New Born Baby Care: ਕੜਾਕੇ ਦੀ ਠੰਢ ਵਿੱਚ ਇਸ ਤਰੀਕੇ ਨਾਲ ਰੱਖੋ ਆਪਣੇ ਨਵਜੰਮੇ ਬੱਚੇ ਦਾ ਧਿਆਨ, ਜਾਣੋ ਤਰੀਕਾ
ਭਾਰੀ ਕੰਬਲ ਨਾਲ ਨਾ ਢੱਕੋ: ਸਰਦੀਆਂ ਵਿੱਚ ਬੱਚੇ ਨੂੰ ਢੱਕ ਕੇ ਰੱਖੋ, ਪਰ ਕਦੇ ਵੀ ਬੱਚੇ ਦੇ ਉੱਪਰ ਭਾਰੀ ਕੰਬਲ ਨਾ ਪਾਓ, ਕਿਉਂਕਿ ਇਸ ਨਾਲ ਬੱਚੇ ਦੀ ਹਰਕਤ ਕਰਨ ਵਿੱਚ ਮੁਸ਼ਕਲ ਆਵੇਗੀ। ਇਸ ਕਾਰਨ ਬੱਚਾ ਅਸਹਿਜ ਮਹਿਸੂਸ ਕਰੇਗਾ ਅਤੇ ਬਹੁਤ ਜ਼ਿਆਦਾ ਐਕਟਿਵ ਵੀ ਨਹੀਂ ਰਹਿ ਸਕੇਗਾ।
Download ABP Live App and Watch All Latest Videos
View In Appਲੇਅਰਸ ਵਿੱਚ ਹੋਣੇ ਚਾਹੀਦੇ ਹਨ ਕੱਪੜੇ: ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਪਾਓ ਪਰ ਯਾਦ ਰੱਖੋ ਕਿ ਕੱਪੜਿਆਂ ਨੂੰ ਲੇਅਰਸ ਵਿੱਚ ਪਾਓ। ਤਾਂ ਜੋ ਜੇਕਰ ਬੱਚੇ ਨੂੰ ਵੀ ਲੱਗੇ ਤਾਂ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ, ਇਸ ਗੱਲ ਦਾ ਵੀ ਧਿਆਨ ਰੱਖੋ ਕਿ ਬੱਚੇ ਨੂੰ ਬੇਚੈਨੀ ਅਤੇ ਸਾਹ ਲੈਣ ਵਿੱਚ ਤਕਲੀਫ਼ ਨਾ ਹੋਵੇ।
ਸਫ਼ਾਈ ਜ਼ਰੂਰੀ ਹੈ: ਨਵਜੰਮੇ ਬੱਚੇ ਦੀ ਸਿਹਤ ਅਤੇ ਸਕਿਨ ਬਹੁਤ ਹੀ ਸੈਂਸੇਟਿਵ ਹੁੰਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਤਾਂ ਹੀ ਤੁਸੀਂ ਇਸ ਮੌਸਮ ਵਿੱਚ ਬੱਚੇ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖ ਸਕਦੇ ਹੋ। ਅਜਿਹੇ 'ਚ ਬੱਚੇ ਦੀ ਸਾਫ-ਸਫਾਈ ਦਾ ਧਿਆਨ ਰੱਖਣਾ ਸਭ ਤੋਂ ਜ਼ਰੂਰੀ ਹੈ।
ਹੱਥਾਂ-ਪੈਰਾਂ ਨੂੰ ਢੱਕੋ : ਇਸ ਮੌਸਮ ਵਿਚ ਬੱਚਿਆਂ ਨੂੰ ਪੈਰਾਂ ਅਤੇ ਕੰਨਾਂ ਵਿਚ ਠੰਢ ਲੱਗਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਇਸ ਲਈ ਬੱਚੇ ਨੂੰ ਹਮੇਸ਼ਾ ਪੈਰਾਂ ਵਿੱਚ ਜੁਰਾਬਾਂ ਅਤੇ ਕੰਨਾਂ ਵਿੱਚ ਟੋਪੀ ਪਾ ਕੇ ਰੱਖਣੀ ਚਾਹੀਦੀ ਹੈ।
ਤੇਲ ਦੀ ਮਸਾਜ ਜ਼ਰੂਰੀ : ਬੱਚਿਆਂ ਦੀ ਮਾਲਿਸ਼ ਕਰਨ ਨਾਲ ਉਨ੍ਹਾਂ ਦਾ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ। ਇਸ ਮੌਸਮ 'ਚ ਕੋਸੇ ਤੇਲ ਨਾਲ ਬੱਚਿਆਂ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਤੁਹਾਨੂੰ ਬਦਾਮ, ਜੈਤੂਨ ਜਾਂ ਨਾਰੀਅਲ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਮਸਾਜ ਕਰਵਾਉਣ ਤੋਂ ਬਾਅਦ ਬੱਚੇ ਵੀ ਚੰਗਾ ਮਹਿਸੂਸ ਕਰਦੇ ਹਨ।
ਨੇਜਲ ਡ੍ਰਾਪਸ : ਸਰਦੀਆਂ ਵਿੱਚ ਅਕਸਰ ਬੱਚਿਆਂ ਦਾ ਨੱਕ ਬੰਦ ਹੋ ਜਾਂਦਾ ਹੈ, ਜਿਸ ਕਾਰਨ ਬੱਚੇ ਰੋਣ ਲੱਗ ਜਾਂਦੇ ਹਨ। ਅਜਿਹੇ ਸਲਾਹ ਲੈ ਕੇ ਨੇਜਲ ਡ੍ਰਾਪਸ ਦੀ ਵਰਤੋਂ ਕਰੋ, ਤਾਂ ਜੋ ਬੱਚੇ ਨੂੰ ਆਰਾਮ ਮਿਲ ਸਕੇ।
ਧੁੱਪ ਜ਼ਰੂਰੀ ਹੈ: ਬੱਚੇ ਨੂੰ 10 ਮਿੰਟ ਲਈ ਧੁੱਪ ਵਿਚ ਲੈ ਜਾਓ। ਇਸ ਦਾ ਫਾਇਦਾ ਇਹ ਹੋਵੇਗਾ ਕਿ ਬੱਚੇ ਨੂੰ ਲੋੜੀਂਦੀ ਮਾਤਰਾ ਵਿੱਚ ਵਿਟਾਮਿਨ ਡੀ ਮਿਲ ਸਕੇਗਾ ਅਤੇ ਉਹ ਸਰਦੀਆਂ ਵਿੱਚ ਸੁਰੱਖਿਅਤ ਰਹਿ ਕੇ ਚੰਗਾ ਮਹਿਸੂਸ ਕਰੇਗਾ।