Insomnia: ਰਾਤ ਨੂੰ ਨਹੀਂ ਆਉਂਦੀ ਚੈਨ ਦੀ ਨੀਂਦ? ਇਹਨਾਂ ਚੀਜ਼ਾਂ ਤੋਂ ਰਹੋ ਦੂਰ
ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਨੀਂਦ ਦਾ ਸਰਕਲ ਖਰਾਬ ਹੋ ਜਾਵੇ ਤਾਂ ਸਿਹਤ ਸਬੰਧੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ।
Download ABP Live App and Watch All Latest Videos
View In Appਗੈਰ-ਸਿਹਤਮੰਦ ਜੀਵਨ ਸ਼ੈਲੀ ਦੇ ਨਾਲ-ਨਾਲ ਕਈ ਅਜਿਹੀਆਂ ਚੀਜ਼ਾਂ ਹਨ ਜੋ ਨੀਂਦ ਨਾਂ ਆਉਣ ਦਾ ਕਾਰਨ ਹਨ, ਤਾਂ ਆਓ ਜਾਣਦੇ ਹਾਂ
ਜ਼ਿਆਦਾਤਰ ਲੋਕ ਕੰਪਿਊਟਰ 'ਤੇ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਵੀ ਫੋਨ ਦੀ ਵਰਤੋਂ ਕਰਦੇ ਹਨ। ਚੰਗੀ ਨੀਂਦ ਲਈ ਇਲੈਕਟ੍ਰਾਨਿਕ ਉਪਕਰਨਾਂ ਤੋਂ ਦੂਰ ਰਹਿਣਾ ਜ਼ਰੂਰੀ ਹੈ
ਜ਼ਿਆਦਾਤਰ ਲੋਕਾਂ ਦਾ ਸੌਣ ਦਾ ਸਮਾਂ ਠੀਕ ਨਹੀਂ ਹੁੰਦਾ, ਚੰਗੀ ਨੀਂਦ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੌਣ ਅਤੇ ਜਾਗਣ ਦਾ ਸਹੀ ਸਮਾਂ ਹੋਵੇ।
ਜੇਕਰ ਤੁਹਾਨੂੰ ਸੌਣ ਤੋਂ ਪਹਿਲਾਂ ਚਾਹ-ਕੌਫੀ ਲੈਣ ਦੀ ਆਦਤ ਹੈ ਤਾਂ ਇਹ ਜਾਣ ਲਓ ਕੈਫੀਨ ਵਾਲੀਆਂ ਚੀਜ਼ਾਂ ਤੁਹਾਡੀ ਨੀਂਦ ਦੀ ਗੁਣਵੱਤਾ ਨੂੰ ਖਰਾਬ ਕਰਦੀਆਂ ਹਨ।
ਆਮ ਤੌਰ 'ਤੇ ਲੋਕ ਤਣਾਅ ਵਿਚ ਰਹਿੰਦੇ ਹਨ ਪਰ ਹਰ ਗੱਲ 'ਤੇ ਤਣਾਅ ਲੈਣ ਦੀ ਆਦਤ ਕਾਰਨ ਰਾਤ ਨੂੰ ਨੀਂਦ ਨਾਂ ਆਉਣ ਦੀ ਸਮੱਸਿਆ ਹੋ ਸਕਦੀ ਹੈ।