ਦਰਦ ਨਾਲ ਅਕੜ ਗਏ ਹਨ ਹੱਥ ਪੈਰ, ਤਾਂ ਘਰ 'ਚ ਬਣਾ ਕੇ ਰੱਖੋ ਇਨ੍ਹਾਂ ਚੀਜ਼ਾਂ ਦੀ ਪੋਟਲੀ, ਕਰੋ ਮਸਾਜ
ਇਨ੍ਹਾਂ ਜੜੀ-ਬੂਟੀਆਂ ਨਾਲ ਬਣਾਓ ਪੋਟਲੀ – ਅਸ਼ਵਗੰਧਾ, ਹਲਦੀ, ਸਰ੍ਹੋਂ ਅਤੇ ਨੀਮ, ਅਦਰਕ, ਟੇਸੂ ਦੇ ਫੁੱਲ, Aloevera, ਮਸਲ ਪੇਨ ਤੋਂ ਰਾਹਤ ਦਿਵਾਉਣ ਵਾਲੇ ਪੱਤੇ।
Download ABP Live App and Watch All Latest Videos
View In Appਪਾਉਡਰ ਪੋਟਲੀ ਮਸਾਜ - ਇਸ ਮਸਾਜ ਲਈ ਤੁਹਾਨੂੰ ਗਰਮ ਤੇਲ 'ਚ ਜ਼ਰੂਰੀ ਜੜੀ-ਬੂਟੀਆਂ ਦਾ ਪਾਊਡਰ ਪਾ ਕੇ ਮਿਕਸ ਕਰਨਾ ਹੋਵੇਗਾ। ਇਸ ਤੋਂ ਬਾਅਦ ਪੋਟਲੀ ਬਣਾ ਲਓ। ਪੋਟਲੀ ਰੱਖ ਕੇ ਅਤੇ ਥੋੜ੍ਹਾ ਜਿਹਾ ਦਬਾਅ ਪਾ ਕੇ ਉਸ ਹਿੱਸੇ ਦੀ ਮਾਲਿਸ਼ ਕਰੋ ਜਿੱਥੇ ਦਰਦ ਹੋ ਰਿਹਾ ਹੈ।
ਹਰਬਲ ਪੋਟਲੀ ਮਸਾਜ - ਉਨ੍ਹਾਂ ਜੜੀ-ਬੂਟੀਆਂ ਦੀ ਚੋਣ ਕਰੋ ਜਿਸ ਅਨੁਸਾਰ ਇਲਾਜ ਕਰਨਾ ਹੈ ਅਤੇ ਉਨ੍ਹਾਂ ਨੂੰ ਗਰਮ ਤੇਲ ਵਿੱਚ ਪਾਓ। ਥੋੜਾ ਜਿਹਾ ਉਬਾਲ ਲਓ। ਇਸ ਤੋਂ ਬਾਅਦ ਜੜੀ-ਬੂਟੀਆਂ ਨੂੰ ਕੱਢ ਲਓ ਅਤੇ ਪੋਟਲੀ ਬਣਾ ਲਓ। ਹੁਣ ਇਸ ਪੋਟਲੀ ਨਾਲ ਮਾਲਿਸ਼ ਕਰੋ। ਇਸ ਕਿਸਮ ਦੀ ਮਸਾਜ ਸੋਜ ਦੇ ਇਲਾਜ ਲਈ ਵਧੀਆ ਹੈ।
ਚਾਵਲ ਦੀ ਪੋਟਲੀ - ਆਯੁਰਵੈਦਿਕ ਮਸਾਜ ਲਈ ਦਵਾਈ ਵਾਲੇ ਚਾਵਲ ਲਏ ਜਾਂਦੇ ਹਨ। ਇਸ ਚਾਵਲਾਂ ਨੂੰ ਦੁੱਧ 'ਚ ਪਕਾਓ ਅਤੇ ਪੋਟਲੀ ਬਣਾ ਲਓ। ਇਸ ਪੋਟਲੀ ਦੀ ਮਾਲਿਸ਼ ਕਰਨ ਨਾਲ ਤਣਾਅ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਇਹ ਮਸਾਜ ਮਾਸਪੇਸ਼ੀਆਂ ਨੂੰ ਟੋਨ ਕਰਨ ਅਤੇ ਚਮੜੀ ਨੂੰ ਪੋਸ਼ਣ ਦੇਣ ਵਿੱਚ ਵੀ ਕਾਰਗਰ ਹੈ।