਤੋਂ ਰਾਹਤ ਮਿਲੇਗੀ। ਨਮੀ ਵਾਲੀਆਂ ਸਥਿਤੀਆਂ ਵਿੱਚ ਵਰਕਆਊਟ ਕਰਨ ਤੋਂ ਬਚੋ।
ਜ਼ਿਆਦਾ ਭਾਰ ਹੋਣ ਨਾਲ ਗਠੀਏ ਦਾ ਦਰਦ ਵੱਧ ਸਕਦਾ ਹੈ। ਇਹ ਦਰਦ ਜ਼ਿਆਦਾ ਦਬਾਅ ਕਾਰਨ ਵੱਧ ਸਕਦਾ ਹੈ। ਜੋੜਾਂ 'ਤੇ ਦਬਾਅ ਘਟਾਉਣ ਲਈ ਭਾਰ ਨੂੰ ਕੰਟਰੋਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਗਠੀਏ ਦੇ ਦਰਦ ਤੋਂ ਰਾਹਤ ਦਿਵਾਉਣ ਲਈ ਸਿਹਤਮੰਦ ਖੁਰਾਕ ਕਾਫੀ ਕਾਰਗਰ ਹੈ। ਇਸ ਲਈ, ਆਪਣੀ ਖੁਰਾਕ ਵਿੱਚ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਘੱਟ ਚਰਬੀ ਵਾਲੇ ਪ੍ਰੋਟੀਨ ਸ਼ਾਮਲ ਕਰੋ।
ਪਾਣੀ ਪੀਣ ਨਾਲ ਜੋੜਾਂ ਵਿੱਚ ਚਿਕਨਾਈ ਬਣੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਸਖ਼ਤ ਹੋਣ ਤੋਂ ਬੱਚ ਜਾਂਦੇ ਹਨ। ਜਿਸ ਨਾਲ ਗਠੀਆ ਦਾ ਦਰਦ ਘੱਟ ਹੋ ਜਾਂਦਾ ਹੈ ਅਤੇ ਇਸ ਨਾਲ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ।
ਬਰਸਾਤ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਗਰਮ ਜਾਂ ਠੰਡੀ ਸਿਕਾਈ ਦੀ ਵਰਤੋਂ ਕਰੋ। ਇਸ ਨਾਲ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਕੋਲਡ ਕੰਪਰੈੱਸ ਜਾਂ ਆਈਸ ਪੈਕ ਦੀ ਵਰਤੋਂ ਵੀ ਬਹੁਤ ਫਾਇਦੇਮੰਦ ਹੈ।