ਮੱਛਰਾਂ ਨੂੰ ਭਜਾਉਣ 'ਚ ਮਦਦ ਕਰੇਗਾ ਕੇਲੇ ਦਾ ਛਿਲਕਾ, ਜਾਣੋ ਇਸ ਉਪਾਅ ਬਾਰੇ
ਬਾਜ਼ਾਰ 'ਚ ਕਈ ਤਰ੍ਹਾਂ ਦੇ ਉਤਪਾਦ ਉਪਲਬਧ ਹਨ, ਜੋ ਮੱਛਰਾਂ ਨੂੰ ਭਜਾਉਣ ਦਾ ਦਾਅਵਾ ਕਰਦੇ ਹਨ। ਪਰ ਇਨ੍ਹਾਂ ਵਿੱਚ ਖਤਰਨਾਕ ਰਸਾਇਣਾਂ ਦੀ ਵਰਤੋਂ ਹੋਣ ਕਾਰਨ ਇਹ ਸਿਹਤ ਲਈ ਵੀ ਹਾਨੀਕਾਰਕ ਹਨ। ਅਜਿਹਾ ਪ੍ਰੋਡਕਟਸ ਵੱਡਿਆਂ ਦੀ ਸਿਹਤ ਦੇ ਨਾਲ-ਨਾਲ ਬੱਚਿਆਂ ਦੇ ਲਈ ਹਾਨੀਕਾਰਕ ਹੁੰਦੇ ਹਨ।
Download ABP Live App and Watch All Latest Videos
View In Appਅਜਿਹੇ 'ਚ ਕਿਉਂ ਨਾ ਕੋਈ ਅਜਿਹਾ ਕੁਦਰਤੀ ਉਪਾਅ ਅਪਣਾਇਆ ਜਾਵੇ, ਜਿਸ ਨਾਲ ਮੱਛਰ ਦੂਰ ਹੋ ਜਾਣਗੇ ਅਤੇ ਕੋਈ ਖਤਰਾ ਵੀ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਕੇਲੇ ਦੀ ਮਦਦ ਨਾਲ ਮੱਛਰਾਂ ਨੂੰ ਭਜਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ।
ਕੇਲੇ ਸਿਹਤ ਲਈ ਤਾਂ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਤੁਸੀਂ ਇਸ ਆਰਟੀਕਲ ਦੇ ਦੱਸੇ ਹੋਏ ਨੁਸਖੇ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਘਰ 'ਚੋਂ ਮੱਛਰ ਭੱਜ ਜਾਣਗੇ। ਜੀ ਹਾਂ, ਕੇਲਾ (Banana) ਮੱਛਰਾਂ ਨੂੰ ਦੂਰ ਰੱਖਣ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ।
ਕੇਲੇ ਦਾ ਛਿਲਕਾ ਮੱਛਰਾਂ ਤੋਂ ਬਚਣ ਵਿਚ ਤੁਹਾਡੀ ਬਹੁਤ ਮਦਦ ਕਰ ਸਕਦਾ ਹੈ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਕਰਨ ਦੀ ਜ਼ਰੂਰਤ ਨਹੀਂ ਹੈ। ਸੌਣ ਤੋਂ ਇਕ ਘੰਟਾ ਪਹਿਲਾਂ ਕਮਰੇ ਦੇ ਚਾਰ ਕੋਨਿਆਂ ਵਿਚ ਕੇਲੇ ਦੇ ਛਿਲਕਿਆਂ ਨੂੰ ਰੱਖੋ।
ਮੱਛਰਾਂ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਤੁਸੀਂ ਕੇਲੇ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਅਸਲ 'ਚ ਜਦੋਂ ਕੇਲੇ ਦੇ ਛਿਲਕੇ ਨੂੰ ਸਾੜਿਆ ਜਾਂਦਾ ਹੈ ਤਾਂ ਉਸ 'ਚੋਂ ਨਿਕਲਣ ਵਾਲੀ ਬਦਬੂ ਬਹੁਤ ਅਜੀਬ ਹੁੰਦੀ ਹੈ, ਜਿਸ ਕਾਰਨ ਮੱਛਰ ਜਲਦੀ ਤੋਂ ਜਲਦੀ ਦੂਰ ਭੱਜ ਜਾਂਦੇ ਹਨ।
ਪਰ ਕੇਲੇ ਦੇ ਛਿਲਕਿਆਂ ਨੂੰ ਸਾੜਦੇ ਸਮੇਂ ਸਾਵਧਾਨ ਰਹੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਸ ਨੂੰ ਥੋੜ੍ਹੇ ਸਮੇਂ ਲਈ ਹੀ ਕਮਰੇ 'ਚ ਰੱਖੋ ਕਿਉਂਕਿ ਇਸ ਦੀ ਅਜੀਬ ਗੰਧ ਬਿਲਕੁਲ ਵੀ ਚੰਗੀ ਨਹੀਂ ਹੁੰਦੀ, ਇਸ ਨਾਲ ਤੁਹਾਨੂੰ ਵੀ ਪਰੇਸ਼ਾਨੀ ਹੋ ਸਕਦੀ ਹੈ