Banana in winters: ਸਰਦੀਆਂ 'ਚ ਇਨ੍ਹਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਕੇਲਾ
Banana benefits or side effects in winter: ਸਰਦੀਆਂ ਦੇ ਮੌਸਮ 'ਚ ਕੇਲਾ ਖਾਣਾ ਚਾਹੀਦਾ ਜਾਂ ਨਹੀਂ, ਇਸ ਨੂੰ ਲੈ ਕੇ ਕਈ ਲੋਕ ਦੁਚਿੱਤੀ ਵਿੱਚ ਰਹਿੰਦੇ ਹਨ। ਕੇਲਾ ਅਜਿਹਾ ਫਲ ਹੈ ਜੋ ਸਰੀਰ ਨੂੰ ਭਰਪੂਰ ਊਰਜਾ ਦੇਣ ਦਾ ਕੰਮ ਕਰਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਸਾਹ ਦੀ ਬਿਮਾਰੀ ਹੈ ਜਾਂ ਤੁਹਾਨੂੰ ਖੰਘ ਜਾਂ ਜ਼ੁਕਾਮ ਹੈ, ਤਾਂ ਠੰਡੇ ਮੌਸਮ ਵਿੱਚ ਰਾਤ ਨੂੰ ਖਾਣਾ-ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਲਗ਼ਮ ਜਾਂ ਖੰਗ ਦੇ ਸੰਪਰਕ ਵਿੱਚ ਆਉਣ 'ਤੇ ਪਰੇਸ਼ਾਨ ਕਰਦਾ ਹੈ।
Download ABP Live App and Watch All Latest Videos
View In Appਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਸਾਈਨਸ ਦੀ ਸਮੱਸਿਆ ਹੈ ਤਾਂ ਵੀ ਤੁਹਾਨੂੰ ਇਸ ਨੂੰ ਸੀਮਤ ਮਾਤਰਾ 'ਚ ਖਾਣਾ ਚਾਹੀਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਅਜਿਹੀ ਕੋਈ ਸਿਹਤ ਸਮੱਸਿਆ ਨਹੀਂ ਹੈ, ਉਨ੍ਹਾਂ ਨੂੰ ਇਸ ਮੌਸਮ 'ਚ ਕੇਲਾ ਖਾਣ ਤੋਂ ਬਿਲਕੁਲ ਵੀ ਪਰਹੇਜ਼ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਮਾਹਰਾਂ ਦੀ ਇਸ ਰਾਏ ਦੇ ਪਿੱਛੇ ਕੀ ਕਾਰਨ ਹੈ।
ਜ਼ਰੂਰੀ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ: ਸਰਦੀਆਂ ਦੇ ਮੌਸਮ 'ਚ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਹਰ ਰੋਜ਼ ਕੈਲਸ਼ੀਅਮ ਦੀ ਲੋੜੀਂਦੀ ਮਾਤਰਾ ਨਾਲ ਹੱਡੀਆਂ ਦੀ ਘਣਤਾ ਬਣਾਈ ਰੱਖੀ ਜਾਂਦੀ ਹੈ ਅਤੇ ਉਹ ਮਜ਼ਬੂਤ ਹੁੰਦੀਆਂ ਹਨ। ਕੇਲੇ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ਼, ਮੈਗਨੀਸ਼ੀਅਮ, ਆਇਰਨ, ਫੋਲੇਟ, ਨਿਆਸੀਨ, ਰਿਬੋਫਲੇਵਿਨ ਅਤੇ ਬੀ6 ਵਰਗੇ ਸਾਰੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਅਤੇ ਸਹੀ ਢੰਗ ਨਾਲ ਕੰਮ ਕਰਦੇ ਹਨ।
ਫਾਈਬਰ ਨਾਲ ਭਰਪੂਰ: ਕੇਲਾ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵਾਂ ਫਾਈਬਰ ਨਾਲ ਭਰਪੂਰ ਹੁੰਦਾ ਹੈ। ਘੁਲਣਸ਼ੀਲ ਫਾਈਬਰ ਵਿੱਚ ਪਾਚਨ ਨੂੰ ਹੌਲੀ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਨਾਸ਼ਤੇ 'ਚ ਕੇਲਾ ਖਾਣਾ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਜਲਦੀ ਭੁੱਖ ਨਾ ਲੱਗੇ। ਆਯੁਰਵੇਦ ਦੇ ਅਨੁਸਾਰ, ਰਾਤ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਖੰਘ ਅਤੇ ਜ਼ੁਕਾਮ ਨੂੰ ਵਧਾ ਸਕਦਾ ਹੈ।
ਕੇਲਾ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਿਆ ਜਾ ਸਕਦਾ: ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੀਡਜ਼ ਦੇ ਅਧਿਐਨ ਮੁਤਾਬਕ ਫਾਈਬਰ ਨਾਲ ਭਰਪੂਰ ਭੋਜਨ ਦਿਲ ਦੀ ਬੀਮਾਰੀ ਅਤੇ ਕੋਰੋਨਰੀ ਆਰਟਰੀ ਬੀਮਾਰੀ ਤੋਂ ਬਚਾਅ ਕਰਦੇ ਹਨ। ਕੇਲੇ 'ਚ ਮੌਜੂਦ ਪੋਟਾਸ਼ੀਅਮ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਅਤੇ ਨਾਲ ਹੀ ਦਿਮਾਗ ਨੂੰ ਚੌਕਸ ਰੱਖਦਾ ਹੈ।
ਦੇਰ ਰਾਤ ਦੀ ਭੁੱਖ ਨੂੰ ਰੋਕਦਾ :ਅੱਧੀ ਰਾਤ ਨੂੰ ਭੁੱਖ ਲੱਗਦੀ ਹੈ ਜਾਂ ਕੋਈ ਮਿੱਠਾ ਖਾਣ ਦੀ ਇੱਛਾ ਹੁੰਦੀ ਹੈ ਤਾਂ ਡਾਈਟ ਵਿੱਚ ਕੇਲਾ ਜ਼ਰੂਰ ਸ਼ਾਮਲ ਕਰੋ। ਇਹ ਤੁਹਾਨੂੰ ਖੰਡ ਅਤੇ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਖਾਣ ਤੋਂ ਬਚਾਏਗਾ। ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੋਣ ਦੇ ਨਾਲ-ਨਾਲ ਕੇਲਾ ਅੱਧੀ ਰਾਤ ਨੂੰ ਭੁੱਖ ਨੂੰ ਦੂਰ ਕਰਨ ਦਾ ਕੰਮ ਵੀ ਕਰਦਾ ਹੈ। ਜੇਕਰ ਤੁਸੀਂ ਸ਼ਾਮ ਨੂੰ ਜਿਮ ਜਾਂਦੇ ਹੋ ਜਾਂ ਕੋਈ ਕਸਰਤ ਕਰਦੇ ਹੋ ਤਾਂ ਉਸ ਤੋਂ ਬਾਅਦ ਕੇਲਾ ਖਾਣ ਦੀ ਆਦਤ ਬਣਾਓ।
ਚੰਗੀ ਨੀਂਦ ਲਓ: ਸ਼ਾਮ ਨੂੰ ਕੇਲਾ ਖਾਣਾ ਚੰਗੀ ਆਦਤ ਹੈ। ਪੋਟਾਸ਼ੀਅਮ ਨਾਲ ਭਰਪੂਰ ਕੇਲਾ ਦਿਨ ਭਰ ਦੀ ਮਿਹਨਤ ਤੋਂ ਬਾਅਦ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਮਦਦ ਕਰਦਾ ਹੈ। ਦੇਰ ਸ਼ਾਮ ਇਕ-ਦੋ ਕੇਲੇ ਖਾਣ ਨਾਲ ਥਕਾਵਟ ਉਤਰਨ ਲੱਗਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ।