Election Results 2024
(Source: ECI/ABP News/ABP Majha)
Health Tips: ਹੋ ਜਾਓ ਸਾਵਧਾਨ! ਜੇ ਤੁਸੀਂ ਵੀ ਖਾਂਦੇ ਹੋ ਚਾਹ ਨਾਲ ਪਰਾਂਠਾ
ਬਹੁਤ ਜਿਆਦਾ ਚਾਹ ਦਾ ਸੇਵਨ ਤੁਹਾਡੇ ਪਾਚਣ ਤੰਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
Download ABP Live App and Watch All Latest Videos
View In Appਚਾਹ ਅਤੇ ਪਰਾਠੇ ਦਾ ਜਿਆਦਾ ਸੇਵਨ ਕਰਨ ਨਾਲ ਵੀ ਸ਼ੂਗਰ ਹੋ ਸਕਦੀ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਬਲੱਡ ਸ਼ੂਗਰ ਦੀ ਮਾਤਰਾ ਵੱਧ ਸਕਦੀ ਹੈ। ਇਸ ਵਿੱਚ ਕਲੈਸਟ੍ਰਾਲ ਵਧਾਉਣ ਵਾਲੇ ਤੱਤ ਵੀ ਹੁੰਦੇ ਹਨ,ਇਸ ਲਈ ਚਾਹ ਅਤੇ ਪਰਾਂਠੇ ਦਾ ਇਕੱਠਿਆਂ ਸੇਵਨ ਕਰਨਾ ਠੀਕ ਨਹੀਂ ਹੁੰਦਾ।
ਪਰਾਂਠਾ ਬਹੁਤ ਤੇਲ ਵਾਲਾ ਹੁੰਦਾ ਹੈ ਅਤੇ ਇਸ ਵਿੱਚ ਸੰਤ੍ਰਿਪਤ ਚਰਬੀ ਦੀ ਉੱਚ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਚਾਹ ਅਤੇ ਪਰਾਠੇ ਦਾ ਇਕੱਠੇ ਸੇਵਨ ਕਰਨ ਨਾਲ ਤੁਹਾਡੇ ਜਿਗਰ,ਪਾਚਣ ਪ੍ਰਣਾਲੀ ਅਤੇ ਪੇਟ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।
ਚਾਹ ਅਤੇ ਪਰਾਂਠੇ ਦਾ ਲਗਾਤਾਰ ਸੇਵਨ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਚਾਹ ਦੇ ਨਾਲ ਪਰਾਠਾ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
ਪਰਾਂਠੇ ਨੂੰ ਪਚਣ ਚ ਜਿਆਦਾ ਸਮਾਂ ਲੱਗਦਾ ਹੈ ਅਤੇ ਇਸ ਕਾਰਨ ਤੁਹਾਡੀ ਪਾਚਣ ਪ੍ਰਣਾਲੀ ਵੀ ਬੁਰੀ ਤਰਾਂ ਪ੍ਰਭਾਵਿਤ ਹੋ ਸਕਦੀ ਹੈ।
ਰੋਜ਼ਾਨਾ ਨਾਸ਼ਤੇ 'ਚ ਚਾਹ ਅਤੇ ਪਰਾਠਾ ਇਕੱਠੇ ਖਾਂਦੇ ਹੋ ਤਾਂ ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਪੇਟ ਵਿੱਚ ਭਾਰੀਪਨ ਜਾਂ ਹੋਰ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਿਆਦਾ ਪਰਾਂਠੇ ਦੇ ਸੇਵਨ ਨਾਲ ਮੋਟਾਪਾ ਵੀ ਹੋ ਸਕਦਾ ਹੈ। ਇਸ ਨਾਲ ਤੁਸੀਂ ਸੁਸਤੀ ਵੀ ਮਹਿਸੂਸ ਕਰ ਸਕਦੇ ਹੋ।